ਸੰਤ ਸਮਾਜ ਨੇ ਵਕਫ਼ ਬੋਰਡ ਨੂੰ ਦਿੱਤੀ ਚੇਤਾਵਨੀ, ਕਿਹਾ 'ਸੰਤ ਸਮਾਜ ਪੀੜਤਾਂ ਦੇ ਨਾਲ ਖੜ੍ਹਾ'

ਝਬਾਲ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਨਗਰ 'ਚ 60-70 ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਵਕਫ਼ ਬੋਰਡ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜਾਂ ਤਾਂ ਇਸ ਜਗ੍ਹਾ ਨੂੰ ਖ਼ਾਲੀ ਕੀਤੀ ਜਾਵੇ ਜਾਂ ਤਾਂ ਇਸ ਦਾ ਕਿਰਾਇਆ ਦਿੱਤਾ ਜਾਵੇ। ਇਸ ਮੌਕੇ ਸੰਤ ਸਮਾਜ ਦੇ ਆਗੂਆਂ ਵੱਲੋਂ ਇਨ੍ਹਾਂ ਇਲਾਕਾ ਵਾਸੀਆਂ ਦੇ ਹੱਕ ਵਿਚ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

By  Jasmeet Singh January 29th 2023 06:18 PM

ਅੰਮ੍ਰਿਤਸਰ, 29 ਜਨਵਰੀ (ਮਨਿੰਦਰ ਸਿੰਘ ਮੋਂਗਾ): ਝਬਾਲ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਨਗਰ 'ਚ 60-70 ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਵਕਫ਼ ਬੋਰਡ  ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜਾਂ ਤਾਂ ਇਸ ਜਗ੍ਹਾ ਨੂੰ ਖ਼ਾਲੀ ਕੀਤੀ ਜਾਵੇ ਜਾਂ ਤਾਂ ਇਸ ਦਾ ਕਿਰਾਇਆ ਦਿੱਤਾ ਜਾਵੇ। ਇਸ ਮੌਕੇ ਸੰਤ ਸਮਾਜ ਦੇ ਆਗੂਆਂ ਵੱਲੋਂ ਇਨ੍ਹਾਂ ਇਲਾਕਾ ਵਾਸੀਆਂ ਦੇ ਹੱਕ ਵਿਚ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ। 

ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 1947 ਵਿਚ ਹਿੰਦੁਸਤਾਨ ਦੀ ਵੰਡ ਵੇਲੇ ਜਿਹੜੇ ਲੋਕ ਇੱਥੇ ਆਏ ਉਨ੍ਹਾਂ ਨੂੰ ਸਰਕਾਰ ਨੇ ਇੱਥੇ ਵਸਾਇਆ। ਉਦੋਂ ਤੋਂ ਹੀ ਇਹ ਲੋਕ ਇੱਥੇ ਚਾਰ ਪੀੜ੍ਹੀਆਂ ਤੋਂ ਬੈਠੈ ਹੋਏ ਹਨ। ਇਨ੍ਹਾਂ ਲੋਕਾਂ ਮਿਹਨਤਾਂ ਮਜ਼ਦੂਰੀਆਂ ਕਰ ਇੱਥੇ ਆਪਣੇ ਘਰ ਬਣਾਏ ਤੇ ਅੱਜ ਵਕਫ਼ ਬੋਰਡ ਇੱਥੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਕੋਲ ਇਸ ਜਗ੍ਹਾ ਦਾ ਕਰਾਇਆ ਮੰਗਦੇ ਹਨ। ਇਸ ਔਖੀ ਘੜੀ 'ਚ ਸੰਤ ਸਮਾਜ ਇਨ੍ਹਾਂ ਲੋਕਾਂ ਦੇ ਨਾਲ ਖੜਾ ਹੈ ਤੇ ਸੰਤ ਸਮਾਜ ਵੱਲੋਂ ਇਸ ਜਗ੍ਹਾ 'ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। 

