Punjab Assembly Special Session Highlights : ਪੰਜਾਬ ਵਿਧਾਨਸਭਾ ਦੇ ਸਪੈਸ਼ਲ ਸੈਸ਼ਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਬੇਅਦਬੀ ਖਿਲਾਫ ’ਤੇ ਹੋਈ ਸੀ ਬਹਿਸ

Punjab Assembly Special Session 2025 : ਪੰਜਾਬ ਵਿਧਾਨਸਭਾ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਖਿਲਾਫ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਬਿੱਲ ’ਤੇ ਵਿਧਾਨ ਸਭਾ ਸੈਸ਼ਨ ਦੇ ਅੱਜ ਆਖਰੀ ਦਿਨ ਚਰਚਾ ਹੋਵੇਗੀ ਅਤੇ ਪਾਸ ਕੀਤਾ ਜਾਵੇਗਾ।

By  Aarti July 14th 2025 11:49 AM -- Updated: July 15th 2025 04:50 PM

Jul 15, 2025 04:50 PM

ਸੈਸ਼ਨ 'ਚ ਹੰਗਾਮਾ, ਸੁਖਪਾਲ ਖਹਿਰਾ ਤੇ Harpal Cheema ਦੀ ਹੋਈ ਤਿੱਖੀ ਬਹਿਸ

Jul 15, 2025 04:50 PM

‘ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ ਬਿੱਲ’ ਸੁਣੋ Vidhan Sabha 'ਚ ਕੀ ਬੋਲੇ CM ਮਾਨ

Jul 15, 2025 04:50 PM

ਅਣਮਿੱਥੇ ਸਮੇਂ ਲਈ ਮੁਲਤਵੀ ਪੰਜਾਬ ਵਿਧਾਨਸਭਾ ਦੀ ਕਾਰਵਾਈ


Jul 15, 2025 04:14 PM

ਬੇਅਦਬੀ ਖਿਲਾਫ ਬਿੱਲ ’ਤੇ ਚਰਚਾ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਵੱਡਾ ਖੁਲਾਸਾ

  • ਕਿਹਾ-ਕਾਂਗਰਸ ਸਰਕਾਰ ਸਮੇਂ ਬੇਅਦਬੀ ਦੇ ਮੁੱਦੇ ’ਤੇ ਅਸੀਂ ਕੀਤੀ ਸਿਆਸਤ
  • ਬੇਅਦਬੀ ਦੇ ਮੁੱਦੇ ’ਤੇ ਦੋ ਧੜਿਆਂ ’ਚ ਵੰਡੀ ਗਈ ਸੀ ਕਾਂਗਰਸ 
  • ਇੱਕ ਮਸਲੇ ਦੀ ਹੱਲ ਤੇ ਦੂਜਾ ਸਿਆਸਤ ਜਾਰੀ ਰੱਖਣ ਦੇ ਪੱਖ ’ਚ ਸੀ
  • ਅਰਦਾਸ ਕਰਕੇ ਖੜ੍ਹੇ ਹੋਏ ਹਾਂ ਇਸ ਲਈ ਸੱਛ ਬੋਲ ਰਹੇ ਹਾਂ

Jul 15, 2025 02:35 PM

ਪੰਜਾਬ ਵਿਧਾਨਸਭਾ ’ਚ ਹੰਗਾਮਾ

  • ਵਿਧਾਨਸਭਾ ’ਚ ਨਸ਼ੇ ਦੇ ਮੁੱਦੇ ’ਤੇ ਚੱਲ ਰਹੀ ਹੈ ਚਰਚਾ 
  • ਸਾਬਕਾ ਸੀਐੱਮ ਚੰਨੀ ਦੀ ਵੀਡੀਓ ਚਲਾਉਣ ’ਤੇ ਹੰਗਾਮਾ
  • ਮੰਤਰੀ ਹਰਪਾਲ ਚੀਮਾ ਨੇ ਵੀਡੀਓ ਚਲਾਉਣ ਦੀ ਕੀਤੀ ਸੀ ਸਿਫਾਰਿਸ਼

Jul 15, 2025 02:10 PM

ਸਪੀਕਰ ਵਲੋਂ ਗਠਿਤ ਸਿਲੈਕਟ ਕਮੇਟੀ ਵੱਧ ਤੋਂ ਵੱਧ 6 ਮਹੀਨੇ ’ਚ ਦੇਵੇਗੀ ਰਿਪੋਰਟ

  • ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਖਿਲਾਫ ਅਪਰਾਧਾਂ ਦੀ ਰੋਕਥਾਮ ਬਿੱਲ ’ਤੇ ਦਿੱਤੀ ਜਾਵੇਗੀ ਰਿਪੋਰਟ 
  • ਵਿਧਾਨਸਭਾ ’ਚ ਚਰਚਾ ਮਗਰੋਂ ਬੇਅਦਬੀ ਬਿੱਲ ਸਿਲੈਕਟ ਕਮੇਟੀ ਕੋਲ ਭੇਜਿਆ ਗਿਆ 
  • ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਲ ’ਤੇ ਚਰਚਾ ਮਗਰੋਂ ਸਿਲੈਕਟ ਕਮੇਟੀ ਕੋਲ ਭੇਜਣ ਦੀ ਕੀਤੀ ਸੀ ਸਿਫਾਰਿਸ਼

