Punjab News : ਸ਼੍ਰੋਮਣੀ ਅਕਾਲੀ ਦਲ ਦੇ IT ਵਿੰਗ ਦੇ ਪ੍ਰਧਾਨ ਨੱਛਤਰ ਗਿੱਲ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

Punjab News : ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਦੇ ਪ੍ਰਧਾਨ ਨੱਛਤਰ ਗਿੱਲ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਇੱਕ ਕੈਫ਼ੇ 'ਚ ਬੈਠੇ ਨੱਛਤਰ ਗਿੱਲ ਨੂੰ ਬਿਨ੍ਹਾਂ ਕਾਰਨ ਦੱਸੇ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕੈਫ਼ੇ ਦਾ ਡੀਵੀਆਰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਤਰਨਤਾਰਨ ਜ਼ਿਮਨੀ ਚੋਣ ਦੌਰਾਨ ਵੀ ਅਨੇਕਾਂ ਵਾਰ ਪੁਲਿਸ ਵਲੋਂ ਨੱਛਤਰ ਗਿੱਲ ਨੂੰ ਧਮਕਾਇਆ ਗਿਆ ਸੀ

By  Shanker Badra November 15th 2025 04:47 PM -- Updated: November 15th 2025 07:58 PM

 Punjab News : ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਦੇ ਪ੍ਰਧਾਨ ਨੱਛਤਰ ਗਿੱਲ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਇੱਕ ਕੈਫ਼ੇ 'ਚ ਬੈਠੇ ਨੱਛਤਰ ਗਿੱਲ ਨੂੰ ਬਿਨ੍ਹਾਂ ਕਾਰਨ ਦੱਸੇ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਕੈਫ਼ੇ ਦਾ ਡੀਵੀਆਰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਤਰਨਤਾਰਨ ਜ਼ਿਮਨੀ ਚੋਣ ਦੌਰਾਨ ਵੀ ਅਨੇਕਾਂ ਵਾਰ ਪੁਲਿਸ ਵਲੋਂ ਨੱਛਤਰ ਗਿੱਲ ਨੂੰ ਧਮਕਾਇਆ ਗਿਆ ਸੀ। 

ਤਰਨਾਤਰਨ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਦੀ ਅਗਵਾਈ ਹੇਠਲੀ ਟੀਮ ਵਲੋਂ ਨੱਛਤਰ ਗਿੱਲ ਹਿਰਾਸਤ 'ਚ ਲਿਆ ਗਿਆ ਹੈ। ਸੂਤਰਾਂ ਅਨੁਸਾਰ ਤਰਨਤਾਰਨ ਉਪ ਚੋਣ ਦੌਰਾਨ ਨਛੱਤਰ ਗਿੱਲ ਨੂੰ ਪੁਲਿਸ ਵੱਲੋਂ ਕਈ ਧਮਕੀਆਂ ਮਿਲੀਆਂ ਸਨ। ਗ੍ਰਿਫ਼ਤਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। 

ਪੁਲਿਸ ਨੇ ਮੌਕੇ ਤੋਂ ਕੈਫੇ ਦਾ ਡੀਵੀਆਰ ਵੀ ਜ਼ਬਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਤਰਨਤਾਰਨ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਕੀਤੀ ਗਈ ਸੀ, ਜੋ ਇਸ ਸਮੇਂ ਗੋਇੰਦਵਾਲ ਸਾਹਿਬ ਵਿੱਚ ਤਾਇਨਾਤ ਹਨ। ਦੱਸ ਦੇਈਏ ਕੇ ਅਕਤੂਬਰ 2018 ਵਿੱਚ ਨਛੱਤਰ ਗਿੱਲ ਨੂੰ ਆਈਟੀ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

Related Post