Mon, Apr 6, 2026
Whatsapp

Iran-US war update : ਤਬਾਹੀ ਜਾਂ ਸ਼ਾਂਤੀ? ਅਗਲੇ ਕੁਝ ਘੰਟੇ ਭਾਰੀ, ਅਹਿਮ ਨੁਕਤੇ

Iran-US war News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਦਿੱਤੇ ਗਏ ਅਲਟੀਮੇਟਮ ਦੀ ਡੈੱਡਲਾਈਨ ਖ਼ਤਮ ਹੋ ਰਹੀ ਹੈ। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਰਾਤ ਅੱਠ ਵਜੇ ਤੱਕ ਡੈੱਡਲਾਈਨ ਖ਼ਤਮ ਹੋਵੇਗੀ ਅਤੇ ਉਸ ਮਗਰੋਂ ਅਮਰੀਕਾ ਹਮਲੇ ਕਰੇਗਾ।

Reported by:  PTC News Desk  Edited by:  KRISHAN KUMAR SHARMA -- April 06th 2026 07:21 PM -- Updated: April 06th 2026 07:23 PM
Iran-US war update : ਤਬਾਹੀ ਜਾਂ ਸ਼ਾਂਤੀ? ਅਗਲੇ ਕੁਝ ਘੰਟੇ ਭਾਰੀ, ਅਹਿਮ ਨੁਕਤੇ

Iran-US war update : ਤਬਾਹੀ ਜਾਂ ਸ਼ਾਂਤੀ? ਅਗਲੇ ਕੁਝ ਘੰਟੇ ਭਾਰੀ, ਅਹਿਮ ਨੁਕਤੇ

Iran-US war News : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਦਿੱਤੇ ਗਏ ਅਲਟੀਮੇਟਮ ਦੀ ਡੈੱਡਲਾਈਨ ਖ਼ਤਮ ਹੋ ਰਹੀ ਹੈ। ਭਾਰਤੀ ਸਮੇਂ ਮੁਤਾਬਕ ਮੰਗਲਵਾਰ ਰਾਤ ਅੱਠ ਵਜੇ ਤੱਕ ਡੈੱਡਲਾਈਨ ਖ਼ਤਮ ਹੋਵੇਗੀ ਅਤੇ ਉਸ ਮਗਰੋਂ ਅਮਰੀਕਾ ਹਮਲੇ ਕਰੇਗਾ। ਇਸ ਵਿਚਾਲੇ ਸੀਜ਼ਫਾਇਰ ਦੀ ਵੀ ਗੱਲ ਤੁਰੀ ਹੈ।

ਆਪਣੇ ਸੋਸ਼ਲ ਮੀਡੀਆ ਹੈਂਡਲ ਟਰੂੱਥ ਸੋਸ਼ਲ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਜੋ ਪੋਸਟ ਪਾਈ ਸੀ ਅਤੇ ਉਸ ਵਿੱਚ ਵਰਤੀ ਭੱਦੀ ਸ਼ਬਦਾਵਲੀ ਤੋਂ ਦੁਨੀਆਂ ਦੇ ਮੁਲਕਾਂ ਨੂੰ ਅੰਦਾਜ਼ਾ ਹੋ ਗਿਆ ਕਿ ਹੁਣ ਇਹ ਲੜਾਈ ਖ਼ਤਰਨਾਕ ਰੂਪ ਧਾਰ ਲਵੇਗੀ।


ਟਰੁੱਥ ਸੋਸ਼ਲ ਤੇ ਟਰੰਪ ਨੇ ਲਿਖਿਆ, ''ਮੰਗਲਵਾਰ ਵਾਲਾ ਦਿਨ ਪਾਵਰ ਪਲਾਂਟਾਂ ਤੇ ਪੁਲਾਂ ਦੇ ਨਾਮ ਦਾ ਹੋਵੇਗਾ। ਤੁਸੀਂ &#$>>&^  ਹਾਰਮੂਜ਼ ਦੀ ਖਾੜ੍ਹੀ ਖੋਲ ਦਿਓ ਨਹੀਂ ਤਾਂ ਨਰਕ ਜਾਣ ਲਈ ਤਿਆਰ ਰਹੋ।''

ਦੱਸ ਦੇਈਏ ਕਿ ਈਰਾਨ ਵੱਲੋਂ ਫਾਰਸ ਦੀ ਖਾੜੀ ਵਿੱਚ ਪੈਂਦੀ ਹਾਰਮੂਜ਼ ਖਾੜ੍ਹੀ ਤੋਂ ਤੇਲ ਅਤੇ ਗੈਸ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਗਿਆ ਹੈ ਜਾਂ ਇੰਝ ਸਮਝੀਏ ਕੀ ਬੰਦ ਕੀਤਾ ਗਿਆ ਹੈ। ਪੂਰੀ ਦੁਨੀਆਂ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਦਾ ਕਰੀਬ 20% ਇਸੇ ਰੂਟ ਤੋਂ ਹੋ ਕੇ ਜਾਂਦਾ ਹੈ।

ਈਰਾਨ-ਅਮਰੀਕਾ ਜੰਗ ਬਾਰੇ ਹੁਣ ਤੱਕ ਕੀ-ਕੀ ਪਤਾ ?

