ਧੋਨੀ ਨਾਲ 16 ਕਰੋੜ ਰੁਪਏ ਦੀ ਧੋਖਾਧੜੀ; ਸਾਬਕਾ ਕਾਰੋਬਾਰੀ ਭਾਈਵਾਲਾਂ 'ਤੇ ਕੇਸ ਦਰਜ

By  Jasmeet Singh January 5th 2024 09:36 PM

ਰਾਂਚੀ: ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਸਾਬਕਾ ਕਪਤਾਨ (Former Captain) ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਆਪਣੇ ਦੋ ਸਾਬਕਾ ਕਾਰੋਬਾਰੀ ਭਾਈਵਾਲਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਾਇਆ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਭਾਗੀਦਾਰਾਂ ਨੇ ਕ੍ਰਿਕਟ ਅਕੈਡਮੀ ਸਥਾਪਤ ਕਰਨ ਨਾਲ ਜੁੜੇ ਇਕਰਾਰਨਾਮੇ ਦੀ ਪਾਲਣਾ ਨਹੀਂ ਕੀਤੀ ਅਤੇ ਧੋਨੀ ਨਾਲ ਲਗਭਗ 16 ਕਰੋੜ ਰੁਪਏ ਦਾ ਧੋਖਾ ਕੀਤਾ।

ਧੋਨੀ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਕਿ ਇਹ ਮਾਮਲਾ ਖੇਡ ਪ੍ਰਬੰਧਨ ਕੰਪਨੀ ਅਰਕਾ ਸਪੋਰਟਸ ਦੇ ਦੋ ਡਾਇਰੈਕਟਰਾਂ ਵਿਰੁੱਧ ਹੇਠਲੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਪਟਨਾ ਸਥਿਤ ਲਾਅ ਫਰਮ 'ਵਿਧੀ ਐਸੋਸੀਏਟਸ' ਤੋਂ ਧੋਨੀ ਦੇ ਵਕੀਲ ਦਯਾਨੰਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਧੋਨੀ ਵੱਲੋਂ ਰਾਂਚੀ ਦੀ ਅਦਾਲਤ 'ਚ ਅਰਕਾ ਸਪੋਰਟਸ ਡਾਇਰੈਕਟਰਾਂ ਮਿਹਿਰ ਦਿਵਾਕਰ ਅਤੇ ਸੌਮਿਆ ਬਿਸਵਾਸ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 406 ਅਤੇ 420 ਦੇ ਤਹਿਤ ਅਪਰਾਧਿਕ ਮਾਮਲਾ ਦਾਇਰ ਕੀਤਾ ਹੈ। 

70:30 'ਚ ਵੰਡਿਆ ਜਾਣਾ ਸੀ ਧੋਨੀ ਅਤੇ ਭਾਈਵਾਲਾਂ 'ਚ ਮੁਨਾਫ਼ਾ 

ਸਿੰਘ ਨੇ ਕਿਹਾ ਕਿ ਮੁਜ਼ਲਮਾਂ ਨੇ 2017 'ਚ ਧੋਨੀ ਨਾਲ ਭਾਰਤ ਅਤੇ ਵਿਦੇਸ਼ 'ਚ ਕ੍ਰਿਕਟ ਅਕੈਡਮੀਆਂ ਸਥਾਪਤ ਕਰਨ ਲਈ ਸੰਪਰਕ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤ 'ਚ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਕ੍ਰਿਕਟਰ ਨੂੰ ਪੂਰੀ ਫਰੈਂਚਾਈਜ਼ੀ ਫੀਸ ਮਿਲੇਗੀ ਅਤੇ ਮੁਨਾਫਾ ਧੋਨੀ ਅਤੇ ਭਾਈਵਾਲਾਂ ਵਿਚਾਲੇ 70:30 ਦੇ ਆਧਾਰ 'ਤੇ ਵੰਡਿਆ ਜਾਵੇਗਾ। ਹਾਲਾਂਕਿ ਭਾਈਵਾਲਾਂ ਨੇ ਧੋਨੀ ਦੀ ਜਾਣਕਾਰੀ ਤੋਂ ਬਿਨਾਂ ਅਕੈਡਮੀ ਦੀ ਸਥਾਪਨਾ ਸ਼ੁਰੂ ਕਰ ਦਿੱਤੀ ਅਤੇ ਕੋਈ ਭੁਗਤਾਨ ਨਹੀਂ ਕੀਤਾ। ਵਕੀਲ ਨੇ ਕਿਹਾ ਕਿ ਭਾਈਵਾਲਾਂ ਨੂੰ ਪ੍ਰਦਾਨ ਕੀਤਾ ਗਿਆ ਅਧਿਕਾਰ ਪੱਤਰ 15 ਅਗਸਤ 2021 ਨੂੰ ਰੱਦ ਕਰ ਦਿੱਤਾ ਗਿਆ ਸੀ।

ਇਸ ਦੇ ਬਾਵਜੂਦ ਧੋਨੀ ਦੇ ਵਕੀਲ ਮੁਤਾਬਕ ਭਾਈਵਾਲਾਂ ਨੇ ਧੋਨੀ ਦੇ ਨਾਂ 'ਤੇ ਕ੍ਰਿਕਟ ਅਕੈਡਮੀ ਅਤੇ ਸਪੋਰਟਸ ਕੰਪਲੈਕਸ ਬਣਾਉਣਾ ਜਾਰੀ ਰੱਖਿਆ ਅਤੇ ਉਨ੍ਹਾਂ ਨਾਲ ਕੋਈ ਵੀ ਰਕਮ ਜਾਂ ਜਾਣਕਾਰੀ ਸਾਂਝੀ ਨਹੀਂ ਕੀਤੀ। ਧੋਨੀ ਦੇ ਵਕੀਲ ਮੁਤਾਬਕ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਦੋ ਵਾਰ ਭਾਈਵਾਲਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ।

ਧੋਨੀ ਨੂੰ ਹੋਇਆ 16 ਕਰੋੜ ਦਾ ਨੁਕਸਾਨ 

ਸਿੰਘ ਨੇ ਦਾਅਵਾ ਕੀਤਾ ਕਿ ਭਾਈਵਾਲਾਂ ਨੇ ਅੱਠ ਤੋਂ ਦਸ ਥਾਵਾਂ 'ਤੇ ਅਕੈਡਮੀਆਂ ਖੋਲ੍ਹੀਆਂ ਅਤੇ ਪੈਸੇ ਲੈ ਲਏ, ਜਿਸ ਨਾਲ ਧੋਨੀ ਨੂੰ 16 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸਿੰਘ ਨੇ ਕਿਹਾ ਕਿ 27 ਅਕਤੂਬਰ 2023 ਨੂੰ ਰਾਂਚੀ ਵਿੱਚ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਸੀ। ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਧੋਨੀ ਦੇ ਅਧਿਕਾਰਤ ਵਿਅਕਤੀ ਸੀਮੰਤ ਲੋਹਾਨੀ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ।

ਇਹ ਵੀ ਪੜ੍ਹੋ: 

Related Post