Pizza 30 ਮਿੰਟ, Blinkit 10 ਮਿੰਟ ਪਰ ਨਸ਼ਾ 2 ਮਿੰਟ ਦੇ ਵੀ ਘੱਟ ਸਮੇਂ ’ਚ; ਅਕਾਲੀ ਦਲ ਨੇ ਨਸ਼ੇ ਦੇ ਮਾਮਲੇ ’ਚ ਘੇਰੀ ਮਾਨ ਸਰਕਾਰ, ਵੀਡੀਓ ਕੀਤੀ ਸਾਂਝੀ
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸਨੂੰ ਇਹ ਇੱਕ ਕਥਿਤ ਸਟਿੰਗ ਆਪ੍ਰੇਸ਼ਨ ਦੱਸਿਆ।
ਪੰਜਾਬ ’ਚ ਆਏ ਦਿਨ ਨਸ਼ੇ ਦੇ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੋ ਰਹੀ ਹੈ। ਇਨ੍ਹਾਂ ਹੀ ਨਹੀਂ ਪੁਲਿਸ ਵੱਲੋਂ ਵੱਲੋਂ ਵੱਡੀ ਮਾਤਰਾ ਨਸ਼ਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਨਸ਼ਾ ਤਸਕਰੀ ’ਤੇ ਠੱਲ ਪਾਉਣ ਦੇ ਕੋਸ਼ਿਸ਼ਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸਦੀ ਜ਼ਮੀਨੀ ਹਕੀਕਤ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਣੂ ਕਰਵਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਡੀਓ ਕੀਤੀ ਗਈ ਸ਼ੇਅਰ
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸਨੂੰ ਇਹ ਇੱਕ ਕਥਿਤ ਸਟਿੰਗ ਆਪ੍ਰੇਸ਼ਨ ਦੱਸਿਆ। ਇਸ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਬਠਿੰਡਾ ਦੇ ਸੰਗਤ ਕਲਾਂ ਪਿੰਡ ਵਿੱਚ 600 ਰੁਪਏ ਵਿੱਚ ਲੋਕਾਂ ਲਈ ਚਿੱਟਾ ਕਿੰਨੀ ਆਸਾਨੀ ਨਾਲ ਪਹੁੰਚਣਯੋਗ ਹੈ ਅਤੇ ਇੱਕ ਔਰਤ ਦੁਆਰਾ ਡਿਲੀਵਰ ਕੀਤਾ ਜਾਂਦਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੀਜ਼ਾ 30 ਮਿੰਟਾਂ ਵਿੱਚ, ਬਲਿੰਕਿਟ 10 ਮਿੰਟਾਂ ਵਿੱਚ, ਪਰ 'ਚਿੱਟਾ' ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਡਿਲੀਵਰ ਕੀਤਾ ਜਾਂਦਾ ਹੈ।
????Pizza: 30 minutes
— Shiromani Akali Dal (@Akali_Dal_) September 6, 2026
????Blinkit: 10 minutes.
⚪ CHITTA: LESS THAN 2 MINUTES!!
Welcome to 'Badlaav' wala Punjab under ‘BHAND’ CM!
Today, a sting operation was conducted in Village Sangat Kalan in Bathinda district where Chitta was openly being sold for as less as Rs 600. What’s… pic.twitter.com/vcVUTl7Lpw
ਸੂਬੇ ਵਿੱਚ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਵਿੱਚ 'ਆਪ' ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਦੀ ਤੁਰੰਤ ਜਾਂਚ ਦੀ ਮੰਗ ਵੀ ਕੀਤੀ। ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਹਰੇਕ ਪਿੰਡ ਵਿੱਚ ਨਸ਼ਾ ਤਸਕਰਾਂ ਖਿਲਾਫ ਕੀਤੀ ਗਈ ਸਖ਼ਤ ਕਾਰਵਾਈ ਦੀ ਸੂਚੀ ਮੁਹੱਈਆ ਕਰਵਾਉਣ ਲਈ ਵੀ ਕਿਹਾ।
ਤਿੰਨ ਦਿਨਾਂ ਬਠਿੰਡਾ ਦੌਰੇ ’ਤੇ ਸੀ ਸੀਐੱਮ ਮਾਨ
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੰਨ ਦਿਨਾਂ ਬਠਿੰਡਾ ਦੌਰੇ ਅਤੇ ਪਾਰਟੀ ਦੀ ਚੱਲ ਰਹੀ ਮੁਹਿੰਮ 'ਨਸ਼ਿਆਂ ਵਿਰੁੱਧ ਜੰਗ' ਦੌਰਾਨ ਲੱਗੇ ਹਨ।
ਇਸ ਦੌਰਾਨ, ਸੰਗਤ ਥਾਣੇ ਦੇ ਐਸਐਚਓ ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਇਹ ਵੀਡੀਓ ਸ਼ੁੱਕਰਵਾਰ ਨੂੰ ਸ਼ੂਟ ਕੀਤਾ ਗਿਆ ਸੀ। ਅਸੀਂ ਐਫਆਈਆਰ ਦਰਜ ਕੀਤੀ ਹੈ ਅਤੇ ਗੱਗੂ ਨਾਮਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 3 ਗ੍ਰਾਮ 'ਚਿੱਟਾ' ਬਰਾਮਦ ਕੀਤਾ ਹੈ।
ਸਪੀਕਰ ਸੰਧਵਾਂ ਨੇ ਕਬੂਲੀ ਨਸ਼ੇ ਨੂੰ ਖਤਮ ਨਾ ਕਰਨ ਦੀ ਗੱਲ
ਇਹ ਇਲਜ਼ਾਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਹ ਮੰਨਣ ਤੋਂ ਕੁਝ ਦਿਨ ਬਾਅਦ ਵੀ ਆਏ ਹਨ ਕਿ ਸਰਕਾਰ ਇੱਕ ਬੁਨਿਆਦੀ ਵਾਅਦਾ ਕਰਨ ਦੇ ਬਾਵਜੂਦ ਸੂਬੇ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਅਸਫਲ ਰਹੀ ਹੈ।
ਕੋਟਕਪੂਰਾ ਵਿੱਚ ਇੱਕ ਜਨਤਕ ਇਕੱਠ ਦੌਰਾਨ, ਕੁਲਤਾਰ ਸਿੰਘ ਸੰਧਵਾਂ ਨੇ ਇਹ ਗੱਲ ਮੰਨੀ ਹੈ ਕਿ ਸਰਕਾਰ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਵਿੱਚ ਸਫਲ ਹੋ ਸਕਦੀ ਹੈ ਪਰ ਪੰਜਾਬ ਵਿੱਚੋਂ 'ਚਿੱਟਾ' ਨੂੰ ਖ਼ਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਇਕੱਠ ਦੌਰਾਨ ਸੰਧਵਾਂ ਨੇ ਮੰਨਿਆ ਕਿ ਸੂਬੇ ਵਿੱਚ ਅਜੇ ਵੀ ਵੱਡੇ ਪੱਧਰ 'ਤੇ ਨਸ਼ਿਆਂ ਦਾ ਖ਼ਤਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : Census 2027 : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਵੇਗੀ ਮਰਦਮਸ਼ੁਮਾਰੀ; 1 ਦਸੰਬਰ ਤੋਂ ਸ਼ੁਰੂ ਹੋਵੇਗੀ ਜਨਗਣਨਾ, ਇੱਥੇ ਦੇਖੋ ਪੂਰੀ ਲਿਸਟ