Jalandhar PNB Loot : ਪੰਜਾਬ ਚ ਚਿੱਟੇ ਦਿਨ ਬੈਂਕ ਚ 6 ਲੱਖ ਦੀ ਲੁੱਟ, ਨਕਾਬਪੋਸ਼ਾਂ ਨੇ ਪਿਸਤੌਲ ਦੀ ਨੋਕ ਤੇ ਵਾਰਦਾਤ ਨੂੰ ਦਿੱਤਾ ਅੰਜਾਮ
Jalandhar PNB Loot : ਨਕਾਬਪੋਸ਼ ਲੁਟੇਰਿਆਂ ਵੱਲੋਂ ਦੁਪਹਿਰ ਸਮੇਂ ਬੈਂਕ ਵਿਚੋਂ ਪਿਸਤੌਲ ਦੀ ਨੋਕ 'ਤੇ 6 ਲੱਖ ਰੁਪਏ ਲੁੱਟ ਲਏ ਗਏ ਹਨ। ਘਟਨਾ ਪਿੱਛੋਂ ਲੁਟੇਰੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Jalandhar PNB Loot : ਪੰਜਾਬ 'ਚ ਕਤਲਾਂ-ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਜਲੰਧਰ (Jalandhar News) ਤੋਂ ਚਿੱਟੇ ਦਿਨ ਬੈਂਕ 'ਚ ਲੁੱਟ (Bank Loot) ਦੀ ਸਾਹਮਣੇ ਆਈ ਹੈ। ਨਕਾਬਪੋਸ਼ ਲੁਟੇਰਿਆਂ ਵੱਲੋਂ ਦੁਪਹਿਰ ਸਮੇਂ ਬੈਂਕ ਵਿਚੋਂ ਪਿਸਤੌਲ ਦੀ ਨੋਕ 'ਤੇ 6 ਲੱਖ ਰੁਪਏ ਲੁੱਟ ਲਏ ਗਏ ਹਨ। ਘਟਨਾ ਪਿੱਛੋਂ ਲੁਟੇਰੇ ਫਰਾਰ ਹੋ ਗਏ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਘਟਨਾ ਬਾਅਦ ਦੁਪਹਿਰ 2:31 ਵਜੇ ਵਾਪਰੀ, ਜਦੋਂ ਜਲੰਧਰ ਦੇ ਕੁੱਕੀ ਢਾਬ ਏਰੀਏ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ (Punjab National Bank) ਦੇ ਅੰਦਰ ਦੋ ਨਕਾਬਪੋਸ਼ ਲੁਟੇਰੇ ਵੜਦੇ ਵਿਖਾਈ ਦਿੰਦੇ ਹਨ। ਇਸ ਦੌਰਾਨ ਲੁਟੇਰੇ ਸਿੱਧਾ ਕੈਸ਼ੀਅਰ ਕੋਲ ਜਾਂਦੇ ਹਨ ਅਤੇ ਪਿਸਤੌਲ ਦੀ ਨੋਕ 'ਤੇ ਡਰਾਉਂਦੇ ਹੋਏ ਪੈਸੇ ਕੱਢਣ ਲਈ ਕਹਿੰਦੇ ਹਨ। ਸੀਸੀਟੀਵੀ ਵਿੱਚ ਇਹ ਸਾਰੀ ਘਟਨਾ ਵਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ।
ਸਕੂਟਰੀ 'ਤੇ ਸਵਾਰ ਸਨ ਲੁਟੇਰੇ
ਦੱਸਿਆ ਜਾ ਰਿਹਾ ਲੁਟੇਰੇ ਗਿਣਤੀ 'ਚ ਦੋ ਸਨ ਅਤੇ ਮੂੰਹ ਲਪੇਟਿਆ ਹੋਇਆ ਸੀ। ਦੋਵੇਂ ਮੁਲਜ਼ਮ ਇੱਕ ਸਕੂਟਰੀ 'ਤੇ ਬੈਂਕ ਪਹੁੰਚੇ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਇੱਕ ਲੁਟੇਰੇ ਬਾਹਰ ਖੜਾ ਰਿਹਾ ਅਤੇ ਦੂਜਾ ਲੁੱਟ ਲਈ ਅੰਦਰ ਗਿਆ ਸੀ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਸਮੇਂ ਘਟਨਾ ਵਾਪਰੀ, ਉਸ ਸਮੇਂ ਬੈਂਕ 'ਚ ਕੋਈ ਸਿਕਿਓਰਿਟੀ ਗਾਰਡ ਮੌਜੂਦ ਨਹੀਂ ਸੀ, ਜਿਸ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਸੀਸੀਟੀਵੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਵਿੱਚ ਸਕੂਟਰੀ 'ਤੇ ਦੋ ਲੁਟੇਰੇ ਵਿਖਾਈ ਦੇ ਰਹੇ ਹਨ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਲੁੱਟ ਹੋਈ ਨਕਦੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਨਾਲ ਹੀ ਲੁਟੇਰਿਆਂ ਨੂੰ ਫੜਨ ਲਈ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।