Jul 15, 2025 02:03 PM

ਵਿਧਾਨਸਭਾ ’ਚ ਪਾਸ ਹੋਇਆ ਕਮੇਟੀ ਕੋਲ ਬਿੱਲ ਭੇਜਣ ਦਾ ਮਤਾ

  • ਪਹਿਲਾਂ ਲੋਕਾਂ ਦੀ ਰਾਇ, ਮੁੜ ਪਾਸ ਹੋਵੇਗਾ ਬਿੱਲ !
  • ਬੇਅਦਬੀ ਖਿਲਾਫ ਬਿੱਲ ਅਜੇ ਨਹੀਂ ਹੋਇਆ ਪਾਸ 
  • ਸਿਲੈਕਟ ਕਮੇਟੀ ਨੂੰ ਭੇਜਿਆ ਗਿਆ ਬੇਅਦਬੀ ਖਿਲਾਫ ਬਿੱਲ
  • ਪੰਜਾਬ ਦੇ ਸਾਰੇ ਲੋਕਾਂ ਦੀ ਵੀ ਲਵਾਂਗੇ ਰਾਏ- CM ਮਾਨ

Jul 15, 2025 02:01 PM

ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ ਸਿਲੈਕਟ ਕਮੇਟੀ ਨੂੰ ਸੌਂਪਿਆ

ਪੰਜਾਬ ਨੇ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ ਸਿਲੈਕਟ ਕਮੇਟੀ ਨੂੰ ਸੌਂਪਿਆ, 6 ਮਹੀਨਿਆਂ ਵਿੱਚ ਜਾਂਚ ਰਿਪੋਰਟ ਮੰਗੀ, ਪ੍ਰਤਾਪ ਬਾਜਵਾ ਅਤੇ ਮੁੱਖ ਮੰਤਰੀ ਨੇ ਕਿਹਾ ਕਿ 6 ਮਹੀਨਿਆਂ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ

Jul 15, 2025 01:42 PM

ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਦਿੱਤਾ- ਸੀਐੱਮ ਭਗਵੰਤ ਮਾਨ

  • 'ਅਸੀਂ ਸ਼ਬਦਾਂ ਨਾਲ ਜੁੜੇ ਹੋਏ ਹਾਂ'
  • 'ਬੇਅਦਬੀ ਦੀਆਂ ਘਟਨਾਵਾਂ ਨਾਲ ਹਰ ਇੱਕ ਦੇ ਹਿਰਦੇ ਵਲੂੰਧਰੇ ਗਏ'
  • 'ਜੇ ਮਿਸਾਲੀ ਸਜ਼ਾ ਨਹੀਂ ਮਿਲੇਗੀ ਤਾਂ ਕੋਈ ਡਰੇਗਾ ਹੀ ਨਹੀਂ'

Jul 15, 2025 12:30 PM

ਇਸ ਬਿੱਲ ’ਚ ਸਜ਼ਾਵਾਂ ਨੂੰ ਵਧਾਇਆ ਗਿਆ- ਅਮਨ ਅਰੋੜਾ

  • 'ਬਰਗਾੜੀ ਬੇਅਦਬੀ ਸਮੇਂ ਵੀ ਬਿੱਲ ਬਣਾਇਆ ਗਿਆ'
  • 'ਕੇਂਦਰ ਨੇ ਇਹ ਕਹਿ ਕੇ ਬਿੱਲ ਮੋੜਿਆ ਕਿ ਇਸ ’ਚ 1 ਧਰਮ ਦੀ ਗੱਲ'
  • 'ਕਾਂਗਰਸ ਦੇ ਬਿੱਲ ’ਤੇ ਵੀ ਕੇਂਦਰ ਨੇ ਕੋਈ ਧਿਆਨ ਨਹੀਂ ਦਿੱਤਾ'
  • 'ਬਰਗਾੜੀ ਬੇਅਦਬੀ ਸਮੇਂ ਵੀ ਬਿੱਲ ਬਣਾਇਆ ਗਿਆ'

