Thu, Apr 16, 2026
Whatsapp

Sultanpur Lodhi : ਪੰਜਾਬ 'ਚ ਨਸ਼ੇ ਕਾਰਨ ਇੱਕੋ ਘਰ 'ਚ 4 ਪੁੱਤਾਂ ਦੀ ਮੌਤ, ਬਜ਼ੁਰਗ ਮਾਂ ਨੇ ਰੋ-ਰੋ ਦੱਸੀ ਹੱਡਬੀਤੀ, ਪੁਲਿਸ ਦਾ ਵੀ ਆਇਆ ਬਿਆਨ

Sultanpur Lodhi 4 Boys Death with Drug Overdose : ਪੰਜਾਬ 'ਚ ਨਸ਼ੇ ਦਾ ਕਹਿਰ ਰੁਕ ਨਹੀਂ ਰਿਹਾ ਹੈ। ਨਸ਼ੇ ਕਾਰਨ ਮੌਤ ਦਾ ਤਾਜ਼ਾ ਮਾਮਲਾ ਕਪੂਰਥਲਾ (Kapurthala News) ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਜੋੜੇ ਦੇ ਚਾਰ ਪੁੱਤਰਾਂ ਦੀ ਨਸ਼ੇ ਦੀ ਲਤ ਕਾਰਨ ਮੌਤ ਹੋਣ ਦਾ ਸਾਹਮਣੇ ਆਇਆ ਹੈ।

Reported by:  PTC News Desk  Edited by:  KRISHAN KUMAR SHARMA -- April 06th 2026 04:18 PM -- Updated: April 06th 2026 07:49 PM
Sultanpur Lodhi : ਪੰਜਾਬ 'ਚ ਨਸ਼ੇ ਕਾਰਨ ਇੱਕੋ ਘਰ 'ਚ 4 ਪੁੱਤਾਂ ਦੀ ਮੌਤ, ਬਜ਼ੁਰਗ ਮਾਂ ਨੇ ਰੋ-ਰੋ ਦੱਸੀ ਹੱਡਬੀਤੀ, ਪੁਲਿਸ ਦਾ ਵੀ ਆਇਆ ਬਿਆਨ

Sultanpur Lodhi : ਪੰਜਾਬ 'ਚ ਨਸ਼ੇ ਕਾਰਨ ਇੱਕੋ ਘਰ 'ਚ 4 ਪੁੱਤਾਂ ਦੀ ਮੌਤ, ਬਜ਼ੁਰਗ ਮਾਂ ਨੇ ਰੋ-ਰੋ ਦੱਸੀ ਹੱਡਬੀਤੀ, ਪੁਲਿਸ ਦਾ ਵੀ ਆਇਆ ਬਿਆਨ

Sultanpur Lodhi 4 Boys Death with Drug Overdose : ਪੰਜਾਬ 'ਚ ਨਸ਼ੇ ਦਾ ਕਹਿਰ ਰੁਕ ਨਹੀਂ ਰਿਹਾ ਹੈ। ਨਸ਼ੇ ਕਾਰਨ ਮੌਤ ਦਾ ਤਾਜ਼ਾ ਮਾਮਲਾ ਕਪੂਰਥਲਾ (Kapurthala News) ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਜੋੜੇ ਦੇ ਚਾਰ ਪੁੱਤਰਾਂ ਦੀ ਨਸ਼ੇ ਦੀ ਲਤ ਕਾਰਨ ਮੌਤ ਹੋਣ ਦਾ ਸਾਹਮਣੇ ਆਇਆ ਹੈ। ਹਾਲਾਤ ਅਜਿਹੇ ਹਨ ਕਿ ਪਰਿਵਾਰ ਦਾ 5ਵਾਂ ਤੇ ਆਖਰੀ ਪੁੱਤਰ ਨਸ਼ੇ ਕਾਰਨ ਬਿਸਤਰੇ 'ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ, ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।


ਨੌਜਵਾਨਾਂ ਦੀ ਮੌਤ ਨਾਲ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕਾਂ 'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਆਖਰੀ ਨੌਜਵਾਨ ਨੂੰ ਬਚਾਇਆ ਜਾਵੇ। ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਇੱਥੇ ਲਗਭਗ 20 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਦੇ ਰੋਹ ਪਿੱਛੋਂ ਪੁਲਿਸ ਨੇ ਪੀੜਤ ਨੌਜਵਾਨ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਡਕਟਰਾਂ ਨੇ ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਕਪੂਰਥਲਾ ਦੇ ਐਸਐਸਪੀ ਗੌਰਵ ਤੂਰਾ ਨੇ ਭਰੋਸਾ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਮਨਜੀਤ ਕੌਰ ਨੇ ਸੀਐਮ ਮਾਨ 'ਤੇ ਲਾਇਆ ਇਲਜ਼ਾਮ

