Singer Arijit Singh ਪਲੇਬੈਕ ਸਿੰਗਰ ਵਜੋਂ ਲਿਆ ਸੰਨਿਆਸ , ਹੁਣ ਫਿਲਮਾਂ ਲਈ ਨਹੀਂ ਗਾਉਣਗੇ ਗਾਣੇ

Arijit Singh Retirement : ਆਪਣੀ ਆਵਾਜ਼ ਨਾਲ ਸਾਰਿਆਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਗਾਇਕ ਅਰਿਜੀਤ ਸਿੰਘ ਨੇ ਪਲੇਬੈਕ ਗਾਇਕੀ (ਫਿਲਮਾਂ ਲਈ ਗਾਉਣਾ) ਵਜੋਂ ਸੰਨਿਆਸ ਲਿਆ ਹੈ। ਅਰਿਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ (X) ਰਾਹੀਂ ਇਸ ਹੈਰਾਨ ਕਰਨ ਵਾਲੀ ਖ਼ਬਰ ਦਾ ਐਲਾਨ ਕੀਤਾ ਹੈ। ਅਰਿਜੀਤ ਨੇ ਕਿਹਾ ਕਿ ਉਹ ਹੁਣ ਕਿਸੇ ਵੀ ਨਵੀਂ ਫ਼ਿਲਮ ਲਈ ਗੀਤ ਰਿਕਾਰਡ ਨਹੀਂ ਕਰਨਗੇ

By  Shanker Badra January 27th 2026 09:46 PM

Arijit Singh Retirement : ਆਪਣੀ ਆਵਾਜ਼ ਨਾਲ ਸਾਰਿਆਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਗਾਇਕ ਅਰਿਜੀਤ ਸਿੰਘ ਨੇ ਪਲੇਬੈਕ ਗਾਇਕੀ (ਫਿਲਮਾਂ ਲਈ ਗਾਉਣਾ) ਵਜੋਂ ਸੰਨਿਆਸ ਲਿਆ ਹੈ। ਅਰਿਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ (X) ਰਾਹੀਂ ਇਸ ਹੈਰਾਨ ਕਰਨ ਵਾਲੀ ਖ਼ਬਰ ਦਾ ਐਲਾਨ ਕੀਤਾ ਹੈ। ਅਰਿਜੀਤ ਨੇ ਕਿਹਾ ਕਿ ਉਹ ਹੁਣ ਕਿਸੇ ਵੀ ਨਵੀਂ ਫ਼ਿਲਮ ਲਈ ਗੀਤ ਰਿਕਾਰਡ ਨਹੀਂ ਕਰਨਗੇ, ਹਾਲਾਂਕਿ ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਸੰਗੀਤ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਹੋ ਰਹੇ ਹਨ।

ਅਰਿਜੀਤ ਸਿੰਘ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹੋਏ ਲਿਖਿਆ, “ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਇੰਨੇ ਸਾਲਾਂ ਤੱਕ ਇੱਕ ਸਰੋਤੇ ਵਜੋਂ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤੋਂ ਮੈਂ ਪਲੇਬੈਕ ਗਾਇਕ ਵਜੋਂ ਕੋਈ ਨਵਾਂ ਅਸਾਈਨਮੈਂਟ ਨਹੀਂ ਲਵਾਂਗਾ। ਮੈਂ ਇਸਨੂੰ ਇੱਥੇ ਹੀ ਰੋਕ ਰਿਹਾ ਹਾਂ।”

ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ  

ਅਰਿਜੀਤ ਨੇ ਅੱਗੇ ਲਿਖਿਆ ਕਿ ਇਹ ਯਾਤਰਾ ਸ਼ਾਨਦਾਰ ਰਹੀ ਹੈ ਅਤੇ ਪਰਮਾਤਮਾ ਉਸ ‘ਤੇ ਬਹੁਤ ਦਿਆਲੂ ਰਹੇ ਹਨ। ਆਪਣੇ ਆਪ ਨੂੰ ਇੱਕ “ਛੋਟਾ ਕਲਾਕਾਰ” ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਸੰਗੀਤ ਨੂੰ ਹੋਰ ਨੇੜਿਓਂ ਖੋਜਣਾ ਚਾਹੁੰਦਾ ਹੈ। ਇਹ ਪ੍ਰਸ਼ੰਸਕਾਂ ਲਈ ਰਾਹਤ ਦੀ ਗੱਲ ਹੈ ਕਿ ਅਰਿਜੀਤ ਸਿੰਘ ਸੰਗੀਤ ਬਣਾਉਣਾ ਬੰਦ ਨਹੀਂ ਕਰਨਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪ੍ਰੋਜੈਕਟਾਂ ਅਤੇ ਸੁਤੰਤਰ ਸੰਗੀਤ ‘ਤੇ ਕੰਮ ਕਰਨਾ ਜਾਰੀ ਰੱਖਣਗੇ।

ਹਾਲਾਂਕਿ ਅਰਿਜੀਤ ਨੇ ਨਵਾਂ ਕੰਮ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਪ੍ਰਸ਼ੰਸਕਾਂ ਨੂੰ ਅਜੇ ਵੀ ਉਨ੍ਹਾਂ ਦੇ ਕੁਝ ਨਵੇਂ ਗੀਤ ਸੁਣਨ ਨੂੰ ਮਿਲਣਗੇ। ਅਰਿਜੀਤ ਮੁਤਾਬਕ ਉਨ੍ਹਾਂ ਦੇ ਕੁਝ ਪ੍ਰੋਜੈਕਟ ਆਉਣ ਵਾਲੇ ਹਨ, ਜੋ ਪਹਿਲਾਂ ਹੀ ਰਿਕਾਰਡ ਕੀਤੇ ਜਾ ਚੁੱਕੇ ਹਨ ਜਾਂ ਕੰਮ ਅਧੀਨ ਹਨ। ਇਹ ਗੀਤ ਆਉਣ ਵਾਲੇ ਸਮੇਂ ਵਿੱਚ ਰਿਲੀਜ਼ ਕੀਤੇ ਜਾਣਗੇ।ਇਸਦਾ ਮਤਲਬ ਹੈ ਕਿ ਇਸ ਸਾਲ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਕੁਝ ਗੀਤ ਸੁਣਨ ਨੂੰ ਮਿਲਣਗੇ। 

Related Post