Jul 15, 2025 12:16 PM

ਧਰਮਵੀਰ ਗਾਂਧੀ ਨੇ ਬੇਅਦਬੀ ਬਿੱਲ ਉੱਤੇ ਚੁੱਕੇ ਸਵਾਲ

ਪਟਿਆਲਾ ਦੇ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਪੋਸਟ ਪਾ ਕੇ ਬੇਅਦਬੀ ਬਿੱਲ ਉੱਤੇ ਚੁੱਕੇ ਸਵਾਲ 

ਸੰਸਦ ਡਾਕਟਰ ਧਰਮਵੀਰ ਜਤਾਇਆ ਅੰਦੇਸ਼ਾ ਕੀ ਸਭ ਤੋਂ ਵੱਧ ਦੁਰਵਰਤੋਂ ਬੇਅਦਬੀ ਬਿਲ ਦੀ ਹੋਵੇਗੀ।

Jul 15, 2025 11:54 AM

ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਬਿਆਨ

  • ਕਿਹਾ- ਕੋਈ ਵੀ ਸਰਕਾਰ ਬੇਅਦਬੀ ਨਹੀਂ ਕਰਵਾ ਸਕਦੀ
  • 'ਬੇਅਦਬੀਆਂ ਹੋਈਆਂ, ਕਿਤੇ ਨਾ ਕਿਤੇ ਅਣਗਹਿਲੀਆਂ ਰਹੀਆਂ'
  • 'ਜੋ ਵੀ ਹੋਇਆ ਉਸ ਦਾ ਖਮਿਆਜ਼ਾ ਵੀ ਭੁਗਤਣਾ ਪਿਆ'
  • 'ਅੱਗੇ ਵੀ ਖਮਿਆਜਾ ਭੁਗਤਣਾ ਪਵੇਗਾ'
  • 'ਕੋਈ ਵੀ ਸਰਕਾਰ ਬੇਅਦਬੀ ਨਹੀਂ ਕਰਵਾ ਸਕਦੀ'

Jul 15, 2025 11:13 AM

ਵਿੱਤ ਮੰਤਰੀ ਹਰਪਾਲ ਚੀਮਾ ਨੇ 1986 ਨਕੋਦਰ ਬੇਅਦਬੀ ਦਾ ਮੁੱਦਾ ਚੁੱਕਿਆ

ਉਸ ਸਮੇਂ ਖਹਿਰਾ ਦੇ ਪਿਤਾ ਸਰਕਾਰ ’ਚ ਸਿੱਖਿਆ ਮੰਤਰੀ ਸੀ- ਹਰਪਾਲ ਚੀਮਾ

Jul 15, 2025 11:02 AM

ਸਦਨ ਦੀ ਕਾਰਵਾਈ ’ਚ ਸੁਖਪਾਲ ਖਹਿਰਾ ਤੇ ਹਰਪਾਲ ਚੀਮਾ ਆਹਮੋ ਸਾਹਮਣੇ

  • ਖਹਿਰਾ ਦੀ ਸਪੀਕਰ ਨਾਲ ਤਿੱਖੀ ਬਹਿਸ 
  • ਸਪੀਕਰ ਨੇ ਖਹਿਰਾ ਨੂੰ ਨੇਮ ਕਰਨ ਦੀ ਚਿਤਾਵਨੀ ਦਿੱਤੀ 

Jul 15, 2025 10:52 AM

ਧਾਰਮਿਕ ਗ੍ਰੰਥਾਂ ਦੀ ਚੋਰੀ ’ਤੇ ਬਿੱਲ ’ਚ ਕੋਈ ਜ਼ਿਕਰ ਨਹੀਂ- ਬਾਜਵਾ

  • '30 ਦਿਨਾਂ ਦੇ ਅੰਦਰ ਬੇਅਦਬੀ ਮਾਮਲੇ ਦੀ ਜਾਂਚ ਹੋਵੇ ਪੂਰੀ'
  • '30 ਦਿਨ ’ਚ ਜਾਂਚ ਪੂਰੀ ਨਹੀਂ ਹੁੰਦੀ ਤਾਂ SSP ਦੀ ਮਨਜ਼ੂਰੀ ਨਾਲ 15 ਦਿਨ ਹੋਰ ਦਿੱਤੇ ਜਾਣ'
  • '45 ਦਿਨ ’ਚ ਵੀ ਜਾਂਚ ਪੂਰੀ ਨਹੀਂ ਹੁੰਦੀ ਤਾਂ DGP ਪੱਧਰ ’ਤੇ ਜਾਂਚ ਦਾ ਸਮਾਂ ਹੋਰ ਵਧਾਇਆ ਜਾਵੇ'
  • ਧਾਰਮਿਕ ਪ੍ਰਦਰਸ਼ਨ ਦੌਰਾਨ ਅਸਲੀ ਗੋਲੀ ਨਹੀਂ ਚੱਲਣੀ ਚਾਹੀਦੀ- ਬਾਜਵਾ 
  • 'ਜੇਕਰ ਜਾਂਚ ਅਫਸਰ ਗਲਤ ਹੋਵੇ ਤਾਂ ਉਸ ਖਿਲਾਫ ਹੋਵੇ ਕਾਰਵਾਈ'

