PTC News
Search
🔍 Search

Chandigarh Municipal Election : ਅਕਾਲੀ ਦਲ ਤੇ ਭਾਜਪਾ ਮਿਲ ਕੇ ਲੜਨਗੇ ਸਾਰੀਆਂ 35 ਸੀਟਾਂ, ਮੇਅਰ ਬਣਾਉਣ ਦਾ ਦਾਅਵਾ

Chandigarh Municipal Election 2026 : ਅਕਾਲੀ ਦਲ ਦੇ ਚੰਡੀਗੜ੍ਹ ਪ੍ਰਧਾਨ ਚਰਨਜੀਤ ਸਿੰਘ ਵਿਲੀ (Charanjit Singh Villy) ਨੇ ਦਾਅਵਾ ਕੀਤਾ ਹੈ ਕਿ ਗੱਠਜੋੜ ਸ਼ਹਿਰ ਵਿੱਚ ਮਜ਼ਬੂਤੀ ਨਾਲ ਚੋਣ ਲੜੇਗਾ ਅਤੇ ਆਪਣਾ ਮੇਅਰ ਬਣਾਏਗਾ।

By  KRISHAN KUMAR SHARMA November 25th 2026 12:50 PM -- Updated: November 25th 2026 12:54 PM

Chandigarh Municipal Election 2026 : ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਗੱਠਜੋੜ ਤੋਂ ਬਾਅਦ ਦੋਵੇਂ ਪਾਰਟੀਆਂ 35 ਦੀਆਂ 35 ਵਾਰਡਾਂ 'ਤੇ ਇਕੱਠੇ ਚੋਣ ਲੜਨਗੀਆਂ। ਅਕਾਲੀ ਦਲ ਦੇ ਚੰਡੀਗੜ੍ਹ ਪ੍ਰਧਾਨ ਚਰਨਜੀਤ ਸਿੰਘ ਵਿਲੀ (Charanjit Singh Villy) ਨੇ ਦਾਅਵਾ ਕੀਤਾ ਹੈ ਕਿ ਗੱਠਜੋੜ ਸ਼ਹਿਰ ਵਿੱਚ ਮਜ਼ਬੂਤੀ ਨਾਲ ਚੋਣ ਲੜੇਗਾ ਅਤੇ ਆਪਣਾ ਮੇਅਰ ਬਣਾਏਗਾ।

ਇਹ ਵੀ ਪੜ੍ਹੋ... ਡੇਅਰੀ ਫਾਰਮਰਾਂ 'ਤੇ ਮਹਿੰਗਾਈ ਦੀ ਮਾਰ ! ਦੁੱਧ ਵੇਚ ਕੇ ਵੀ ਪੈ ਰਿਹਾ ਘਾਟਾ, ਹਨ੍ਹੇਰੇ 'ਚ ਭਵਿੱਖ

ਵਿਲੀ ਮੁਤਾਬਕ, ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਕਾਫੀ ਪੁਰਾਣੀ ਹੈ ਅਤੇ ਦੋਵੇਂ ਪਾਰਟੀਆਂ ਪਹਿਲਾਂ ਵੀ ਇਕੱਠੇ ਚੋਣਾਂ ਲੜਦੀਆਂ ਰਹੀਆਂ ਹਨ। ਪਿਛਲੀ ਵਾਰ ਗੱਠਜੋੜ ਟੁੱਟਣ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਸੀ, ਪਰ ਹੁਣ ਦੋਵੇਂ ਪਾਰਟੀਆਂ ਇਕੱਠੇ ਹੋ ਕੇ ਚੋਣ ਮੈਦਾਨ ਵਿੱਚ ਉਤਰਨਗੀਆਂ।

ਚੋਣਾਂ ਦੌਰਾਨ ਵਿਕਾਸ, ਲੀਜ਼ ਹੋਲਡ ਤੋਂ ਫਰੀ ਹੋਲਡ, ਫਲੋਰ ਵਾਈਜ਼ ਰਜਿਸਟਰੀ, ਪੰਜ ਸਾਲ ਦਾ ਮੇਅਰ, ਸੜਕਾਂ ਦੇ ਨਿਰਮਾਣ ਵਿੱਚ ਕਥਿਤ ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਪਿੰਡਾਂ ਦੇ ਵਿਕਾਸ ਵਰਗੇ ਮੁੱਦੇ ਮੁੱਖ ਰਹਿਣਗੇ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਵਜੋਂ ਪਹਿਲੀ ਤਰਜੀਹ ਦੇਣ ਦੀ ਮੰਗ ਵੀ ਚੋਣ ਮੁੱਦਿਆ ਆਂ ਵਿੱਚ ਸ਼ਾਮਲ ਹੋਵੇਗੀ।

ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਅਕਾਲੀ ਦਲ ਦੇ ਵਰਕਰਾਂ ਵਿੱਚ ਪੂਰਾ ਤਾਲਮੇਲ ਹੈ ਅਤੇ ਗੱਠਜੋੜ ਦਾ ਫਾਇਦਾ ਨਗਰ ਨਿਗਮ ਚੋਣਾਂ ਵਿੱਚ ਮਿਲੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਜਿੱਤ ਤੋਂ ਬਾਅਦ ਪੰਜਾਬ ਵਿੱਚ ਵੀ ਸਰਕਾਰ ਬਣਾਉਣ ਦਾ ਟੀਚਾ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ... Miss Universe 2026 : ਪਿਊਟਰੋ ਰਿਕੋ ਦੀ ਜੇਨੀਫਰ ਨੇ ਜਿੱਤਿਆ ਖਿਤਾਬ, ਜਾਣੋ ਕੌਣ ਹੈ ਸਮਾਜਿਕ ਕੰਮਾਂ ਨਾਲ ਜੁੜੀ ਇਹ ਕੁੜੀ

Related Post