ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ’ਚ ਸਾਰੇ ਕੰਮ ਹੋਏ; ਹੁਣ ਪੰਜਾਬ ’ਚ ਗੁੰਡਾਗਰਦੀ ਦਾ ਰਾਜ ਹੈ, ਸੁਖਬੀਰ ਸਿੰਘ ਬਾਦਲ ਨੇ ਮੁੜ ਘੇਰੀ ਮਾਨ ਸਰਕਾਰ

ਸੁਖਬੀਰ ਸਿੰਘ ਬਾਦਲ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਉਨ੍ਹਾਂ ਦੀ ਸਰਕਾਰ ਆਉਣ ’ਤੇ ਜਿਹੜੇ ਸੇਵਾ ਕੇਂਦਰ ਬੰਦ ਕੀਤੇ ਸਨ ਉਹ ਖੋਲ੍ਹੇ ਜਾਵੇਗਾ।

By  Aarti January 15th 2026 04:07 PM -- Updated: January 15th 2026 06:09 PM

ਮੋਗਾ ’ਚ ਮਾਘੀ ਮੇਲੇ ਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੜ ਤੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਮੁੱਖ ਮੰਤਰੀ ਮਾਨ ਨੇ ਸਿਰਫ਼ ਨੀਂਹ ਪੱਧਰ ਰੱਖੋ ਉਨ੍ਹਾਂ ਨੇ ਕੋਈ ਵਾ ਕਾਲਜ ਜਾਂ ਯੂਨੀਵਰਸਿਟੀ ਨਹੀਂ ਬਣਾਈ ਹੈ। 

ਸੁਖਬੀਰ ਸਿੰਘ ਬਾਦਲ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ। ਉਨ੍ਹਾਂ ਦੀ ਸਰਕਾਰ ਆਉਣ ’ਤੇ ਜਿਹੜੇ ਸੇਵਾ ਕੇਂਦਰ ਬੰਦ ਕੀਤੇ ਸਨ ਉਹ ਖੋਲ੍ਹੇ ਜਾਣਗੇ। ਕਮਿਸ਼ਨ ਬਣਾ ਕੇ ਜੋ ਕੇਸ ਸਾਡੇ ਵਰਕਰਾਂ ’ਤੇ ਲਗਾਏ ਗਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਲੋਨ ਲਵੋਗੇ ਜੋ ਕਿ 10 ਲੱਖ ਤੱਕ ਤਾਂ ਉਸਦਾ ਸਾਰਾ ਵਿਆਜ ਸਰਕਾਰ ਦੇਵੇਗੀ। 

ਆਮ ਆਦਮੀ ਪਾਰਟੀ ਦਾ ਨਿਸ਼ਾਨਾ ਆਮ ਲੋਕ ਹਨ ਉਨ੍ਹਾਂ ਤੋਂ ਪੈਸੇ ਇੱਕਠਾ ਕਰਨਾ ਹੈ ਅਤੇ ਲੁੱਟ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਇਨ੍ਹਾਂ ਨੇ ਪੈਸੇ ਨਾ ਹੋਣ ਦੀ ਗੱਲ ਕਹਿ ਕੇ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ। 

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਉਨ੍ਹਾਂ ਦਾ ਆਪਣਾ ਘਰ ਹੈ। ਪੰਜਾਬ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਪਰ ਜੇਕਰ ਪੰਜਾਬ ਪਿੱਛੇ ਚਲਾ ਗਿਆ ਤਾਂ ਆਪਣੀ ਤਰੱਕੀ ਬਿਲਕੁੱਲ ਨਹੀਂ ਹੋਵੇਗੀ। ਅੱਜ ਜੋ ਕੁਝ ਵੀ ਪੰਜਾਬ ਚ ਹੈ ਉਹ ਬਾਦਲ ਸਾਬ੍ਹ ਦੀ ਦੇਣ ਹੈ। ਜਦੋ ਉਹ ਮੈਂਬਰ ਪਾਰਲੀਮੈਂਟ ਦੇ ਮੈਂਬਰ ਸੀ ਤਾਂ ਲੋਕਾਂ ਨੇ ਜੋ ਕਿਹਾ ਉਹੀ ਕੰਮ ਹੋਇਆ।ਪੰਜਾਬ ’ਚ ਸਭ ਕੁਝ ਕਰਨ ਵਾਲਾ ਅਕਾਲੀ ਦਲ ਹੀ ਹੈ। ਪੰਜਾਬ ’ਚ ਇਸ ਸਮੇਂ ਬਹੁਤ ਸਾਰੀਆਂ ਸੁਵਿਧਾਵਾਂ ਬੰਦ ਹੋ ਗਈਆਂ ਹਨ ਜਦੋ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਇਹ ਗੰਡਾਗਰਦੀ ਦਾ ਰਾਜ ਖਤਮ ਹੋ ਜਾਵੇਗਾ। 

Related Post