Jul 15, 2025 10:52 AM

ਵਿਧਾਨ ਸਭਾ ’ਚ ਬੇਅਦਬੀ ਖਿਲਾਫ ਬਿੱਲ ’ਤੇ ਚਰਚਾ ਜਾਰੀ

  • 24 ਘੰਟਿਆਂ ’ਚ ਬੇਅਦਬੀ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ- ਪ੍ਰਤਾਪ ਸਿੰਘ ਬਾਜਵਾ 
  • 'ਮਾਨ ਸਰਕਾਰ 2018 ਦਾ ਕਾਂਗਰਸ, ਸਰਕਾਰ ਵਾਲਾ ਬਿੱਲ ਲਿਆਈ ਹੈ ਸਰਕਾਰ' 
  • '1144 ਦਿਨਾਂ ਬਾਅਦ ਵੀ ਲੋਕਾਂ ਵੱਲੋਂ ਇਨਸਾਫ ਦੀ ਉਡੀਕ'
  • 'ਭਗਵੰਤ ਮਾਨ ਦੱਸਣ ਕੀ ਸਾਢੇ 3 ਸਾਲ ’ਚ ਬਿੱਲ ਲੈ ਕੇ ਪੀਐੱਮ ਤੇ ਰਾਸ਼ਟਰਪਤੀ ਨੂੰ ਮਿਲੇ'

Jul 15, 2025 10:40 AM

ਪੰਜਾਬ ਵਿਧਾਨ ਸਭਾ ’ਚ ਬੇਅਦਬੀ ਖਿਲਾਫ ਬਿੱਲ ’ਤੇ ਬਹਿਸ ਸ਼ੁਰੂ

Jul 15, 2025 10:35 AM

ਬੇਅਦਬੀ ਖਿਲਾਫ ਬਿੱਲ ਦੇ ਮੁੱਦੇ 'ਤੇ ਬਹਿਸ ਸ਼ੁਰੂ

ਬਹਿਸ ਲਈ ਦੋ ਘੰਟੇ ਰੱਖੇ ਗਏ ਹਨ। ਕਾਂਗਰਸ ਲਈ 16 ਮਿੰਟ ਰੱਖੇ ਗਏ ਹਨ। ਬਾਜਵਾ ਨੇ ਕਿਹਾ ਕਿ ਇਸ ਮੁੱਦੇ 'ਤੇ ਸਮਾਂ ਵਧਾਇਆ ਜਾਣਾ ਚਾਹੀਦਾ ਹੈ। ਸਪੀਕਰ ਨੇ ਕਿਹਾ ਕਿ ਸਮਾਂ ਵਧਾਇਆ ਜਾਵੇਗਾ। ਆਮ ਆਦਮੀ ਪਾਰਟੀ ਲਈ ਇੱਕ ਘੰਟਾ 35 ਮਿੰਟ, ਅਕਾਲੀ ਦਲ ਲਈ ਤਿੰਨ ਮਿੰਟ, ਭਾਜਪਾ ਲਈ ਦੋ ਮਿੰਟ, ਬਸਪਾ ਲਈ ਦੋ ਮਿੰਟ ਅਤੇ ਆਜ਼ਾਦ ਲਈ ਦੋ ਮਿੰਟ ਰੱਖੇ ਗਏ ਹਨ। ਇਹ ਵੀ ਵਧਾਇਆ ਜਾਵੇਗਾ।

Jul 15, 2025 10:31 AM

ਬੇਅਦਬੀ ਖਿਲਾਫ ਬਿੱਲ ’ਤੇ ਬਹਿਸ ਹੋਈ ਸ਼ੁਰੂ

  • 24 ਘੰਟਿਆ ਚ ਬੇਅਦਬੀ ਇਨਸਾਫ ਦੇਣ ਵਾਲੀ ਸਰਕਾਰ 27456 ਘੰਟਿਆ ਬਾਅਦ ਇਨਸਾਫ਼ ਨਹੀਂ ਦੇ ਸਕੇ- ਬਾਜਵਾ
  • ਕਾਂਗਰਸ ਸਰਕਾਰ 2018 ਚ ਬਿੱਲ ਲੈਕੇ ਆਇਆ ਸੀ- ਬਾਜਵਾ

