Patiala News ਪਟਿਆਲਾ 'ਚ ਨੀਲੇ ਡਰੰਮ 'ਚ ਮਿਲੀ ਕੁੜੀ ਦੀ ਲਾਸ਼, ਹੱਥ 'ਤੇ 'ਨੇਹਾ' ਨਾਮ ਦਾ ਟੈਟੂ
Patiala News : ਨੀਲੇ ਡਰੰਮ (Drum) ਦੀ ਦਹਿਸ਼ਤ ਦਾ ਇੱਕ ਮਾਮਲਾ ਪੰਜਾਬ (Punjab News) 'ਚ ਵੀ ਸਾਹਮਣੇ ਆਇਆ ਹੈ। ਪਟਿਆਲਾ ਦੇ ਅਰਬਨ ਅਸਟੇਟ ਅਧੀਨ ਡਰੰਮ ਵਿੱਚੋਂ ਇੱਕ ਕੁੜੀ ਦੀ ਲਾਸ਼ (Murder) ਮਿਲੀ ਹੈ, ਜਿਸ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਅਰਬਨ ਸਟੇਟ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਫੋਨ 'ਤੇ ਸੂਚਨਾ ਮਿਲਦੀ ਹੈ ਕਿ ਡੀਸੀ ਡਬਲ ਪੋਲ ਦੇ ਨਜ਼ਦੀਕ ਇੱਕ ਡਰ ਦੇ ਵਿੱਚ ਕੋਈ ਇਨਸਾਨੀ ਲਾਸ਼ ਪਈ ਹੈ। ਮੌਕੇ 'ਤੇ ਅਰਬਨ ਸਟੇਟ ਥਾਣਾ ਪੁਲਿਸ ਦੀ ਟੀਮ ਪਹੁੰਚੀ, ਜਿਸ ਤੋਂ ਬਾਅਦ ਦੇਖਿਆ ਕਿ ਇਸ ਨੀਲੇ ਰੰਗ ਦੇ ਡਰੰਮ ਦੇ ਵਿੱਚ ਇੱਕ 15 ਤੋਂ 20 ਸਾਲ ਦੀ ਉਮਰ ਦੀ ਨੌਜਵਾਨ ਕੁੜੀ ਦੀ ਲਾਸ਼ ਉਸ ਡਰੰਮ ਦੇ ਵਿੱਚ ਪਈ ਹੈ, ਜਿਸ ਤੋਂ ਬਾਅਦ ਫੋਰੈਂਸਿਕ ਟੀਮ ਵੀ ਉਥੇ ਪਹੁੰਚਦੀ ਹੈ ਅਤੇ ਆਸ ਪਾਸ ਦੇ ਸਬੂਤ ਇਕੱਠੇ ਕੀਤੇ ਜਾਂਦੇ ਹਨ।
ਕੁੜੀ ਦੇ ਹੱਥ 'ਤੇ ਬਣੇ ਹੋਏ ਹਨ 'ਟੈਟੂ'
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਅਣਪਛਾਤੀ ਕੁੜੀ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਡੈਡ ਬੋਡੀ ਨੂੰ ਸਰਕਾਰੀ ਜਤਿੰਦਰਾ ਹਸਪਤਾਲ ਮੌਚਰੀ ਦੇ ਵਿੱਚ ਸ਼ਨਾਖਤ ਵਾਸਤੇ ਰੱਖਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਹੱਥ ਉੱਤੇ ਨੇਹਾ ਨਾਮ ਦਾ ਇੱਕ ਟੈਟੂ ਬਣਿਆ ਹੋਇਆ ਦੂਸਰੀ ਬਾਂਹ ਉੱਤੇ ਇੱਕ ਦਿਲ ਦੇ ਨਿਸ਼ਾਨ ਦਾ ਵੀ ਟੈਟੂ ਬਣਿਆ ਹੋਇਆ। ਕੁੜੀ ਦੀ ਮੌਤ ਕਿਹੜੇ ਹਾਲਾਤਾਂ ਤੇ ਕਿੰਨਾ ਕਾਰਨਾਂ ਕਰਕੇ ਹੋਈ ਇਹ ਜਾਂਚ ਦਾ ਵਿਸ਼ਾ ਹੈ।
- PTC NEWS