ਕਈ ਵੱਡੀਆਂ ਮੱਛੀਆਂ ਤੱਕ ਪੁੱਜੇਗਾ 4.5 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਸੇਕ, ਅਕਾਲੀ ਦਲ ਨੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਕੀਤੀ ਮੰਗ
SAD News : ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਲਕਾ ਇੰਚਾਰਜ ਦਾ ਪੀਏ, ਯੂਥ ਦਾ ਇੰਚਾਰਜ ਅਤੇ ਸਰਪੰਚ ਬਿਨਾਂ ਸਿਆਸੀ ਥਾਪੜੇ ਅਤੇ ਪੁਸ਼ਤਪਨਾਹੀ ਤੋਂ ਕਰੋੜਾਂ ਦੀ ਹੈਰੋਇਨ ਦਾ ਵਪਾਰ ਨਹੀਂ ਕਰ ਸਕਦਾ ਜਿਸਦੀਆਂ ਤਾਰਾਂ ਪੂਰੇ ਪੰਜਾਬ ਦੇ ਡਰੱਗ ਰੈਕੇਟ ਨਾਲ ਜੁੜੀਆਂ ਹੋ ਸਕਦੀਆਂ ਹਨ l
Shiromani Akali Dal on AAP Sarpanch Arrest with Heroin : ਮਜੀਠਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਚਹੇਤੇ ਪੀਏ, ਯੂਥ ਦੇ ਇਨਚਾਰਜ ਅਤੇ ਸਰਪੰਚ ਲਵਪ੍ਰੀਤ ਸਿੰਘ (Sarpanch Lovepreet Singh) ਕੋਟ ਦੀ ਗੱਡੀ ਵਿੱਚੋਂ ਕਰੀਬ 4.5 ਕਿਲੋ ਹੈਰੋਇਨ ਦੀ ਬਰਾਮਦਗੀ ਮਾਮਲੇ 'ਚ ਹਲਕਾ ਇੰਚਾਰਜ ਸਮੇਤ ਸੂਬੇ ਆਪ ਪਾਰਟੀ ਦੇ ਕਈ ਚੇਹਰੇ ਉੱਚ ਪੱਧਰੀ ਜਾਂਚ ਮਗਰੋਂ ਨੰਗੇ ਹੋ ਸਕਦੇ ਹਨ। ਹਲਕਾ ਇੰਚਾਰਜ ਤਲਬੀਰ ਗਿਲ ਦੇ ਚਹੇਤੇ ਪੀਏ ਕੋਲੋ 4.5 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਸੇਕ ਖੁਦ ਹਲਕਾ ਇੰਚਾਰਜ ਸਮੇਤ ਕਈ ਵੱਡੇ ਲੀਡਰਾਂ ਤੱਕ ਪੁੱਜੇਗਾ, ਜੇਕਰ ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ l ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ 'ਤੇ ਲੀਗਲ ਸੈਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਨੇ ਚੰਡੀਗੜ੍ਹ ਵਿਖੇ ਸ਼ਿਰੋਮਣੀ ਅਕਾਲੀ ਦਲ ਦੇ ਹੈਡ ਆਫਿਸ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕੀਤਾ l
ਉਹਨਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਹਲਕਾ ਇੰਚਾਰਜ ਤਲਬੀਰ ਗਿਲ ਦੇ ਥਾਪੜੇ ਤੋਂ ਬਿਨਾ ਉਸਦਾ ਪੀਏ ਐਨੀ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਕਰ ਰਿਹਾ ਹੋਵੇ ਅਤੇ ਇਹ ਡਰੱਗ ਰੈਕਟ ਸਿਆਸੀ ਪੁਸ਼ਤਪਨਾਹੀ ਹੇਠ ਮਜੀਠਾ ਅਤੇ ਪੰਜਾਬ ਭਰ ਵਿੱਚ ਚਲ ਰਿਹਾ ਹੈ। ਜਿਸਦੀ ਐਨ ਸੀ ਬੀ ਜਾਂ ਸੀਬੀਆਈ ਵਰਗੀ ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਉੱਚ-ਪੱਧਰੀ ਜਾਂਚ ਹੋਣੀ ਜਰੂਰੀ ਹੈ, ਜਿਸ ਮਗਰੋਂ ਇਸ ਵੱਡੇ ਡਰੱਗ ਰੈਕਟ ਵਿੱਚ ਹਲਕਾ ਇੰਚਾਰਜ ਤਲਵੀਰ ਸਿੰਘ ਗਿੱਲ ਸਮੇਤ ਹੋਰ ਕਈ ਵੱਡੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਪੁਸਤਪਨਾਹੀ ਅਤੇ ਸ਼ਮੂਲੀਅਤ ਦਾ ਪਰਦਾਫਾਸ਼ ਹੋ ਸਕਦਾ ਹੈ l ਉਹਨਾਂ ਕਿਹਾ ਭਾਰੀ ਮਾਤਰਾ ਵਿੱਚ ਹੈਰੋਨ ਦੀ ਖੇਪ ਨਾਲ ਫੜਿਆ ਗਿਆ ਤਲਵੀਰ ਸਿੰਘ ਗਿੱਲ ਦਾ ਪੀਏ ਹਲਕਾ ਇੰਚਾਰਜ ਵੱਲੋਂ ਇਸ ਕਦਰ ਤਾਕਤਵਰ ਬਣਾਇਆ ਗਿਆ ਸੀ ਕਿ ਪੂਰੇ ਹਲਕੇ ਵਿੱਚ ਚਾਹੇ ਪੁਲਿਸ ਚਾਹੇ ਪ੍ਰਸ਼ਾਸਨ ਜਾਂ ਕਿਸੇ ਹੋਰ ਵਿਭਾਗ ਦੀਆਂ ਬਦਲੀਆਂ ਹੋਣ ਇਸ ਦੀ ਪ੍ਰਵਾਨਗੀ ਨਾਲ ਹੀ ਹੁੰਦੀਆਂ ਸਨ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਹਲਕਾ ਇੰਚਾਰਜ ਦਾ ਕਿੰਨਾ ਚਹੇਤਾ ਸੀ l
ਉਨ੍ਹਾਂ ਨੇ ਕਿਹਾ ਕਿ ਜਾਂਚ ਮਗਰੋਂ ਤਲਬੀਰ ਸਿੰਘ ਗਿਲ ਸਮੇਤ ਕਈ ਹੋਰ ਵੱਡੇ ਆਪ ਲੀਡਰਾਂ ਦੇ ਡਰੱਗ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਲਈ ਚੇਹਰੇ ਹੋਣਗੇ ਨੰਗੇ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਕਿਸ ਰਾਜਨੀਤਿਕ ਆਗੂ ਦੀ ਗੱਡੀ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ ਅਤੇ ਸਰਹੱਦ ਪਾਰ ਤੋ ਹੁਣ ਤੱਕ ਕਿੰਨੀ ਹੈਰੋਇਨ ਮੰਗਵਾਕੇ ਇਹ ਪੰਜਾਬ ਵਿੱਚ ਕਿੱਥੇ ਕਿੱਥੇ ਸਪਲਾਈ ਕਰ ਚੁੱਕਾ ਹੈ ਇਸਦੇ ਤਾਰ ਕਿਸ ਕਿਸ ਰਾਜਨੀਤਿਕ ਆਗੂ ਨਾਲ ਜੁੜੇ ਹੋਏ ਹਨ ਉਹ ਕਿਹੜੇ ਰਾਜਨੀਤਿਕ ਆਗੂ ਹਨ ਜਿਹਨਾਂ ਨੂੰ ਇਹ ਡਰੱਗ ਦਾ ਪੈਸਾ ਦਿੰਦਾ ਰਿਹਾ ਜੋਂ ਇਸਦੀ ਇਸ ਧੰਦੇ ਵਿੱਚ ਮਦਦ ਕਰਦੇ ਰਹੇ ਹਨ। ਜਿੰਨਾ ਆਗੂਆਂ ਨਾਲ ਉਕਤ ਪੀਏ ਦੀਆਂ ਫੋਟੋਆਂ ਸਾਹਮਣੇ ਆ ਰਹੀਆਂ ਹਨ ਅਤੇ ਕੋਈ ਕਿਸੇ ਆਮ ਸਮਾਗਮ ਵਿੱਚ ਖਿੱਚੀਆਂ ਫੋਟੋਆਂ ਨਹੀਂ ਸਗੋਂ ਖੁਦ ਬਿਆਨ ਕਰ ਰਹੀਆਂ ਹਨ ਕਿ ਫੋਟੋਆਂ ਵਿਚਲੇ ਬੰਦਿਆਂ ਨਾਲ ਉਸਦੇ ਕਿੰਨੇ ਗੂੜੇ ਅਤੇ ਕਰੀਬੀ ਰਿਸ਼ਤੇ ਹਨ l ਉਹਨਾਂ ਦੁਹਰਾਇਆ ਕਿ ਹਲਕਾ ਇੰਚਾਰਜ ਦਾ ਪੀਏ, ਯੂਥ ਦਾ ਇੰਚਾਰਜ ਅਤੇ ਸਰਪੰਚ ਬਿਨਾਂ ਸਿਆਸੀ ਥਾਪੜੇ ਅਤੇ ਪੁਸ਼ਤਪਨਾਹੀ ਤੋਂ ਕਰੋੜਾਂ ਦੀ ਹੈਰੋਇਨ ਦਾ ਵਪਾਰ ਨਹੀਂ ਕਰ ਸਕਦਾ ਜਿਸਦੀਆਂ ਤਾਰਾਂ ਪੂਰੇ ਪੰਜਾਬ ਦੇ ਡਰੱਗ ਰੈਕੇਟ ਨਾਲ ਜੁੜੀਆਂ ਹੋ ਸਕਦੀਆਂ ਹਨ l