ਐਤਵਾਰ ਸ਼ਾਮ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਜੋਗਿੰਦਰ ਪਾਲ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵਾਸੀ ਪੰਡੋਰੀ (ਸੁਲਤਾਨਪੁਰ ਲੋਧੀ) ਨੇ ਇਸ ਮੌਕੇ ਲੋਕਾਂ ਨਾਲ ਪ੍ਰਦਰਸ਼ਨ ਵੀ ਕੀਤਾ। ਮਨਜੀਤ ਕੌਰ ਨੇ ਕਿਹਾ, "ਮੇਰੇ ਚਾਰ ਪੁੱਤਰ, ਜਿਨ੍ਹਾਂ ਵਿੱਚ ਮਿਥੁਨ ਅਤੇ ਰਵੀ ਸ਼ਾਮਲ ਹਨ, ਨਸ਼ੇ ਦੀ ਲਤ ਕਾਰਨ ਜਾਨ ਗੁਆ ​​ਚੁੱਕੇ ਹਨ। ਉਨ੍ਹਾਂ ਵਿੱਚੋਂ ਦੋ ਵਿਆਹੇ ਹੋਏ ਸਨ ਅਤੇ ਦੋ ਕੁਆਰੇ ਸਨ। ਹੁਣ, ਸਾਡਾ ਪੰਜਵਾਂ ਪੁੱਤਰ, ਸੋਨੂੰ, 32, ਬਿਸਤਰੇ 'ਤੇ ਹੈ। ਸਾਨੂੰ ਡਰ ਹੈ ਕਿ ਉਹ ਵੀ ਮਰ ਜਾਵੇਗਾ।"

ਮਨਜੀਤ ਕੌਰ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ 'ਤੇ ਜੂੰ ਨਹੀਂ ਸਰਕ ਰਹੀ, ਮਾਵਾਂ ਦੇ ਪੁੱਤਰ ਬਰਬਾਦ ਹੋ ਗਏ ਹਨ। ਲੋਕਾਂ ਨਾਲ ਇੰਨੇ ਵਾਅਦੇ ਕੀਤੇ, ਸਨ ਕਿ ਮੈਂ ਮਾਵਾਂ ਦੇ ਪੁੱਤਰਾਂ ਨੂੰ ਬਚਾਵਾਂਗਾ, ਪਰ ਹੁਣ ਉਹ ਆਪਣੀਆਂ ਕੁਰਸੀਆਂ ਲਈ ਰੋ ਰਹੇ ਹਨ। ਮੇਰੇ ਪੰਜ ਪੁੱਤਰ ਸਨ, ਹੁਣ ਇਹ ਪੰਜਵਾਂ ਪੁੱਤਰ ਹੈ। ਉਸਨੂੰ ਬਚਾਓ। ਪਹਿਲਾਂ ਚਾਰ ਪੁੱਤਰ ਮਰ ਚੁੱਕੇ ਹਨ। ਸਿਰਫ਼ ਭਗਵੰਤ ਮਾਨ ਹੀ ਜਾਣਦਾ ਹੈ ਕਿ ਕਿੰਨਾ ਨਸ਼ਾ ਵਿਕ ਰਿਹਾ ਹੈ। ਉਸ ਨੇ ਇਸਨੂੰ ਨਹੀਂ ਰੋਕਿਆ। ਮੇਰੇ ਪੁੱਤਰ ਨੂੰ ਬਚਾਇਆ ਜਾਣਾ ਚਾਹੀਦਾ ਹੈ। ਮੇਰੇ ਪੁੱਤਰਾਂ ਵਿੱਚੋਂ ਇੱਕ ਦੀ ਮੌਤ ਸਿਰਫ਼ ਦੋ ਸਾਲ ਪਹਿਲਾਂ ਹੋਈ ਸੀ।"

8 ਸਾਲ ਪਹਿਲਾਂ ਹੋਈ ਸੀ ਪਹਿਲੇ ਪੁੱਤਰ ਦੀ ਮੌਤ

ਜਾਣਕਾਰੀ ਅਨੁਸਾਰ, ਪਹਿਲੇ ਪੁੱਤਰ ਜਸਵਿੰਦਰ ਸਿੰਘ ਦੀ ਮੌਤ ਅੱਠ ਸਾਲ ਪਹਿਲਾਂ ਨਸ਼ੇ ਕਾਰਨ ਹੋਈ ਸੀ। ਦੂਜੇ ਪੁੱਤਰ ਬਲਵਿੰਦਰ ਦੀ ਮੌਤ ਸੱਤ ਸਾਲ ਪਹਿਲਾਂ ਹੋਈ ਸੀ। ਤੀਜੇ ਪੁੱਤਰ ਰਵੀ ਦੀ ਮੌਤ 2021 ਵਿੱਚ ਹੋਈ ਸੀ। ਉਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਚੌਥੇ ਪੁੱਤਰ ਮਿਥੁਨ ਦੀ ਮੌਤ 2023 ਵਿੱਚ ਹੋਈ ਸੀ, ਜਿਸ 'ਤੇ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਸੀ। ਪੰਜਵਾਂ ਪੁੱਤਰ ਸੋਨੂੰ ਹੁਣ ਗੰਭੀਰ ਹਾਲਤ ਵਿੱਚ ਹੈ ਅਤੇ ਉਸਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ 'ਤੇ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਸੀ।

