Silver Price : ਅਰਸ਼ ਤੋਂ ਫਰਸ਼ ਤੇ ਡਿੱਗੀ ਚਾਂਦੀ ਦੀ ਕੀਮਤ ! ਜਾਣੋ ਇੱਕ ਘੰਟੇ ਚ ਹੀ ਅਚਾਨਕ ਕਿਉਂ 65,000 ਰੁਪਏ ਤੱਕ ਡਿੱਗੀਆਂ ਕੀਮਤਾਂ ?
Silver Price : ਇੱਕ ਘੰਟੇ ਦੇ ਅੰਦਰ, ਚਾਂਦੀ ਦੀਆਂ ਕੀਮਤਾਂ ₹65,000 ਘੱਟ ਗਈਆਂ, ਜੋ ਕਿ ₹4.20 ਲੱਖ ਪ੍ਰਤੀ ਕਿਲੋਗ੍ਰਾਮ ਤੋਂ ₹3.55 ਲੱਖ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਹਾਲਾਂਕਿ, ਬਾਅਦ ਵਿੱਚ ਇਹ ਠੀਕ ਹੋ ਗਈਆਂ।
Silver Price Fall : ਕੀ ਆਮ ਲੋਕਾਂ ਨੂੰ ਚਾਂਦੀ ਖਰੀਦਣੀ ਚਾਹੀਦੀ ਹੈ? ਇਹ ਸਵਾਲ ਇਸ ਲਈ ਕਿਉਂ ਬੀਤੇ ਦਿਨ ਸ਼ਾਮ ਦੇ ਕਾਰੋਬਾਰੀ ਸੈਸ਼ਨ ਦੌਰਾਨ ਚਾਂਦੀ ਦੀਆਂ ਕੀਮਤਾਂ 'ਚ ਅਚਾਨਕ 65,000 ਰੁਪਏ ਦੀ ਗਿਰਾਟਵ ਵੇਖਣ ਨੂੰ ਮਿਲੀ ਹੈ। ਕਮੋਡਿਟੀ ਬਾਜ਼ਾਰ (MCX) ਵਿੱਚ ਚਾਂਦੀ ਇੱਕ ਹੀ ਦਿਨ ਵਿੱਚ ਅਸਮਾਨ ਤੋਂ ਜ਼ਮੀਨ 'ਤੇ ਡਿੱਗ ਗਈ। ਹਾਲਾਂਕਿ, ਚਾਂਦੀ ਸ਼ੁਰੂ ਵਿੱਚ ਰਿਕਾਰਡ ਉੱਚਾਈ 'ਤੇ ਸੀ, ਜਿਸਨੇ ਨਿਵੇਸ਼ਕਾਂ (Investment) ਨੂੰ ਆਪਣੀ ਚਮਕ ਨਾਲ ਖੁਸ਼ ਕੀਤਾ, ਪਰ ਕੁਝ ਮਿੰਟਾਂ ਵਿੱਚ ਹੀ, ਕੀਮਤਾਂ ਦੀ ਸੁਨਾਮੀ ਨੇ ਕੀਮਤਾਂ ਨੂੰ 65,000 ਰੁਪਏ ਤੋਂ ਵੱਧ ਹੇਠਾਂ ਸੁੱਟ ਦਿੱਤਾ। ਵਰਤਮਾਨ ਵਿੱਚ, ਚਾਂਦੀ MCX 'ਤੇ ₹397,428 ਪ੍ਰਤੀ ਕਿਲੋਗ੍ਰਾਮ 'ਤੇ ਵਪਾਰ ਕਰ ਰਹੀ ਹੈ।
ਅਚਾਨਕ 4 ਲੱਖ ਤੋਂ ਅਚਾਨਕ 3 ਲੱਖ 55 ਹਜ਼ਾਰ 'ਤੇ ਡਿੱਗੀਆਂ ਕੀਮਤਾਂ
ਇੱਕ ਘੰਟੇ ਦੇ ਅੰਦਰ, ਚਾਂਦੀ ਦੀਆਂ ਕੀਮਤਾਂ ₹65,000 ਘੱਟ ਗਈਆਂ, ਜੋ ਕਿ ₹4.20 ਲੱਖ ਪ੍ਰਤੀ ਕਿਲੋਗ੍ਰਾਮ ਤੋਂ ₹3.55 ਲੱਖ ਪ੍ਰਤੀ ਕਿਲੋਗ੍ਰਾਮ ਹੋ ਗਈਆਂ। ਹਾਲਾਂਕਿ, ਬਾਅਦ ਵਿੱਚ ਇਹ ਠੀਕ ਹੋ ਗਈਆਂ। ਖ਼ਬਰ ਲਿਖੇ ਜਾਣ ਤੱਕ ਕੀਮਤਾਂ ₹3.96 ਲੱਖ 'ਤੇ ਵਪਾਰ ਕਰ ਰਹੀਆਂ ਸਨ।
ਵੀਰਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਮੰਗ ਇੰਨੀ ਵੱਧ ਗਈ ਕਿ ਚਾਂਦੀ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ। ਪਰ ਜਿਵੇਂ ਹੀ ਨਿਵੇਸ਼ਕਾਂ ਨੇ ਚਾਂਦੀ ਦੇ ਇਤਿਹਾਸ ਰਚਣ ਦੀ ਉਮੀਦ ਕੀਤੀ ਤਾਂ ਅਚਾਨਕ ਮੁਨਾਫਾ ਬੁਕਿੰਗ ਸ਼ੁਰੂ ਹੋਈ ਅਤੇ ਵੀਰਵਾਰ ਨੂੰ ਰਾਤ 8:30 ਵਜੇ ਦੇ ਆਸਪਾਸ ਇਨ੍ਹਾਂ ਰਿਕਾਰਡ ਕੀਮਤਾਂ 'ਤੇ ਅਸਰ ਪਾਇਆ। MCX 'ਤੇ ਚਾਂਦੀ ਦੀਆਂ ਕੀਮਤਾਂ, ਜੋ ਕੁਝ ਪਲ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਸਨ, ਪਲਕ ਝਪਕਦੇ ਹੀ ਡਿੱਗਣ ਲੱਗ ਪਈਆਂ। ਕੁਝ ਸਕਿੰਟਾਂ ਦੇ ਅੰਦਰ ਹੀ ਚਾਂਦੀ ਦੀਆਂ ਕੀਮਤਾਂ ₹65,000 ਪ੍ਰਤੀ ਕਿਲੋਗ੍ਰਾਮ ਤੋਂ ਵੱਧ ਡਿੱਗ ਗਈਆਂ, ਜਿਸ ਨੇ ਵਪਾਰੀਆਂ ਅਤੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ।
ਅਚਾਨਕ ਕਿਉਂ ਆਈ ਕਮੀ ?
ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਨੇ ਉੱਚ ਪੱਧਰਾਂ 'ਤੇ ਭਾਰੀ ਵਿਕਰੀ ਕੀਤੀ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਨੇ ਭਾਰਤੀ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਾਂਦੀ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਉਨ੍ਹਾਂ ਲੋਕਾਂ ਲਈ ਇੱਕ ਮੌਕਾ ਹੋ ਸਕਦੀ ਹੈ ਜੋ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ, ਪਰ ਥੋੜ੍ਹੇ ਸਮੇਂ ਦੇ ਵਪਾਰੀਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਬਾਜ਼ਾਰ ਦੇ ਬਹੁਤ ਜ਼ਿਆਦਾ ਅਸਥਿਰ ਰਹਿਣ ਦੀ ਸੰਭਾਵਨਾ ਹੈ।