Amritsar ‘ਚ ਟੋਲ ਪਲਾਜ਼ਾ ਨੇੜੇ ਸ਼ਰਾਬ ਠੇਕੇਦਾਰ ਤੋਂ ਲੁੱਟ ਦੀ ਕੋਸ਼ਿਸ਼, ਪੈਸੇ ਨਾ ਦੇਣ ਤੇ ਸੇਲਸਮੈਨ ਨੂੰ ਮਾਰੀ ਗੋਲੀ
Amritsar Firing News : ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ੇ ਦੇ ਨੇੜੇ ਬੀਤੀ ਰਾਤ ਇੱਕ ਸ਼ਰਾਬ ਦੇ ਠੇਕੇਦਾਰ ਤੋਂ ਲੱਖਾਂ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਠੇਕਿਆਂ ਤੋਂ ਕੈਸ਼ ਇਕੱਠਾ ਕਰ ਰਹੇ ਸੇਲਸਮੈਨ 'ਤੇ ਚਾਰ ਪੰਜ ਵਿਅਕਤੀਆਂ ਵੱਲੋਂ ਬੰਦੂਕ ਤਾਣ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਪੈਸੇ ਨਾ ਦੇਣ 'ਤੇ ਸੇਲਸਮੈਨ ਦੇ ਗਲੇ 'ਚ ਗੋਲੀ ਮਾਰੀ ,ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
Amritsar Firing News : ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ੇ ਦੇ ਨੇੜੇ ਬੀਤੀ ਰਾਤ ਇੱਕ ਸ਼ਰਾਬ ਦੇ ਠੇਕੇਦਾਰ ਤੋਂ ਲੱਖਾਂ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਠੇਕਿਆਂ ਤੋਂ ਕੈਸ਼ ਇਕੱਠਾ ਕਰ ਰਹੇ ਸੇਲਸਮੈਨ 'ਤੇ ਚਾਰ ਪੰਜ ਵਿਅਕਤੀਆਂ ਵੱਲੋਂ ਬੰਦੂਕ ਤਾਣ ਕੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਪੈਸੇ ਨਾ ਦੇਣ 'ਤੇ ਸੇਲਸਮੈਨ ਦੇ ਗਲੇ 'ਚ ਗੋਲੀ ਮਾਰੀ ,ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਚਾਰ ਤੋਂ ਪੰਜ ਅਣਪਛਾਤੇ ਵਿਅਕਤੀ ਬੰਦੂਕਾਂ ਨਾਲ ਲੈਸ ਹੋ ਕੇ ਸੇਲਸਮੈਨ ਦੇ ਸਾਹਮਣੇ ਆ ਗਏ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਸੇਲਜ਼ਮੈਨ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਇੱਕ ਹਮਲਾਵਰ ਨੇ ਉਸ ਦੇ ਗਲੇ ‘ਚ ਗੋਲੀ ਮਾਰ ਦਿੱਤੀ। ਗੋਲੀ ਗਲੇ ‘ਚੋਂ ਆਰ-ਪਾਰ ਹੋ ਗਈ, ਜਿਸ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਸੇਲਸਮੈਨ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਹਿਚਾਣ ਰਮਨਦੀਪ ਸਿੰਘ ਭੁੱਲਰ ਵਜੋਂ ਹੋਈ ਹੈ, ਜਿਸ ਵੱਲੋਂ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।