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੱਕ ਕਲਸੀਆਂ ਪਿੰਡ ਦਾ ਸਰਪੰਚ ਵੱਡੀ ਮਾਤਰਾ ਵਿੱਚ ਡਰੱਗ ਨਾਲ ਫੜਿਆ ਗਿਆ ਸੀ ਅਤੇ ਵਾਰ-ਵਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਚਹੇਤਿਆਂ ਸਰਪੰਚਾਂ ਅਤੇ ਹੁਣ ਹਲਕਾ ਇੰਚਾਰਜ ਦੇ ਪੀਏ ਦੀ ਵੱਡੇ ਡਰੱਗ ਰੈਕੇਟ 'ਚ ਸ਼ਮੂਲੀਅਤ ਨਾਲ ਆਪ ਸਰਕਾਰ ਦਾ ਚੇਹਰਾ ਨੰਗਾ ਹੋ ਗਿਆ ਹੈ l ਉਹਨਾਂ ਕਿਹਾ ਕਿ ਜਿਨਾਂ ਲੀਡਰਾਂ ਨਾਲ ਇਸ ਆਪ ਆਗੂ ਦੀ ਨੇੜਤਾ ਦੱਸੀ ਜਾ ਰਹੀ ਹੈ ਉਸ ਵਿੱਚ ਤਲਵੀਰ ਸਿੰਘ ਗਿੱਲ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ, ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕਾ ਜੀਵਨ ਜੋਤ ਕੌਰ, ਵਿਧਾਇਕ ਸ਼ੈਰੀ ਕਲਸੀ ਕਲਸੀ ਸੋਨੀਆ ਮਾਨ ਦੇ ਨਾਮ ਮੁੱਖ ਤੌਰ ਉੱਤੇ ਸ਼ਾਮਿਲ ਹਨ l ਉਹਨਾਂ ਕਿਹਾ ਕਿ ਜੇਕਰ ਹਲਕਾ ਇੰਚਾਰਜ ਤਲਵੀਰ ਸਿੰਘ ਗਿੱਲ ਦੇ ਵਿੱਤੀ ਸਰੋਤਾਂ ਦੀ ਉਚ ਪੱਧਰੀ ਜਾਂਚ ਕਰਾਈ ਜਾਵੇ ਤਾਂ ਇਸਦੇ ਹੀ ਡਰੱਗ ਰੈਕਟ ਦੇ ਕਿੰਗ ਪਿੰਨ ਹੋਣ ਦੇ ਵੱਡੇ ਸਬੂਤ ਸਾਹਮਣੇ ਆ ਸਕਦੇ ਹਨ l ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਪੰਜਾਬ 'ਚ ਆਪ ਲੀਡਰਾਂ ਦੀ ਪੁਸ਼ਤਪਨਾਹੀ ਹੇਠ ਚਲ ਰਹੇ ਡਰੱਗ ਰੈਕੇਟ ਦੇ ਵਪਾਰ ਦਾ ਪਰਦਾਫਾਸ਼ ਕਰਨ ਲਈ ਜਿੱਥੇ ਇਸ ਵੱਡੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਦੇ ਹੁਕਮ ਦੇਣ ਉੱਥੇ ਪੰਜਾਬ ਵਿੱਚ ਐਨ ਸੀ ਬੀ ਵਲੋਂ ਵੱਡੇ ਪੱਧਰ ਤੇ ਛਾਪੇਮਾਰੀ ਵਧਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ (AAP Punjab) ਦੀ ਪੁਸ਼ਪ-ਪਨਾਹੀ ਹੇਠ ਚੱਲ ਰਹੇ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਵੀ ਕੀਤਾ ਜਾਵੇ।
ਉਹਨਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਡਰੱਗ ਰੈਕੇਟ ਚਲਾਉਣ ਅਤੇ ਸਿਆਸੀ ਵਿਰੋਧੀਆਂ ਖਿਲਾਫ ਝੂਠੇ ਪ੍ਰਚਾਰ ਦੀ ਬਣਾਈ ਰਣਨੀਤੀ ਦੇ ਭੇਦ ਖੋਲਣ ਲੱਗੇ ਹਨ ਕਿਉਂਕਿ ਪਹਿਲਾਂ ਪਹਿਲਾ ਤਰਨਤਾਰਨ ਦੇ ਕਲਸੀਆ ਕਲਾਂ ਦਾ ਸਰਪੰਚ ਪਰਮਜੀਤ ਸਿੰਘ ਜ ਕੋਲੋ 18 ਕਿਲੋਗ੍ਰਾਮ ਹੈਰੋਇਨ ਫੜੀ ਗਈ ਜੋਂ ਯੁੱਧ ਨਸ਼ੇ ਵਿਰੁੱਧ ਵਿਲੇਜ ਡਿਫੈਂਸ ਕਮੇਟੀ ਦਾ ਪ੍ਰਧਾਨ ਸੀ ਅਤੇ ਹੁਣ ਮਜੀਠਾ ਦੇ ਪਿੰਡ ਕੋਟ ਹਿਰਦੇ ਰਾਮ ਦਾ ਇੱਕ ਹੋਰ ਸਰਪੰਚ 4 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕੋਲੋਂ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ , ਹੋ ਸਾਫ ਦਰਸਾ ਰਿਹਾ ਹੈ ਕਿ ਇੰਨੇ ਵੱਡੇ ਪੱਧਰ ਤੇ ਡਰੱਗ ਰੈਕਰਟ ਸਿਆਸੀ ਪੁਸ਼ਤ ਪਨਾਹੀ ਹੇਠ ਚਲਾਇਆ ਜਾ ਰਿਹਾ ਹੈ l ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣ ਕਿ ਕੀ ਉਹ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਪਣੇ ਆਗੂਆਂ ਜਰੀਏ ਅਜਿਹੀ ਲੜਾਈ ਲੜ ਰਹੇ ਹਨ ਜਾਂ ਖੁਦ ਪੁਸ਼ਤਪਨਾਹੀ ਕਰਕੇ ਅਤੇ ਵਿਰੋਧੀਆਂ ਖਿਲਾਫ ਝੂਠੀ ਬਿਆਨਬਾਜ਼ੀ ਕਰਕੇ ਡਰੱਗ ਦਾ ਰੈਕਟ ਚਲਾ ਰਹੇ ਹਨ ?
ਉਹਨਾਂ ਸਵਾਲ ਕੀਤਾ ਕਿ ਇਹ ਹੈ ਮਨੀਸ਼ ਸਿਸੋਦੀਆ ਦੀ ਸਾਮ ਦਾਮ ਦੰਡ ਭੇਦ ਵਾਲੀ ਨੀਤੀ ਜਿਸ ਵਿਚ ਡਰੱਗ ਸਮਗਲਰਾਂ ਨੂੰ ਪੁਸ਼ਤਪਨਾਹੀ ਦਿੱਤੀ ਜਾਂਦੀ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਜਵਾਬ ਮੰਗ ਰਹੀ ਹੈ ਕਿ ਨਸ਼ਿਆਂ ਖਿਲਾਫ ਯੁੱਧ ਦੇ ਪ੍ਰਚਾਰ ਹੇਠ ਕੀ ਆਮ ਆਦਮੀ ਪਾਰਟੀ ਖੁਦ ਨਸ਼ਾ ਵਿਕਾ ਰਹੀ ਹੈ ਅਤੇ ਕੀ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਪਰਹਾਰ 2 ਇਹੀ ਹੈ ਜਿਸ ਵਿਚ ਵੱਡੇ ਆਗੂਆਂ ਦੀ ਦੇਖਰੇਖ ਹੇਠਲੇ ਪੱਧਰ ਉੱਤੇ ਆਪ ਦੇ ਸਰਪੰਚ ਤੱਕ ਵੱਡੀਆਂ ਡਰੱਗ ਡੀਲਾਂ ਕਰਨ ਉੱਤੇ ਲੱਗੇ ਹੋਏ ਹਨ ਇਸ ਨੂੰ ਦੇਖ ਕੇ ਕਾਰਜਕਾਰੀ ਡੀਜੀਪੀ ਨੇ ਅੱਖਾਂ ਬੰਦ ਰੱਖੀਆਂ ਹੋਇਆ ਹਨ l ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਸਰਕਾਰ ਵੱਲੋਂ ਨਹੀਂ ਕਰਵਾਈ ਜਾਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਸੜਕਾਂ ਤੋਂ ਲੈ ਕੇ ਅਦਾਲਤ ਤੱਕ ਲੈ ਕੇ ਜਾਵੇਗਾ ਅਤੇ ਹਰ ਹਾਲ ਵਿੱਚ ਇਸ ਵੱਡੇ ਡਰੱਗ ਰੈਕਟ ਦਾ ਪਰਦਾ ਫਾਸ਼ ਕਰਕੇ ਰਹੇਗਾ।