Sun, Apr 5, 2026
Whatsapp

Bathinda : ਨਸ਼ਿਆਂ ਖਿਲਾਫ਼ ਆ ਰਹੀਆਂ ਸੀ ਵਾਰ-ਵਾਰ ਸ਼ਿਕਾਇਤਾਂ, ਪੰਜਾਬ ਸਰਕਾਰ ਨੇ ਬਦਲ ਦਿੱਤੇ ਪੁਲਿਸ ਚੌਂਕੀ ਦੇ ਸਾਰੇ ਮੁਲਾਜ਼ਮ

Bathinda Police : ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਬਠਿੰਡਾ ਤੋਂ ਸ਼ਿਫਟ ਕਰਨ ਬਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ। ਉਪਰੰਤ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਫੋਨ 'ਤੇ ਦੱਸਿਆ ਕਿ ਥਾਣਾ ਸਦਰ ਦੇ ਸਾਰੇ ਮੁਲਾਜ਼ਮ, ਮਾਨਸਾ ਬਦਲ ਦਿੱਤੇ ਗਏ ਹਨ।

Reported by:  PTC News Desk  Edited by:  KRISHAN KUMAR SHARMA -- April 05th 2026 07:07 PM -- Updated: April 05th 2026 07:09 PM
Bathinda : ਨਸ਼ਿਆਂ ਖਿਲਾਫ਼ ਆ ਰਹੀਆਂ ਸੀ ਵਾਰ-ਵਾਰ ਸ਼ਿਕਾਇਤਾਂ, ਪੰਜਾਬ ਸਰਕਾਰ ਨੇ ਬਦਲ ਦਿੱਤੇ ਪੁਲਿਸ ਚੌਂਕੀ ਦੇ ਸਾਰੇ ਮੁਲਾਜ਼ਮ

Bathinda : ਨਸ਼ਿਆਂ ਖਿਲਾਫ਼ ਆ ਰਹੀਆਂ ਸੀ ਵਾਰ-ਵਾਰ ਸ਼ਿਕਾਇਤਾਂ, ਪੰਜਾਬ ਸਰਕਾਰ ਨੇ ਬਦਲ ਦਿੱਤੇ ਪੁਲਿਸ ਚੌਂਕੀ ਦੇ ਸਾਰੇ ਮੁਲਾਜ਼ਮ

Bathinda Police : ਐਤਵਾਰ ਨੂੰ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਵਰਕਰਾਂ ਲੀਡਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ, ਜਿਸ ਵਿੱਚ ਵਰਕਰਾਂ ਵੱਲੋਂ ਆਪਣੀਆਂ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡ ਗੁਲਾਬਗੜ੍ਹ (Village Gulabgarh) ਅਤੇ ਨਾਲ ਲੱਗਦੇ ਪਿੰਡ ਵਿੱਚ ਨਸ਼ੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਗਈਆਂ, ਜਿਸ ਸਬੰਧੀ ਸਬੰਧਤ ਸਦਰ ਥਾਣੇ ਅਧੀਨ ਚੌਕੀ ਕੋਟਸ਼ਮੀਰ (Kotshamir Police) ਨੂੰ ਇਤਲਾਹ ਕਰਨ ਦੇ ਬਾਵਜੂਦ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ 'ਤੇ ਮੁੱਖ ਮੰਤਰੀ ਨੇ ਤੁਰੰਤ ਐਕਸ਼ਨ ਲੈਂਦਿਆਂ ਕਿਹਾ ਕਿ ਚੌਕੀ ਦੇ ਸਾਰੇ ਮੁਲਾਜ਼ਮਾਂ ਨੂੰ ਮੌਕੇ 'ਤੇ ਹੀ ਬਦਲਣ ਦੇ ਹੁਕਮ ਜਾਰੀ ਕੀਤੇ।


ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਬਠਿੰਡਾ ਤੋਂ ਸ਼ਿਫਟ ਕਰਨ ਬਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ। ਉਪਰੰਤ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਫੋਨ 'ਤੇ ਦੱਸਿਆ ਕਿ ਥਾਣਾ ਸਦਰ ਦੇ ਸਾਰੇ ਮੁਲਾਜ਼ਮ, ਮਾਨਸਾ ਬਦਲ ਦਿੱਤੇ ਗਏ ਹਨ, ਇੱਥੇ ਨਵੇਂ ਮੁਲਾਜ਼ਮ ਲਗਾਵਾਂਗੇ ਅਤੇ ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਗਈ?

ਇਸ ਸੰਬੰਧ ਵਿੱਚ ਜਦੋਂ ਸਰਪੰਚ ਗੁਲਾਬਗੜ੍ਹ ਲੱਖਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਕੈਮਰੇ ਅੱਗੇ ਨਹੀਂ ਆਵਾਂਗਾ ਪਰ ਮੈਂ ਸ਼ਿਕਾਇਤ ਨਹੀਂ ਆਪਣੇ ਦਿਲ ਦੀਆਂ ਭਾਵਨਾਵਾਂ ਮੁੱਖ ਮੰਤਰੀ ਅੱਗੇ ਪੇਸ਼ ਕੀਤੀਆਂ ਹਨ ਕਿ ਸਾਡੇ ਦੋ ਪਿੰਡਾਂ ਵਿੱਚ ਨਸ਼ੇ ਕਾਰਨ ਕਾਫੀ ਮੌਤਾਂ ਹੋ ਗਈਆਂ, ਨਸ਼ਾ ਰੁਕ ਨਹੀਂ ਰਿਹਾ। ਮੈਂ ਪੁਲਿਸ ਕੋਲ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। 

- PTC NEWS

Top News view more...

Latest News view more...

PTC NETWORK
PTC NETWORK