ਗੁਰੂਘਰ ’ਚ ਕੁਰਸੀਆਂ-ਸੋਫੇ ਰੱਖਣ ਤੇ ਭੜਕਿਆ ਸਿੱਖ ਸੰਗਠਨ, ਬਾਹਰ ਕੱਢ ਕੇ ਲਾਈ ਅੱਗ

By  Pardeep Singh December 13th 2022 10:30 AM -- Updated: December 14th 2022 02:39 PM

ਜਲੰਧਰ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਖ ਵੱਖ ਗੁਰੂਘਰਾਂ ਦਾ ਦੌਰਾ ਕਰਦੇ ਹੋਏ ਆਪਣੇ ਸਮਰਥਕਾਂ ਦੇ ਨਾਲ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚੇ। ਇਸ ਤੋਂ ਬਾਅਦ ਸਿੱਖ ਸੰਗਠਨ ਦੇ ਸਮਰਥਕ ਗੁਰੂਘਰ ਵਿੱਚ ਦਾਖਿਲ ਹੋਏ ਅਤੇ ਉਨ੍ਹਾਂ ਨੇ ਗੁਰੂ ਘਰ ਵਿੱਚ ਪਈਆਂ ਕੁਰਸੀਆਂ ਅਤੇ ਸੋਫਿਆ ਨੂੰ ਬਾਹਰ ਕੱਢਕੇ ਅੱਗ ਲਗਾ ਦਿੱਤੀ। 


ਅੱਗ ਲਗਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਮਰਥਕ ਭੜਕੇ ਹੋਏ ਸਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਸੋਫਿਆ ਨੂੰ ਪਾੜ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੁਰੂਘਰਾਂ ’ਚ ਸੋਫੇ ਅਤੇ ਕੁਰਸੀਆਂ ਰੱਖ ਕੇ ਮਹਿਲ ਬਣਾ ਦਿੱਤਾ ਗਿਆ ਹੈ। ਅਸੀਂ ਗੁਰੂ ਦੇ ਬਰਾਬਰ ਨਹੀਂ ਬੈਠ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਵੀ ਸੰਗਤ ਵਿਚਕਾਰ ਨੀਵੇਂ ਹੀ ਬੈਠਣਾ ਹੋਵੇਗਾ, ਨਹੀਂ ਤਾਂ ਉਹ ਗੁਰਦੁਆਰੇ ਦੇ ਬਾਹਰ ਬੈਠ ਸਕਦੇ ਹਨ।

ਰਿਪੋਰਟ-ਪਤਰਸ ਮਸੀਹੀ 

Related Post