Bikram Singh Majithia ਦੀ ਜ਼ਮਾਨਤ ਦਾ ਮਾਮਲਾ, HC ਨੇ ਪੰਜਾਬ AG ਨੂੰ ਪਾਈ ਝਾੜ, ਕਿਹਾ-ਜ਼ਮਾਨਤ ਖਿਲਾਫ ਕਿਉਂ ਸਰਕਾਰ ?
ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਡਵੋਕੇਟ ਜਰਨਲ ਤੋਂ ਸਵਾਲ ਕੀਤਾ ਕਿ ਜੇਕਰ ਸਰਕਾਰ ਮਜੀਠੀਆ ਦੀ ਜ਼ਮਾਨਤ ਖਿਲਾਫ ਕਿਉਂ ਹੈ ? ਹਾਈਕੋਰਟ ਨੇ ਕਿਹਾ ਕਿ ਹੁਣ ਤੱਕ ਸਿਰਫ ਇਲਜ਼ਾਮਾਂ ਦੀ ਗੱਲ ਹੋ ਰਹੀ ਹੈ, ਜੋ ਅਜੇ ਤੱਕ ਸਾਬਿਤ ਵੀ ਨਹੀਂ ਹੋਏ ਹਨ। ਹੁਣ ਸਰਕਾਰ ਵੱਲੋਂ ਅਦਾਲਤ ਦਾ ਕੀਮਤੀ ਸਮਾਂ ਖਰਾਬ ਹੋ ਰਿਹਾ ਹੈ।
Bikram Singh Majithia News : ਸ਼੍ਰੋਮਣੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ’ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਫੈਸਲਾ ਆ ਸਕਦਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ’ਤੇ ਬਹਿਸ ਜਾਰੀ ਹੈ। ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲੋਂ ਪੰਜਾਬ ਦੇ ਐਡਵੋਕੇਟ ਜਰਨਲ ਕੋਲੋਂ 2 ਹੋਰ ਦਿਨ ਦਾ ਸਮਾਂ ਮੰਗਿਆ ਜਿਸ ਨੂੰ ਹਾਈਕੋਰਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ।
ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਡਵੋਕੇਟ ਜਰਨਲ ਤੋਂ ਸਵਾਲ ਕੀਤਾ ਕਿ ਜੇਕਰ ਸਰਕਾਰ ਮਜੀਠੀਆ ਦੀ ਜ਼ਮਾਨਤ ਖਿਲਾਫ ਕਿਉਂ ਹੈ ? ਹਾਈਕੋਰਟ ਨੇ ਕਿਹਾ ਕਿ ਹੁਣ ਤੱਕ ਸਿਰਫ ਇਲਜ਼ਾਮਾਂ ਦੀ ਗੱਲ ਹੋ ਰਹੀ ਹੈ, ਜੋ ਅਜੇ ਤੱਕ ਸਾਬਿਤ ਵੀ ਨਹੀਂ ਹੋਏ ਹਨ। ਹੁਣ ਸਰਕਾਰ ਵੱਲੋਂ ਅਦਾਲਤ ਦਾ ਕੀਮਤੀ ਸਮਾਂ ਖਰਾਬ ਹੋ ਰਿਹਾ ਹੈ।
ਹਾਈਕੋਰਟ ਨੇ ਏਜੀ ਨੂੰ ਸਾਫ ਤੌਰ ’ਤੇ ਕਹਿ ਦਿੱਤਾ ਹੈ ਕਿ ਹੁਣ ਹੋਰ ਦੋ ਦਿਨ ਨਹੀਂ ਮਿਲਣਗੇ। ਹੁਣ ਚਾਲਾਨ ਪੇਸ਼ ਕੀਤਾ ਜਾ ਚੁੱਕਿਆ ਹੈ ਤਾਂ ਹੁਣ ਮਜੀਠੀਆ ਨੂੰ ਅੰਦਰ ਰੱਖਣ ਦੀ ਕੀ ਲੋੜ ਹੈ। ਹਾਈਕੋਰਟ ਨੇ ਪੰਜਾਬ ਦੇ ਐਡਵੋਕੇਟ ਜਰਨਲ ਨੂੰ ਕਿਹਾ ਕਿ ਹੁਣ ਕਰੋ ਬਹਿਸ। ਇਸ ਤੋਂ ਬਾਅਦ ਐਡਵੋਕੇਟ ਜਰਨਲ ਵੱਲੋਂ ਦਲੀਲਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਹਾਈਕੋਰਟ ਨੇ ਕਿਹਾ ਕਿ ਤੁਸੀਂ ਜੋ ਵੀ ਇਲਜ਼ਾਮ ਲਗਾ ਰਹੇ ਹੋ ਉਹ ਟ੍ਰਾਈਲ ਦਾ ਵਿਸ਼ਾ ਹੈ। ਤੁਹਾਨੂੰ ਜਮਾਨਤ ’ਤੇ ਬਹਿਸ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : TarnTaran By Election ਨੂੰ ਲੈ ਕੇ ਬੈਨਰ ਵਿਵਾਦ 'ਚ ਫਸੀ ਕਾਂਗਰਸ, ਸੁਖਬੀਰ ਸਿੰਘ ਬਾਦਲ ਬੋਲੇ- ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗੀ ਜਾਵੇ