SGPC ਨੇ ਸੰਗਤਾਂ ਦੀ ਸਹੂਲਤ ਲਈ ਕੀਤਾ ਵੱਡਾ ਬਦਲਾਅ, ਮੁਲਾਜ਼ਮਾਂ ਲਈ ਤਿਆਰ ਕਰਵਾਏ ਦੋ ਰੰਗ ਦੇ ਚੋਲੇ

Amritsar News : ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ 'ਚ ਬਦਲਾਅ ਕੀਤਾ ਗਿਆ ਹੈ। ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੈਨਾਤ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਦੋ ਵੱਖਰੀਆਂ ਪੀਲ਼ੇ ਅਤੇ ਗੂੜੇ ਨੀਲੇ ਰੰਗ ਦੀਆਂ ਵਰਦੀਆਂ ਵਿੱਚ ਦਿਖਣਗੇ। ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਜੇਕਰ ਵਰਦੀ ਪੀਲੀ ਹੈ ਤਾਂ ਦਸਤਾਰ ਨੀਲੀ ਹੋਵੇਗੀ ਅਤੇ ਜੇਕਰ ਵਰਦੀ ਨੀਲੀ ਹੈ ਤਾਂ ਦਸਤਾਰ ਪੀਲ਼ੀ ਹੋਵੇਗੀ

By  Shanker Badra February 5th 2026 03:59 PM

Amritsar News : ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਦੀ ਵਰਦੀ 'ਚ ਬਦਲਾਅ ਕੀਤਾ ਗਿਆ ਹੈ। ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੈਨਾਤ ਸੁਰੱਖਿਆ ਸੇਵਾ ਦਲ ਦੇ ਸੇਵਾਦਾਰ ਦੋ ਵੱਖਰੀਆਂ ਪੀਲ਼ੇ ਅਤੇ ਗੂੜੇ ਨੀਲੇ ਰੰਗ ਦੀਆਂ ਵਰਦੀਆਂ ਵਿੱਚ ਦਿਖਣਗੇ। ਸੇਵਾਦਾਰ ਹਫ਼ਤੇ ਵਿੱਚ ਦੋ-ਦੋ ਦਿਨ ਵਾਰੀ ਸਿਰ ਇਹ ਵਰਦੀਆਂ ਪਹਿਨਣਗੇ। ਜੇਕਰ ਵਰਦੀ ਪੀਲੀ ਹੈ ਤਾਂ ਦਸਤਾਰ ਨੀਲੀ ਹੋਵੇਗੀ ਅਤੇ ਜੇਕਰ ਵਰਦੀ ਨੀਲੀ ਹੈ ਤਾਂ ਦਸਤਾਰ ਪੀਲ਼ੀ ਹੋਵੇਗੀ। 

ਸੇਵਾਦਾਰਾਂ ਨੂੰ ਇਹ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਜਿਨ੍ਹਾਂ ਨੂੰ ਨਹੀਂ ਮਿਲੀਆਂ ,ਉਨ੍ਹਾਂ ਨੂੰ ਵੀ ਜਲਦ ਹੀ ਵੰਡ ਦਿੱਤੀਆਂ ਜਾਣਗੀਆਂ। ਵਰਦੀ ਦੇ ਦੋਵੇਂ ਪਾਸੇ ਮੋਢਿਆਂ ਉੱਤੇ ਖੰਡਿਆਂ ਦੀ ਘੜ੍ਹਾਈ ਕੀਤੀ ਗਈ ਹੈ ਜਦਕਿ ਛਾਤੀ ਉੱਤੇ ‘ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਲਿਖਿਆ ਗਿਆ ਹੈ। ਸੇਵਾਦਾਰ ਚਿੱਟੇ ਰੰਗ ਦਾ ਹਜ਼ੂਰੀਆ ਵੀ ਪਹਿਨਣਗੇ। ਇਸ ਦੇ ਨਾਲ ਸੇਵਾਦਾਰਾਂ ਨੂੰ ਕਮਰਕੱਸੇ ਦੇ ਰੂਪ ਵਿੱਚ ਕੱਪੜੇ ਦੀਆਂ ਵਿਸ਼ੇਸ਼ ਪੇਟੀਆਂ (ਬੈਲਟਾਂ) ਅਤੇ ਦਸਤਾਰਾਂ ਉੱਤੇ ਸਜਾਉਣ ਲਈ ਖੰਡੇ ਵੀ ਦਿੱਤੇ ਜਾਣਗੇ। ਇਸ ਨਾਲ ਸੇਵਾਦਾਰਾਂ ਦੀ ਦਿਖ ਹੋਰ ਵੀ ਦਾਰਸ਼ਨਿਕ ਅਤੇ ਪ੍ਰਭਾਵੀ ਦਿਖੇਗੀ।

ਸੇਵਾਦਾਰਾਂ ਦੀ ਛਵੀ ਹੋਰ ਪ੍ਰਭਾਵਸ਼ਾਲੀ ਬਣ ਜਾਵੇਗੀ - ਮੈਨੇਜਰ

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਕਿਹਾ ਕਿ ਸੇਵਾਦਾਰਾਂ ਦੀ ਵਰਦੀ ਵਿੱਚ ਇਹ ਤਬਦੀਲੀ ਬਹੁਤ ਸੋਚ-ਸਮਝ ਕੇ ਕੀਤੀ ਗਈ ਹੈ। ਨਵੀਂ ਵਰਦੀ ਸੇਵਾਦਾਰਾਂ ਨੂੰ ਹੋਰ ਵੀ ਵੱਖਰਾ ਕਰੇਗੀ ਅਤੇ ਉਨ੍ਹਾਂ ਦੀ ਸ਼ਾਨ ਅਤੇ ਸਤਿਕਾਰ ਨੂੰ ਵਧਾਏਗੀ। ਉਨ੍ਹਾਂ ਕਿਹਾ ਕਿ ਇਸਦਾ ਉਦੇਸ਼ ਸੇਵਾਦਾਰਾਂ ਦੀ ਛਵੀ ਨੂੰ ਹੋਰ ਵੀ ਸਪਸ਼ਟ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ ਅਤੇ ਬਿਹਤਰ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਹੈ।

Related Post