Jul 15, 2025 10:27 AM

AAP ਵਿਧਾਇਕ ਨਿਹਾਲ ਸਿੰਘ ਵਾਲਾ ਨੇ ਅਵਾਰਾ ਪਸ਼ੂਆਂ ਦਾ ਚੁੱਕਿਆ ਮੁੱਦਾ

  • ਅਵਾਰਾ ਪਸ਼ੂਆਂ ਤੋਂ ਲੋਕ ਪਰੇਸ਼ਾਨ- ਵਿਧਾਇਕ
  • 'ਅਵਾਰਾ ਪਸ਼ੂਆਂ ਕਾਰਨ ਲੋਕਾਂ ਦੀ ਜਾ ਰਹੀਆਂ ਜਾਨਾਂ' 

Jul 15, 2025 10:10 AM

ਮੰਤਰੀ ਰਵਜੋਤ ਸਿੰਘ ਨੇ ਮਤਾ ਪੇਸ਼ ਕੀਤਾ

ਧਿਆਨ ਦਵਾਓ ਮਤਾ ਕੀਤਾ ਪੇਸ਼

Jul 15, 2025 10:08 AM

Punjab Vidhan Sabha 'ਚ ਅੱਜ ਬੇਅਦਬੀ ਖਿਲਾਫ਼ ਬਿੱਲ 'ਤੇ ਹੋਵੇਗੀ ਚਰਚਾ

Jul 15, 2025 10:07 AM

ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ

ਫੌਜਾ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ 

Jul 14, 2025 05:05 PM

ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ ਦੀਆਂ ਖਾਸ ਗੱਲ੍ਹਾਂ

ਮੰਤਰੀ ਮੰਡਲ ਨੇ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਗਵਦ ਗੀਤਾ, ਪਵਿੱਤਰ ਬਾਈਬਲ, ਕੁਰਾਨ ਸ਼ਰੀਫ਼ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।

ਇਹ ਕਾਬਲੇਗੌਰ ਹੈ ਕਿ ਹੁਣ ਤੱਕ ਅਜਿਹਾ ਕੋਈ ਵਿਸ਼ੇਸ਼ ਕਾਨੂੰਨ ਮੌਜੂਦ ਨਹੀਂ ਜੋ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਨੂੰ ਸਿੱਧੇ ਤੌਰ ’ਤੇ ਮੁਖਾਤਬ ਹੁੰਦਾ ਹੋਵੇ ਜਿਸ ਦੇ ਨਤੀਜੇ ਵਜੋਂ ਅਪਰਾਧੀ ਗੰਭੀਰ ਕਾਰਵਾਈ ਤੋਂ ਅਕਸਰ ਬਚ ਨਿਕਲਦੇ ਸਨ। ਇਸ ਬਿੱਲ ਦਾ ਉਦੇਸ਼ ਸਾਰੇ ਧਰਮਾਂ ਅਤੇ ਫਿਰਕਿਆਂ ਨਾਲ ਜੁੜੇ ਬੇਅਦਬੀ ਦੇ ਮਾਮਲਿਆਂ ਵਿੱਚ ਸਜ਼ਾ ਦੀ ਵਿਵਸਥਾ ਕਰਕੇ ਇਸ ਕਾਨੂੰਨੀ ਖਲਾਅ ਨੂੰ ਭਰਨਾ ਹੈ। ਇਸ ਤਜਵੀਜ਼ਤ ਕਾਨੂੰਨ ਤਹਿਤ ਬੇਅਦਬੀ ਦਾ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਤਿੰਨ ਤੋਂ ਪੰਜ ਸਾਲ ਦੀ ਕੈਦ ਤੱਕ ਦੀ ਸਜ਼ਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਅਪਰਾਧ ਲਈ ਉਕਸਾਉਣ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਸਜ਼ਾ ਮਿਲੇਗੀ।

ਇੱਥੇ ਪੜ੍ਹੋ ਵਿਸਤਾਰ ਨਾਲ ਖ਼ਬਰ : ਪੰਜਾਬ ਕੈਬਨਿਟ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਖਿਲਾਫ਼ ਬਿੱਲ ਨੂੰ ਮਨਜ਼ੂਰੀ, ਜਾਣੋ ਕਿਹੜੀ-ਕਿਹੜੀ ਧਾਰਾ ਅਧੀਨ ਕਿੰਨੇ ਸਾਲ ਦੀ ਮਿਲੇਗੀ ਸਜ਼ਾ ?