ਉਹਨਾਂ ਕਿਹਾ ਕਿ ਚਾਹੇ ਅਦਾਲਤ ਵੱਲੋਂ ਆਦੇਸ਼ ਲਏ ਗਏ ਹਨ ਪਰ ਸੰਤ ਸਮਾਜ ਇਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ। ਇਸ ਮੌਕੇ ਵਿਰਸਾ ਸੰਭਾਲ ਮੰਚ ਦੇ ਆਗੂ ਰਾਮ ਕੁਮਾਰ ਵਿਆਸ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੇ ਬੰਗਲਾਦੇਸ਼ ਤੇ ਅਫਗਾਨਿਸਤਾਨ 'ਚ ਸਨਾਤਨ ਧਰਮ ਦਾ ਕੋਈ ਟਰੱਸਟ ਨਹੀਂ ਹੈ ਤਾਂ ਸਾਡੇ ਕੋਲ ਵਕਫ਼ ਬੋਰਡ ਆ ਕੇ ਕਿਸ ਚੀਜ ਦਾ ਹਿੱਸਾ ਮੰਗ ਰਿਹਾ ਹੈ। 1947 ਦੀ ਅਜਾਦੀ ਸਮੇਂ ਦਸ ਲੱਖ 38 ਵਰਗ ਵਰਗ ਕਿਲੋਮੀਟਰ ਉਹ ਸਾਡੀ ਜ਼ਮੀਨ ਲੈ ਗਏ ਤੇ 75 ਕਰੋੜ ਰੁਪਏ ਵੀ ਲੈ ਗਏ ਤੇ ਅੱਜ ਕਿਸ ਗਲ ਦਾ ਵਕਫ਼ ਬੋਰਡ ਹੈ। 

ਵਿਰਸਾ ਸੰਭਾਲ ਮੰਚ ਨੇ ਇਹ ਪ੍ਰਣ ਕੀਤਾ ਹੈ ਕਿ ਪੂਰੇ ਜ਼ੋਰ ਨਾਲ ਇਹ ਕਾਨੂੰਨੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਵਕਫ਼ ਪੀੜਿਤ ਸੰਘਰਸ਼ ਮੋਰਚਾ ਇਹ ਇਸ ਕਰਕੇ ਬਣਾਇਆ ਗਿਆ ਹੈ ਕਿ ਲੋਕ ਵਕਫ਼ ਬੋਰਡ ਤੋਂ ਪੀੜਤ ਹਨ। ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਇੱਕ ਹੱਥ ਵਿੱਚ ਕਾਨੂੰਨ ਦੀ ਕਿਤਾਬ ਤੇ ਦੂਜੇ ਹੱਥ ਵਿੱਚ ਸ਼ਕਤੀ ਦਾ ਪ੍ਰਦਰਸ਼ਨ ਤੇ ਅਨੇਕ ਇਲਾਕਿਆਂ ਦੇ ਪੀੜਤ ਲੋਕ ਇਕੱਠੇ ਕਰਕੇ ਵਕਫ਼ ਬੋਰਡ ਦੇ ਖ਼ਿਲਾਫ਼ ਲੜਨਗੇ। ਵਕਫ਼ ਬੋਰਡ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਇੱਕ ਇੰਚ ਜ਼ਮੀਨ ਵੀ ਜੇ ਕੋਈ ਸਾਡੇ ਕੋਲੋਂ ਖੋਵੈਗਾ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੇ ਲੋਕ ਭਾਰਤ ਮਾਤਾ ਦੇ ਬੇਟੇ ਹਾਂ ਵਕਫ਼ ਰੂਪੀ ਰਾਕਸ਼ਸ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਪਿਛਲੇ 75 ਸਾਲ ਤੋਂ ਇਹ ਦੁਖ ਝਲ ਰਹੇ ਹਨ। ਇਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਨਹੀਂ ਤਾਂ ਸੰਤ ਸਮਾਜ ਹੋਰ ਵੱਡੇ ਸੰਘਰਸ਼ ਦਾ ਐਲਾਨ ਕਰੇਗਾ।

Related Post