Google Map ਨੇ ਮੁੜ ਦਿੱਤਾ ਧੋਖਾ, Ambala ਦੇ ਕੋਲ ਸ਼ੰਭੂ ਟੋਲ ਪਲਾਜ਼ਾ ਕੋਲ ਵਾਪਰਿਆ ਭਿਆਨਕ ਹਾਦਸਾ, ਘਟਨਾ ਦੀ ਵੀਡੀਓ ਆਈ ਸਾਹਮਣੇ

Google Maps Accident : ਕਾਰ ਚਾਲਕ ਨੇ ਦੱਸਿਆ ਕਿ ਜਦੋਂ ਅਚਾਨਕ ਉਸ ਨੂੰ ਸੀਮਿੰਟ ਦੇ ਬੈਰੀਕੇਡ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਕਾਰ ਬੈਰੀਕੇਡਿੰਗ 'ਤੇ ਚੜ੍ਹ ਗਈ। ਇਸ ਘਟਨਾ ਵਿੱਚ ਕਾਰ ਚਾਲਕ ਵਾਲ-ਵਾਲ ਬਚ ਗਿਆ।

By  KRISHAN KUMAR SHARMA February 13th 2025 03:49 PM -- Updated: February 13th 2025 03:52 PM

Google Maps Location : ਸ਼ੰਭੂ ਬਾਰਡਰ 'ਤੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਕ ਵਾਰ ਮੁੜ ਇੱਕ ਕਾਰ ਚਾਲਕ ਗੂਗਲ ਮੈਪ ਰਾਹੀਂ ਰਸਤੇ ਤੋਂ ਭਟਕ ਗਿਆ ਅਤੇ ਕਾਰ ਸ਼ੰਭੂ ਸਰਹੱਦ ਨੇੜੇ ਸਿੱਧਾ ਬੈਰੀਕੇਡਿੰਗ 'ਤੇ ਚੜ੍ਹ ਗਈ।

ਜਾਣਕਾਰੀ ਅਨੁਸਾਰ ਇਹ ਕਾਰ ਚਾਲਕ, ਰਾਤ ਨੂੰ ਦਿੱਲੀ ਤੋਂ ਆ ਰਿਹਾ ਸੀ, ਪਰ ਗੂਗਲ ਮੈਪਸ ਵੱਲੋਂ ਗਲਤ ਦਿਸ਼ਾ ਵਿਖਾਉਣ ਕਾਰਨ ਉਸ ਦੀ ਕਾਰ ਸ਼ੰਭੂ ਬਾਰਡਰ 'ਤੇ ਲੱਗੇ ਬੈਰੀਕੇਡ 'ਤੇ ਜਾ ਚੜ੍ਹੀ। ਕਾਰ ਚਾਲਕ ਨੇ ਦੱਸਿਆ ਕਿ ਜਦੋਂ ਅਚਾਨਕ ਉਸ ਨੂੰ ਸੀਮਿੰਟ ਦੇ ਬੈਰੀਕੇਡ ਦਿਖਾਈ ਦਿੱਤੇ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਕਾਰ ਬੈਰੀਕੇਡਿੰਗ 'ਤੇ ਚੜ੍ਹ ਗਈ। ਇਸ ਘਟਨਾ ਵਿੱਚ ਕਾਰ ਚਾਲਕ ਵਾਲ-ਵਾਲ ਬਚ ਗਿਆ।

ਦਰਅਸਲ, ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ ਵਿੱਚ ਸ਼ੰਭੂ ਬਾਰਡਰ ਤੋਂ 200 ਮੀਟਰ ਪਹਿਲਾਂ ਸੀਮਿੰਟ ਦੀ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਦਿੱਲੀ ਤੋਂ ਆਉਣ ਵਾਲੇ ਵਾਹਨ ਅੱਗੇ ਨਾ ਜਾ ਸਕਣ। ਪਰ ਗੂਗਲ ਮੈਪ 'ਤੇ ਇਹ ਰਸਤਾ ਅਜੇ ਬੰਦ ਨਹੀਂ ਹੋਇਆ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਕਾਰ ਚਾਲਕ ਗੂਗਲ ਮੈਪ ਦੀ ਮਦਦ ਨਾਲ ਆ ਰਿਹਾ ਸੀ।

Related Post