Jul 14, 2025 05:03 PM

ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ, 2025 ਨਾਲ ਸਬੰਧਤ ਬਿੱਲ ਪੇਸ਼ ਕੀਤਾ। ਇਸ ਤੋਂ ਪਹਿਲਾਂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੇ ਪਾਰਟੀ ਆਗੂਆਂ ਨੂੰ ਆਪਣੇ ਕੈਬਿਨ ਵਿੱਚ ਬੁਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਜੋ ਬਿੱਲ ਪੇਸ਼ ਕਰਦੇ ਸਮੇਂ ਕੋਈ ਹੰਗਾਮਾ ਨਾ ਹੋਵੇ।

Jul 14, 2025 04:09 PM

ਸਵੇਰ 10 ਵਜੇ ਤੱਕ ਦੇ ਲਈ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ


Jul 14, 2025 04:07 PM

ਪੰਜਾਬ ਵਿਧਾਨਸਭਾ ’ਚ ਬੇਅਦਬੀ ਦੇ ਖਿਲਾਫ ਬਿੱਲ ਪੇਸ਼

ਸੀਐੱਮ ਭਗਵੰਤ ਮਾਨ ਵੱਲੋਂ ਪੇਸ਼ ਕੀਤਾ ਗਿਆ ਬਿੱਲ 

ਭਲਕੇ (15 ਜੁਲਾਈ) ਸੈਸ਼ਨ ’ਚ ਕੀਤੀ ਜਾਵੇਗੀ ਬਿੱਲ ’ਤੇ ਚਰਚਾ 

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਹਿਸ ਲਈ ਮੰਗਿਆ ਗਿਆ ਸੀ ਸਮਾਂ

Jul 14, 2025 03:49 PM

15 ਮਿੰਟ ਲਈ ਮੁਲਤਵੀ ਸਦਨ ਦੀ ਕਾਰਵਾਈ


Jul 14, 2025 03:47 PM

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਅਪੀਲ

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਲਕੇ ਬਿੱਲ ’ਤੇ ਚਰਚਾ ਕੀਤੇ ਜਾਣ ਦੀ ਕੀਤੀ ਅਪੀਲ 

Jul 14, 2025 03:46 PM

ਸੀਐੱਮ ਮਾਨ ਵੱਲੋਂ ਬਿੱਲ ਪੇਸ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਦਾ ਬਿੱਲ ਪੇਸ਼ ਕੀਤਾ ਗਿਆ ਹੈ। 


Jul 14, 2025 03:42 PM

ਮੁੱਖ ਮੰਤਰੀ ਮਾਨ ਨੇ ਸਦਨ ਪੇਸ਼ ਕੀਤਾ ਬਿੱਨ

ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ 'ਚ ਪੇਸ਼ ਕੀਤਾ 'ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025'

Jul 14, 2025 02:56 PM

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੂੰ ਮਿਲ ਸਕਦੀ ਹੈ ਉਮਰ ਕੈਦ

Jul 14, 2025 02:55 PM

ਪੰਜਾਬ ਵਿਧਾਨਸਭਾ ’ਚ ਪੰਜਾਬ ਸਟੇਟ ਡਿਵੈੱਲਪਮੈਂਟ ਸੋਧ ਬਿੱਲ 2025 ਪਾਸ

  • ਵਿੱਤ ਮੰਤਰੀ ਹਰਪਾਲ ਚੀਮਾ ਨੇ ਬਿੱਲ ਕੀਤਾ ਸੀ ਪੇਸ਼ 
  • ਪੰਜਾਬ ਵਿਧਾਨਸਭਾ ਦੀ ਕਾਰਵਾਈ ਇੱਕ ਘੰਟੇ ਲਈ ਮੁਲਤਵੀ

Jul 14, 2025 02:45 PM

ਪੰਜਾਬ ਵਿਧਾਨਸਬਾ ਦੀ ਕਾਰਵਾਈ ਮੁਲਤਵੀ

  • ਵਿਧਾਨਸਭਾ ਦੀ ਕਾਰਵਾਈ 1 ਘੰਟੇ ਲਈ ਮੁਲਤਵੀ 
  • ਸਪੀਕਰ ਨੇ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਚੈਂਬਰ ’ਚ ਬੁਲਾਇਆ
  • ਕਿਸੇ ਖ਼ਾਸ ਮਸਲੇ ’ਤੇ ਗਲਬਾਤ ਲਈ ਚੈਂਬਰ ’ਚ ਬੁਲਾਇਆ

Jul 14, 2025 02:21 PM

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦਾ ਬਿਆਨ

  • ਪੰਜਾਬ ’ਚ ਹੜ੍ਹਾਂ ਦੀ ਕੋਈ ਸਥਿਤੀ ਨਹੀਂ-ਗੋਇਲ
  • ਸਰਕਾਰ ਨੇ ਪ੍ਰਬੰਧ ਮੁਕੰਮਲ ਕੀਤੇ ਨੇ- ਗੋਇਲ
  • ਨਦੀਆਂ, ਨਲਿਆਂ ਤੇ ਚੋਆਂ ਦਾ ਸਫਾਈ ਕੀਤੀ ਗਈ ਹੈ- ਗੋਇਲ

