Shiv Sena (Hind) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੇ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ, PGI ਰੈਫਰ
Mohali News : ਨਿਸ਼ਾਂਤ ਸ਼ਰਮਾ ਦੇ ਗੰਨਮੈਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪਹਿਲਾਂ ਜ਼ਖ਼ਮੀ ਹਾਲਤ 'ਚ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰੰਤੂ ਬਾਅਦ ਵਿੱਚ ਪੀਜੀਆਈ ਰੈਫਰ ਕਰ ਦਿੱਤਾ ਗਿਆ।
Mohali News : ਮੁਹਾਲੀ ਦੇ ਖਰੜ 'ਚ Shiv Sena (Hind) ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਵੱਲੋਂ ਖੁਦ ਨੂੰ ਗੋਲੀ ਮਾਰੇ (Nishant Sharma Gunman shoot himself) ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਨਮੈਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪਹਿਲਾਂ ਜ਼ਖ਼ਮੀ ਹਾਲਤ 'ਚ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰੰਤੂ ਬਾਅਦ ਵਿੱਚ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਲਾਇਸੈਂਸੀ ਅਸਲੇ ਨਾਲ ਮਾਰੀ ਗੋਲੀ
ਜਾਣਕਾਰੀ ਅਨੁਸਾਰ, ਘਟਨਾ ਖਰੜ ਦੀ ਗੁਲਮੋਹਰ ਸੁਸਾਇਟੀ ਵਿੱਚ ਵਾਪਰੀ ਹੈ, ਜਿਥੇ ਗੰਨਮੈਨ ਨੇ ਖੁਦ ਨੂੰ ਆਪਣੇ ਲਾਇਸੈਂਸੀ ਅਸਲੇ ਨਾਲ ਗੋਲੀ ਮਾਰੀ ਲਈ। ਗੋਲੀ ਮਾਰਨ ਪਿੱਛੋਂ ਗੰਨਮੈਨ ਉਥੇ ਹੀ ਡਿੱਗ ਪਿਆ, ਜਿਸ ਨੂੰ ਪਤਾ ਲੱਗਣ 'ਤੇ ਆਸ-ਪਾਸ ਲੋਕਾਂ ਨੇ ਤੁਰੰਤ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਪਰੰਤੂ ਗੰਨਮੈਨ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ।
ਮੁੱਢਲੇ ਤੌਰ 'ਤੇ ਪਤਨੀ ਨਾਲ ਬਹਿਸ ਹੋਣਾ ਜਾ ਰਿਹਾ ਦੱਸਿਆ
ਫਿਰੋਜ਼ਪੁਰ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਗੰਨਮੈਨ ਵੱਲੋਂ ਗੋਲੀ ਮਾਰਨ ਦੇ ਕਾਰਨਾਂ ਪਿੱਛੇ ਮੁੱਢਲੇ ਤੌਰ 'ਤੇ ਆਪਣੀ ਪਤਨੀ ਨਾਲ ਬਹਿਸ ਹੋਣਾ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਗੰਨਮੈਨ ਫੋਨ 'ਤੇ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ, ਜਿਸ ਦੇ ਕੁੱਝ ਮਿੰਟਾਂ ਪਿੱਛੋਂ ਉਸ ਨੇ ਖੁਦ ਨੂੰ ਗੋਲੀ ਮਾਰਨ ਦਾ ਇਹ ਖੌਫਨਾਕ ਕਦਮ ਚੁੱਕ ਲਿਆ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਗੋਲੀ ਲੱਗਣ ਦੇ ਅਸਲ ਕਾਰਨ ਕੀ ਹਨ।