Farming : ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰਦਾ ਆ ਰਿਹੈ ਅਗਾਂਹਵਧੂ ਕਿਸਾਨ ਗੁਰਿੰਦਰਪਾਲ ਸਿੰਘ
Farminig without Stubble Burning : ਕਿਸਾਨ ਗੁਰਿੰਦਰਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਝੋਨੇ ਦੇ ਕਰਚਿਆਂ ਤੇ ਨਵੀਂ ਕਿਸਮ ਦੀ ਸਪਰੇਅ ਕਰਕੇ ਧਰਤੀ ਵਿੱਚ ਦੱਬ ਕੇ ਉਸ ਦੀ ਖਾਦ ਬਣਾਈ ਜਾਂਦੀ ਹੈ ਅਤੇ ਉਸੇ ਖਾਦ ਕਾਰਨ ਕਣਕ ਦੀ ਬਜਾਈ ਕਰਨ ਵੇਲੇ ਡਾਇਆ ਅਤੇ ਯੂਰੀਆ ਵੀ ਘੱਟ ਪਾਇਆ ਜਾਂਦਾ ਹੈ, ਜਿਸ ਨਾਲ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ
Farminig without Stubble Burning : ਪੰਜਾਬ 'ਚ ਪਰਾਲੀ ਦੀ ਸਮੱਸਿਆ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ 'ਤੇ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਸੂਬੇ 'ਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ 800 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਕਈ ਕਿਸਾਨ ਬਿਨਾਂ ਪਰਾਲੀ ਨੂੰ ਅੱਗ ਲਾਏ ਵੀ ਖੇਤੀ ਕਰ ਰਹੇ ਹਨ ਅਤੇ ਝੋਨੇ ਦੀ ਪਰਾਲੀ ਨੂੰ ਮਿੱਟੀ ਵਿੱਚ ਦਬਾ ਕੇ ਖਾਦ ਬਣਾ ਕੇ ਵਧੀਆ ਮੁਨਾਫਾ ਖੱਟ ਰਹੇ ਹਨ।
ਅਜਿਹੇ ਹੀ ਕਿਸਾਨਾਂ ਵਿੱਚੋਂ ਇੱਕ ਹੈ ਸੰਗਰੂਰ (Sangrur News) ਜ਼ਿਲ੍ਹੇ ਦਾ ਕਿਸਾਨ ਗੁਰਿੰਦਰਪਾਲ ਸਿੰਘ, ਜਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਝੋਨੇ ਦੇ ਕਰਚਿਆਂ ਤੇ ਨਵੀਂ ਕਿਸਮ ਦੀ ਸਪਰੇਅ ਕਰਕੇ ਧਰਤੀ ਵਿੱਚ ਦੱਬ ਕੇ ਉਸ ਦੀ ਖਾਦ ਬਣਾਈ ਜਾਂਦੀ ਹੈ ਅਤੇ ਉਸੇ ਖਾਦ ਕਾਰਨ ਕਣਕ ਦੀ ਬਜਾਈ ਕਰਨ ਵੇਲੇ ਡਾਇਆ ਅਤੇ ਯੂਰੀਆ ਵੀ ਘੱਟ ਪਾਇਆ ਜਾਂਦਾ ਹੈ, ਜਿਸ ਨਾਲ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ। ਉਸ ਨੇ ਦੱਸਿਆ ਕਿ ਇਸ ਤਰ੍ਹਾਂ ਜ਼ਮੀਨ ਵੀ ਉਪਜਾਊ ਸ਼ਕਤੀ ਵੀ ਵਧੀ ਰਹਿੰਦੀ ਹੈ। ਜਦਕਿ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਕਿਸਾਨਾਂ ਦੇ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਨਹੀਂ ਹੁੰਦਾ।
ਕਿਸਾਨ ਨੇ ਕਿਹਾ ਕਿ ਕਿਸੇ ਵੇਲੇ ਧਰਨਿਆਂ ਦੇ ਵੇਲੇ ਉਹਨਾਂ ਨੇ ਕਿਹਾ ਸੀ ਕਿ ਆਪਾਂ 100 ਰੁਪਏ ਪ੍ਰਤੀ ਕੁਇੰਟਲ ਕਿਸਾਨ ਨੂੰ ਬੋਨਸ ਦਿੱਤਾ ਜਾਵੇ ਤਾਂ ਜੋ ਇਹ ਪਰਾਲੀ ਨੂੰ ਵਿੱਚ ਗਾਲ ਸਕੇ। ਉਹਦੇ ਵਿੱਚ ਸਰਕਾਰਾਂ ਨਾਕਾਮ ਨੇ ਉਸ ਤੋਂ ਬਿਨਾਂ ਸਰਕਾਰਾਂ ਸਮਝਾਉਣ ਦੇ ਵਿੱਚ ਵੀ ਨਕਾਮ ਹਨ, ਜਿੱਦਾਂ ਕਿਸੇ ਵੇਲੇ ਆਪਣੇ ਪੰਜਾਬ ਦੇ ਤਿੰਨ ਮੰਤਰੀ ਦਿੱਲੀ ਦੀ ਪੂਸ਼ਾ ਯੂਨੀਵਰਸਿਟੀ ਗਏ ਸੀ। ਉਹਨਾਂ ਨੇ ਕਿਸਾਨਾਂ ਨੂੰ ਗੁਮਰਾਹ ਕੀ ਕੀਤਾ, ਕਹਿੰਦੇ ਜੀ ਇਹ ਜਿਹੜੀ ਪੂਸ਼ਾ ਵੇਸਟ ਦੀ ਕੰਪੋਜ਼ਰ ਦੀ ਸਪਰੇਅ ਹੈ, ਇਹ ਉੱਥੇ ਦਿੱਲੀ ਵਿੱਚ ਤਿਆਰ ਕੀਤੀ ਗਈ ਹੈ। ਅਸਲ ਦੇ ਵਿੱਚ ਇਹਨੂੰ ਤਿਆਰ ਕਰਨ ਦੇ ਵਿੱਚ ਪੂਸ਼ਾ ਦੇ ਮਾਈਕਰੋ ਵਾਇਲੋਜੀ ਦੇ ਵਿਭਾਗ ਦੇ ਜਿਹੜੇ ਡਾਕਟਰ ਨੇ ਸਾਇੰਟਿਸਟ ਦਾ ਦਾ ਬਹੁਤ ਵੱਡਾ ਯੋਗਦਾਨ ਹੈ।
ਕਿਸਾਨ ਗੁਰਿੰਦਰਪਾਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਵੇਸਟ ਤੇ ਬੋਨਸ ਦੇਵੇ ਤਾਂ ਕਿਸੇ ਵੀ ਕਿਸਾਨ ਦਾ ਦਿਲ ਨਹੀਂ ਕਰਦਾ ਕਿ ਉਹ ਅੱਗ ਲਗਾ ਕੇ ਪ੍ਰਦੂਸ਼ਣ ਕਰੇ।
ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