Jul 14, 2025 02:07 PM

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ 

Jul 14, 2025 01:44 PM

ਸੂਤਰਾਂ ਮੁਤਾਬਿਕ ਬੇਅਦਬੀ ਬਿੱਲ ਨੂੰ ਦਿੱਤੀ ਗਈ ਮਨਜ਼ੂਰੀ

  • ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ 
  • ਸੂਤਰਾਂ ਮੁਤਾਬਿਕ ਬੇਅਦਬੀ ਬਿੱਲ ਨੂੰ ਦਿੱਤੀ ਗਈ ਮਨਜ਼ੂਰੀ 
  • ਅੱਜ ਹੀ ਵਿਧਾਨਸਭਾ ’ਚ ਪੇਸ਼ ਹੋ ਸਕਦਾ ਹੈ ਬੇਅਦਬੀ ਬਿੱਲ- ਸੂਤਰ 
  • ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੂੰ ਮਿਲ ਸਕਦੀ ਹੈ ਉਮਰ ਕੈਦ ਦੀ ਸਜ਼ਾ 

Jul 14, 2025 01:41 PM

ਲੈਂਡ ਪੂਲਿੰਗ ਸਕੀਮ ’ਚ ਕਿਸਾਨ ਇੱਕ ਇੰਚ ਵੀ ਜ਼ਮੀਨ ਨਾ ਦੇਣ- ਬਾਜਵਾ

  • 'ਸੈਸ਼ਨ ’ਚ ਲੈਂਡਪੂਲਿੰਗ ਤੇ ਕਾਨੂੰਨ ਵਿਵਸਥਾ ’ਤੇ ਹੋਈ ਚਰਚਾ ਨਹੀਂ ਰੱਖੀ ਗਈ'
  • ਬੇਅਦਬੀਆਂ ਖਿਲਾਫ ਨਵੇਂ ਬਿੱਲ ਨੂੰ ਇਸ ਸੈਸ਼ਨ ’ਚ ਕੀਤਾ ਜਾਵੇਗਾ ਪੇਸ਼ 

Jul 14, 2025 01:29 PM

ਵਿਸ਼ੇਸ਼ ਇਜਲਾਸ ਦੇ ਅੱਜ ਤੀਜੇ ਦਿਨ ਵੀ ਹੰਗਾਮੇ ਦੇ ਆਸਾਰ

ਥੋੜ੍ਹੀ ਦੇਰ ’ਚ ਸ਼ੁਰੂ ਹੋਵੇਗੀ ਪੰਜਾਬ ਵਿਧਾਨਸਭਾ ਦੀ ਕਾਰਵਾਈ 

ਵਿਰੋਧੀ ਧਿਰ ਹੁਕਮਰਾਨ ਧਿਰ ਨੂੰ ਘੇਰਨ ਲਈ ਤਿਆਰ

ਬੇਅਦਬੀਆਂ ਖਿਲਾਫ ਨਵੇਂ ਬਿੱਲ ਨੂੰ ਇਸ ਸੈਸ਼ਨ ’ਚ ਕੀਤਾ ਜਾਵੇਗਾ ਪੇਸ਼

Jul 14, 2025 01:27 PM

ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ

  • ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ 
  • ਅੱਜ ਦੇ ਬਿਜਨੈੱਸ ’ਚ ਬੇਅਦਬੀ ਸਬੰਧੀ ਬਿੱਲ ਦਾ ਜ਼ਿਕਰ ਨਹੀਂ