ਪੁਲਿਸ ਨੇ ਕੀਤਾ ਦਾਅਵਾ; ਵੱਖ-ਵੱਖ ਕਾਰਨਾਂ ਕਰਕੇ ਹੋਈ ਚਾਰੇ ਭਰਾਵਾਂ ਦੀ ਮੌਤ

ਐਸਐਸਪੀ ਗੌਰਵ ਤੂਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਇੱਕ ਮਹਿਲਾ ਵੱਲੋਂ ਦਾਅਵਾ ਕੀਤਾ ਗਿਆ ਕਿ ਉਸਦੇ 4 ਪੁੱਤਰ ਨਸ਼ਿਆਂ ਕਾਰਨ ਮਰ ਗਏ ਹਨ ਅਤੇ ਉਸਦੇ ਆਖਰੀ ਪੁੱਤਰ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਣਕਾਰੀ ਲੈਣ ਉਪਰੰਤ ਡੂੰਘਾਈ ਨਾਲ ਜਾਂਚ ਕੀਤੀ ਹੈ। ਜਾਂਚ ਅਨੁਸਾਰ, ਮਹਿਲਾ ਦੇ ਚਾਰ ਪੁੱਤਰਾਂ ਦੀ ਮੌਤ ਪਿਛਲੇ ਲਗਭਗ 8 ਸਾਲਾਂ ਦੇ ਅੰਤਰਾਲ ਵਿੱਚ ਵੱਖ-ਵੱਖ ਕਾਰਣਾਂ ਕਰਕੇ ਹੋਈ ਹੈ

ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸਦੇ ਇੱਕ ਪੁੱਤਰ ਦੀ ਮੌਤ ਲਗਭਗ 8 ਸਾਲ ਪਹਿਲਾਂ ਸੰਭਾਵਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ।ਇੱਕ ਪੁੱਤਰ ਦੀ ਮੌਤ ਲਗਭਗ 7 ਸਾਲ ਪਹਿਲਾਂ ਅੱਗ/ਸੜਨ ਨਾਲ ਹੋਈ, ਜਦ ਕਿ ਇੱਕ ਪੁੱਤਰ ਦੀ ਮੌਤ 7 ਸਾਲ ਪਹਿਲਾਂ ਜੇਲ੍ਹ ਵਿੱਚ ਹੋਈ (ਉਸ ਉੱਤੇ 2 ਅਪਰਾਧਿਕ ਕੇਸ ਸਨ, ਜਿਨ੍ਹਾਂ ਵਿੱਚੋਂ ਇੱਕ NDPS ਐਕਟ ਹੇਠ ਸੀ)। ਇਸੇ ਤਰ੍ਹਾਂ ਨਾਲ ਇੱਕ ਪੁੱਤਰ ਦੀ ਮੌਤ 2 ਸਾਲ ਪਹਿਲਾਂ ਸੰਭਾਵਿਤ ਜਿਗਰ ਫੇਲ੍ਹ ਹੋਣ (ਲੰਬੇ ਸਮੇਂ ਦੀ ਸ਼ਰਾਬਖੋਰੀ) ਕਾਰਨ ਹੋਈ।

ਮੌਜੂਦਾ ਪੁੱਤਰ ਵੀ ਸਿਹਤ ਸਮੱਸਿਆਵਾਂ ਨਾਲ ਪੀੜਤ : ਐਸਐਸਪੀ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੌਜੂਦਾ ਪੁੱਤਰ ਕਈ ਸਿਹਤ ਸਮੱਸਿਆਵਾਂ ਨਾਲ ਪੀੜਤ ਹੈ। ਉਸਦੇ ਖ਼ਿਲਾਫ਼ 2023 ਵਿੱਚ NDPS ਐਕਟ ਹੇਠ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਹ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸੇ ਕੇਸ ਵਿੱਚ 29.11.2025 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਵਿਅਕਤੀ ਨਸ਼ਾ ਕਰਨ ਵਾਲਾ ਹੈ ਅਤੇ ਉਸਨੂੰ ਡੀ-ਐਡਿਕਸ਼ਨ ਇਲਾਜ ਲਈ OOAT ਸੈਂਟਰ ਵਿੱਚ ਦਾਖ਼ਲ ਕੀਤਾ ਗਿਆ ਸੀ, ਜਿੱਥੇ ਉਸਨੂੰ 30.03.2026 ਨੂੰ ਦਵਾਈ ਦਿੱਤੀ ਗਈ। ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਵਿਸ਼ੇਸ਼ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ।

ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰ ਰਹੀ ਹੈ। ਇਸ ਇਲਾਕੇ ਵਿੱਚ ਹਾਲ ਹੀ ਵਿੱਚ ਨਸ਼ਿਆਂ ਕਾਰਨ ਕੋਈ ਮੌਤ ਦਰਜ ਨਹੀਂ ਹੋਈ। ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਇਸ ਮੁਹੱਲੇ ਵਿੱਚ NDPS ਐਕਟ ਹੇਠ 4 ਕੇਸ ਦਰਜ ਕਰਕੇ ਸਰਗਰਮ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK