SBS Nagar Encounter : ਪਿੰਡ ਖਾਨਖਾਨਾ ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਜਵਾਬੀ ਕਾਰਵਾਈ ਚ ਜ਼ਖ਼ਮੀ ਹੋਏ ਦੋਵੇਂ ਮੁਲਜ਼ਮ

ਐਸਐਸਪੀ ਡਾ. ਮਹਿਤਾਬ ਸਿੰਘ ਮੁਲਜ਼ਮ ਧਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੰਢਾਲੀ, ਜੋ ਕੈਨੇਡਾ ਵਿਚ ਰਹਿੰਦਾ ਹੈ ਅਤੇ ਇਸ ਦੇ ਚਾਚਾ ਦਾਰਾ ਸਿੰਘ ਨੇ ਮਿਲ ਕੇ ਕਤਲ ਦੀ ਸਾਜਿਸ਼ ਰੱਚੀ ਸੀ, ਜੋ ਕਿ ਗ੍ਰਿਫਤਾਰ ਕਰਨੇ ਬਾਕੀ ਹਨ। ਇਸ ਮਾਮਲੇ ਵਿਚ ਰਾਜੂ ਔਲਖ ਵਾਸੀ ਜਲੰਧਰ ਅਤੇ ਸੋਨੂ ਖੱਤਰੀ ਵੀ ਨਾਮਜਦ ਕੀਤੇ ਹਨ।

By  KRISHAN KUMAR SHARMA November 11th 2025 08:18 PM -- Updated: November 11th 2025 08:19 PM

Punjab Police Encounter : ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਖਾਨਖਾਨਾ ਵਿਖ਼ੇ ਪੁਲਿਸ ਦੇ ਗੈਂਗਸਟਰਾਂ ਵਿਚਕਾਰ ਐਨਕਾਉਂਟਰ ਹੋਇਆ I ਜਾਣਕਾਰੀ ਅਨੁਸਾਰ ਬਹਿਰਾਮ ਥਾਣਾ 'ਚ ਦਰਜ ਮਾਮਲੇ ਦੇ ਮੁਲਜ਼ਮਾਂ ਦੀ ਭਾਲ ਲਈ ਜਦੋਂ ਪੁਲਿਸ ਇੱਕ ਭੱਠੇ 'ਤੇ ਪਹੁੰਚੀ ਤਾਂ ਉਕਤ ਮੁਲਜ਼ਮਾਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜੋ ਸਰਕਾਰੀ ਗੱਡੀ ਦੀ ਇਕ ਲਾਈਟ ਤੇ ਬੰਪਰ 'ਤੇ ਗੋਲੀਆਂ ਲੱਗੀਆਂ। ਉਪਰੰਤ ਪੁਲਿਸ ਵਲੋਂ ਵੀ ਜੁਆਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਤੇ ਨੌਜਵਾਨ ਭੱਜਣ ਲੱਗੇ ਤਾਂ ਫਾਇਰ ਉਹਨਾਂ ਦੀਆਂ ਲੱਤਾਂ ਵਿੱਚ ਲੱਗੇ ਤਾਂ ਪੁਲਿਸ ਪਾਰਟੀ ਵਲੋਂ ਗੈਂਗਸਟਰਾਂ  ਨੂੰ ਕਾਬੂ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ ਨਵਾਂਸ਼ਹਿਰ  ਵਿਖੇ ਭੇਜ ਦਿੱਤਾ ਗਿਆ I

ਜਾਣਕਾਰੀ ਦਿੰਦਿਆਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਸ਼ਹੀਦ ਭਗਤ ਸਿੰਘ ਨੇ ਦੱਸਿਆ ਕਿ ਪਿੰਡ ਮੰਢਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਕਤਲ ਕਰਨ ਆਏ ਸਨ 4 ਗੈਂਗਸਟਰ ਵਿੱਚੋ ਪੁਲਿਸ ਦੇ 2 ਅਰੋਪੀ ਗ੍ਰਿਫਤਾਰ ਕਰ ਲੈ ਸਨ, ਜਿਹਨਾਂ ਵਿਚ ਸੰਦੀਪ ਵਾਸੀ ਮੰਢਾਲੀ ਤੇ ਦੂਸਰਾ ਅਰੋਪੀ ਅਭੈ ਵਾਸੀ ਜਲੰਧਰ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਦੀ ਪੁੱਛਗਿੱਛ 'ਤੇ ਬਾਕੀ ਦੋ ਅਰੋਪੀ ਜੋ ਪਿੰਡ ਖਾਨਖਾਨਾ ਬੇ ਆਬਾਦ ਭੱਠੇ 'ਤੇ ਲੁਕੇ ਸਨ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਗੈਂਗਸਟਰਾਂ ਵੱਲੋਂ ਪੁਲਿਸ ਪਾਰਟੀ ਤੇ ਫੈਰਿੰਗ ਕਰ ਦਿੱਤੀ, ਜੁਆਬੀ ਕਾਰਵਾਈ ਵਿਚ ਪੁਲਿਸ ਪਾਰਟੀ ਨੇ ਵੀ ਫਾਇਰਿੰਗ ਕੀਤਾ, ਜਿਸ ਦੌਰਾਨ 2 ਗੋਲੀਆਂ ਇਸ਼ਵਿੰਦਰ ਇਸ਼ੂ ਦੀਆਂ ਲੱਤਾਂ ਵਿਚ ਲੱਗੀਆਂ ਤੇ 1 ਗੋਲੀ ਅਮਨ ਦੇ ਲੱਤ ਵਿਚ ਲੱਗੀ, ਜੋ ਕਿ ਜਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਧਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੰਢਾਲੀ, ਜੋ ਕੈਨੇਡਾ ਵਿਚ ਰਹਿੰਦਾ ਹੈ ਅਤੇ ਇਸ ਦੇ ਚਾਚਾ ਦਾਰਾ ਸਿੰਘ ਨੇ ਮਿਲ ਕੇ ਕਤਲ ਦੀ ਸਾਜਿਸ਼ ਰੱਚੀ ਸੀ, ਜੋ ਕਿ ਗ੍ਰਿਫਤਾਰ ਕਰਨੇ ਬਾਕੀ ਹਨ। ਇਸ ਮਾਮਲੇ ਵਿਚ ਰਾਜੂ ਔਲਖ ਵਾਸੀ ਜਲੰਧਰ ਅਤੇ ਸੋਨੂ ਖੱਤਰੀ ਵੀ ਨਾਮਜਦ ਕੀਤੇ ਹਨ। ਐਸਐਸਪੀ ਨੇ ਦੱਸਿਆ ਕਿ ਉਕਤ ਅਰੋਪੀਆਂ ਤੇ ਬਿਆਸ ਤੇ ਗੜ੍ਹਸ਼ੰਕਰ ਵਿਚ ਵੀ ਕਤਲ ਤੇ ਹੋਰ ਸਗੀਨ ਮਾਮਲੇ ਦਰਜ ਹਨ।

Related Post