Jul 14, 2025 12:31 PM

ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਤੀਜਾ ਦਿਨ

ਵਿਧਾਨਸਭਾ ਦੀ ਕਾਰਵਾਈ ਤੋਂ ਪਹਿਲਾਂ ਕੈਬਨਿਟ ਮੀਟਿੰਗ

Jul 14, 2025 12:31 PM

ਤੀਸਰੇ ਦਿਨ ਵੀ "ਜ਼ੀਰੋ ਆਵਰ" ਨੂੰ ਏਜੰਡੇ ਵਿੱਚੋਂ ਗਾਇਬ- ਪ੍ਰਗਟ ਸਿੰਘ

ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਲਗਾਤਾਰ ਅੱਜ ਤੀਸਰੇ ਦਿਨ ਵੀ "ਜ਼ੀਰੋ ਆਵਰ" ਨੂੰ ਏਜੰਡੇ ਵਿੱਚੋਂ ਗਾਇਬ ਕਰ ਦਿੱਤਾ ਗਿਆ ਹੈ - ਲੈਂਡ ਪੂਲਿੰਗ, ਪੁਲਿਸ ਐਨਕਾਉਂਟਰ ਤੇ ਕਾਨੂੰਨ ਵਿਵਸਥਾ ਵਰਗੇ ਗੰਭੀਰ ਮੁੱਦਿਆਂ 'ਤੇ ਸਵਾਲ ਉਠਾਉਣ ਤੋਂ ਵਿਰੋਧੀ ਧਿਰ ਨੂੰ ਰੋਕਿਆ ਜਾ ਰਿਹਾ ਹੈ। ਜੇ ਵਿਰੋਧੀ ਧਿਰ ਨੂੰ ਲੋਕਾਂ ਦੇ ਮੁੱਦਿਆਂ 'ਤੇ ਗੱਲ ਕਰਨ ਦੀ ਇਜਾਜ਼ਤ ਨਹੀਂ, ਤਾਂ ਇਹ "ਸਪੈਸ਼ਲ ਸੈਸ਼ਨ" ਨਹੀਂ, ਸਿਰਫ਼ ਸਰਕਾਰੀ ਨਾਟਕ ਹੈ। ਸਰਕਾਰ ਆਪਣੇ ਦਫ਼ਤਰ ਵਿੱਚੋਂ ਹੀ ਪ੍ਰੈੱਸ ਕਾਨਫਰੰਸ ਕਰ ਲਿਆ ਕਰੇ।

Punjab Assembly Special Session Live Updates : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸੋਮਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੇਗੀ। ਇਸ ਵਿੱਚ, ਪੰਜਾਬ ਸਰਕਾਰ ਬੇਅਦਬੀ ਵਿਰੁੱਧ ਕਾਨੂੰਨ ਲਿਆਉਣ ਲਈ ਇੱਕ ਬਿੱਲ ਪੇਸ਼ ਕਰੇਗੀ। ਵਿਧਾਨ ਸਭਾ ਸੈਸ਼ਨ ਤੋਂ ਠੀਕ ਪਹਿਲਾਂ, ਮੁੱਖ ਮੰਤਰੀ ਭਗਵੰਤ ਮਾਨ ਇੱਕ ਕੈਬਨਿਟ ਮੀਟਿੰਗ ਕਰਨਗੇ ਜਿਸ ਵਿੱਚ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਬਿੱਲ ਦੇ ਸੰਬੰਧ ਵਿੱਚ, ਸਰਕਾਰ ਨੇ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਸੀ, ਜਿਸ ਨੂੰ ਦੋ ਦਿਨ ਹੋਰ ਵਧਾ ਦਿੱਤਾ ਗਿਆ ਹੈ।

ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੀ ਕੈਬਨਿਟ ਮੀਟਿੰਗ ਅੱਜ 14 ਜੁਲਾਈ ਨੂੰ ਸਵੇਰੇ 11 ਵਜੇ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿੱਚ ਬੇਅਦਬੀ ਦੇ ਮਾਮਲਿਆਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਲਈ ਤਿਆਰ ਕੀਤੇ ਗਏ ਬਿੱਲ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਫਿਰ ਇਸਨੂੰ ਲਾਗੂ ਕਰਨ ਤੋਂ ਪਹਿਲਾਂ ਵੱਖ-ਵੱਖ ਸੰਗਠਨਾਂ ਅਤੇ ਆਮ ਲੋਕਾਂ ਤੋਂ ਵੀ ਰਾਏ ਲਈ ਜਾਵੇਗੀ।

ਦੱਸ ਦਈਏ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਮੁੱਖ ਮੰਤਰੀ ਨਿਵਾਸ ’ਤੇ ਕੈਬਨਿਟ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ’ਚ ਬੇਅਦਬੀ ਬਿੱਲ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਪ੍ਰਵਾਨਗੀ ਮਿਲਣ ਤੋਂ ਬਾਅਦ, ਬੇਅਦਬੀ ਬਿੱਲ ਅੱਜ ਹੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਪੰਜਾਬ ਵਿੱਚ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਕੋਈ ਸਖ਼ਤ ਕਾਨੂੰਨ ਨਹੀਂ ਹੈ। ਇਸ ਕਾਨੂੰਨ ਨਾਲ ਧਾਰਮਿਕ ਗ੍ਰੰਥਾਂ ਅਤੇ ਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ। ਪੰਜਾਬ ਵਿੱਚ ਬੇਅਦਬੀ ਕਾਨੂੰਨ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਵਿਸ਼ੇਸ਼ ਅਦਾਲਤਾਂ ਬਣਾਈਆਂ ਜਾ ਸਕਦੀਆਂ ਹਨ। ਬੇਅਦਬੀ ਦੇ ਦੋਸ਼ੀਆਂ ਨੂੰ ਪੈਰੋਲ ਨਹੀਂ ਮਿਲੇਗੀ।

ਇਹ ਵੀ ਪੜ੍ਹੋ : Punjab Weather News : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਾਏ ਕਾਲੇ ਬੱਦਲ, 10 ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਅਲਰਟ, ਜਾਣੋ ਕਿਹੋ ਜਿਹਾ ਰਹੇਗਾ ਮੌਸਮ 

Related Post