  • ਪੂਰੀ ਦੁਨੀਆਂ ਇਸ ਸਮੋਂ ਤਣਾਅ ਕਾਰਨ ਅਲਰਟ 'ਤੇ ਹੈ
  • ਡੈੱਡਲਾਈਨ ਕਾਰਨ ਅਗਲੇ ਕੁਝ ਘੰਟੇ ਭਾਰੀ ਹੋਣ ਵਾਲੇ ਹਨ 
  • ਮੰਗਲਵਾਰ ਨੂੰ ਡੌਨਲਡ ਟਰੰਪ ਦੀ 48 ਘੰਟਿਆਂ ਦੀ ਡੈੱਡਲਾਈਨ ਹੋ ਰਹੀ ਖਤਮ
  • ਈਰਾਨ ਦੇ ਪਾਵਰ ਪਲਾਂਟ ਤੇ ਅਹਿਮ ਬ੍ਰਿਜ ਉਡਾਉਣ ਦੀ ਧਮਕੀ
  • ਹਾਰਮੂਜ਼ ਖਾੜ੍ਹੀ ਖੋਲ੍ਹਣ ਲਈ ਟਰੰਪ ਦੀ ਈਰਾਨ ਨੂੰ ਡੈੱਡਲਾਈਨ
  • ਹਮਲੇ ਹੋਏ ਤਾਂ ਸਾਡੇ ਵੱਲੋਂ ਜਵਾਬ ਜ਼ਿਆਦਾ ਭਿਆਨਕ- ਈਰਾਨ
  • ਈਰਾਨ ਨੇ ਸੰਯੁਕਤ ਰਾਸ਼ਟਰ ਨੂੰ ਪੁੱਛਿਆ ਜ਼ਮੀਰ ਜ਼ਿੰਦਾ ਹੈ ਜਾਂ ਨਹੀਂ
  • ਅਜਿਹਾਅਹਿਜਾ ਨਾ ਹੋਵੇ ਕਿ ਕੱਲ ਬਹੁਤੀ ਦੇਰ ਹੋ ਜਾਵੇ- ਈਰਾਨ
  • Islamic Revolutionary Guard Corps ਦੇ ਇੰਟੈਲੀਜੈਂਸ ਚੀਫ਼ ਦੀ ਮੌਤ
  • ਈਜ਼ਰਾਇਲ ਦੇ ਹਮਲੇ 'ਚ ਮਾਰੇ ਗਏ Majid Khademi 
  • ਈਰਾਨ ਦੇ ਅਹਿਮ ਅਦਾਰੇ ਸ਼ਰੀਫ਼ ਯੂਨੀਵਰਸਿਟੀ 'ਤੇ ਵੀ ਇਜ਼ਰਾਇਲੀ ਹਮਲਾ
  • ਈਰਾਨ ਨੇ ਵੀ ਇਜ਼ਰਾਇਲ ਦੇ ਹਾਈਫਾ ਸ਼ਹਿਰ 'ਤੇ ਮਿਜ਼ਾਇਲ ਅਟੈਕ ਕੀਤਾ, ਕਈ ਮੌਤਾਂ

ਸੀਜ਼ਫਾਇਰ ਦੀ ਵੀ ਤੁਰ ਪਈ ਗੱਲ

  • ਸ਼ਾਂਤੀ ਸਮਝੌਤੇ ਲਈ ਪਾਕਿਸਤਾਨ ਨੇ ਲਾਇਆ ਜ਼ੋਰ
  • ਸਭ ਕੁਝ ਠੀਕ ਰਿਹਾ ਤਾਂ ਹੋ ਸਕਦਾ ਹੈ ਸੀਜ਼ਫਾਇਰ
  • ਭਾਰਤ ਦਾ ਗੁਆਂਢੀ ਪਾਕਿਸਤਾਨ ਕਰ ਰਿਹਾ ਵਿਚੋਲਗੀ
  • ਈਜੀਪਟ ਅਤੇ ਤੁਰਕੀ ਵੀ ਕਰ ਰਹੇ ਕੋਸ਼ਿਸ਼ਾਂ
  • ਪਾਕਿਸਤਾਨ ਦੇ ਆਰਮੀ ਚੀਫ਼ ਆਸਿਮ ਮੁਨੀਰ ਐਕਟਿਵ
  • ਈਰਾਨ ਤੇ ਅਮਰੀਕਾ ਕੋਲ ਪਹੁੰਚ ਗਿਆ ਪ੍ਰਪੋਜ਼ਲ
  • ਅਮਰੀਕਾ ਦੇ ਉਪ ਰਾਸ਼ਟਰਪਤੀ JD Vance ਕੋਲ ਪਹੁੰਚੀ ਡੀਲ
  • ਈਰਾਨ ਅਤੇ ਅਮਰੀਕਾ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ

- PTC NEWS

Top News view more...

Latest News view more...

PTC NETWORK
PTC NETWORK