Film Punjab 95 ਨੂੰ ਲੈ ਕੇ ਡਾਇਰੈਕਟਰ ਹਨੀ ਤ੍ਰੇਹਨ ਦਾ ਵੱਡਾ ਬਿਆਨ, ਕਿਹਾ- ਜੇ ਕੱਟ ਨਾਲ ਰਿਲੀਜ਼ ਹੋਈ ਫਿਲਮ ਤਾਂ ਮੇਰਾ...
ਦੱਸ ਦਈਏ ਕਿ ਡਾਇਰੈਕਟਰ ਹਨੀ ਤ੍ਰੇਹਨ ਨੇ ਕਿਹਾ ਹੈ ਕਿ ਜੇਕਰ ਕੱਟ ਨਾਲ ਫਿਲਮ ਰਿਲੀਜ਼ ਹੋਈ ਤਾਂ ਡਾਇਰੈਕਟਰ ਵਜੋਂ ਉਨ੍ਹਾਂ ਦਾ ਨਾਂਅ ਨਾ ਲਿਖਿਆ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ ਤੌਰ ’ਤੇ ਕਿਹਾ ਹੈ ਕਿ ਪੂਰੀ ਟੀਮ ਪੰਜਾਬ 95 ਨਾਲ ਖੜੀ ਹੋਈ ਹੈ। ਕੱਟ ਨਾਲ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਹੈ।
Film Punjab 95 : ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਉਡੀਕੀ ਜਾ ਰਹੀ ਫਿਲਮ ਪੰਜਾਬ '95 ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਤੋਂ ਸਰਟੀਫਿਕੇਟ ਦੀ ਉਡੀਕ ਕਰ ਰਹੀ ਹੈ। ਪਹਿਲਾਂ ਬੋਰਡ ਨੇ ਇਸ ਵਿੱਚ ਕਟੌਤੀ ਕਰਨ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ, ਦਿਲਜੀਤ ਦੋਸਾਂਝ ਅਤੇ ਨਿਰਮਾਤਾ ਇਸ ਗੱਲ 'ਤੇ ਅੜੇ ਹਨ ਕਿ ਉਹ ਇਸ ਵਿੱਚ ਇੱਕ ਵੀ ਕੱਟ ਨਹੀਂ ਕਰਨਗੇ। ਇਸ ਸਬੰਧੀ ਗਾਇਕ ਦਾ ਬਿਆਨ ਪਹਿਲਾਂ ਹੀ ਸਾਹਮਣੇ ਆ ਚੁੱਕਿਆ ਹੈ। ਹੁਣ ਫਿਲਮ ਦੇ ਡਾਇਰੈਕਟਰ ਹਨੀ ਤ੍ਰੇਹਨ ਨੇ ਵੀ ਇਸ ਮਾਮਲੇ ’ਤੇ ਆਪਣਾ ਸਖਤ ਸਟੈਂਡ ਲਿਆ ਹੈ।
ਦੱਸ ਦਈਏ ਕਿ ਡਾਇਰੈਕਟਰ ਹਨੀ ਤ੍ਰੇਹਨ ਨੇ ਕਿਹਾ ਹੈ ਕਿ ਜੇਕਰ ਕੱਟ ਨਾਲ ਫਿਲਮ ਰਿਲੀਜ਼ ਹੋਈ ਤਾਂ ਡਾਇਰੈਕਟਰ ਵਜੋਂ ਉਨ੍ਹਾਂ ਦਾ ਨਾਂਅ ਨਾ ਲਿਖਿਆ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ ਤੌਰ ’ਤੇ ਕਿਹਾ ਹੈ ਕਿ ਪੂਰੀ ਟੀਮ ਪੰਜਾਬ 95 ਨਾਲ ਖੜੀ ਹੋਈ ਹੈ। ਕੱਟ ਨਾਲ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਪਰਦੇ ’ਤੇ ਉਤਾਰ ਕੇ ਹੀ ਰਹਾਂਗੇ। ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਫਿਲਮ ਪੰਜਾਬ 95 ਬਿਨਾਂ ਕੱਟ ਦੇ ਹੀ ਰਿਲੀਜ਼ ਹੋਵੇਗੀ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਗਾਇਕ ਦਿਲਜੀਤ ਦੋਸਾਂਝ ਨੇ ਵੀ ਕਿਹਾ ਸੀ ਕਿ "ਮੈਨੂੰ ਉਮੀਦ ਹੈ ਕਿ ਇਹ ਫਿਲਮ ਭਾਰਤ ਵਿੱਚ ਜਲਦੀ ਹੀ ਰਿਲੀਜ਼ ਹੋਵੇਗੀ। ਮੈਂ ਸਿਰਫ਼ ਉਸ ਫਿਲਮ ਦਾ ਸਮਰਥਨ ਕਰਾਂਗਾ ਜੋ ਪੂਰੀ ਤਰ੍ਹਾਂ ਬਿਨਾਂ ਕਿਸੇ ਕਟੌਤੀ ਦੇ ਰਿਲੀਜ਼ ਹੋਵੇਗੀ। ਜੇ ਤੁਸੀਂ ਫਿਲਮ ਬਿਨਾਂ ਕੱਟਾਂ ਦੇ ਰਿਲੀਜ਼ ਕਰਦੇ ਹੋ ਤਾਂ ਮੈਂ ਆਵਾਂਗਾ, ਨਹੀਂ ਤਾਂ ਕੱਟਾਂ ਦਾ ਕੋਈ ਮਤਲਬ ਨਹੀਂ ਰਹੇਗਾ। ਮੈਨੂੰ ਉਮੀਦ ਹੈ ਕਿ ਕੋਈ ਹੱਲ ਲੱਭਿਆ ਜਾਵੇਗਾ ਅਤੇ ਇਸਨੂੰ ਪੰਜਾਬ ਵਿੱਚ ਰਿਲੀਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Ranveer Allahbadia Apology: ਰਣਵੀਰ ਅੱਲਾਹਾਬਾਦੀਆ ਨੇ ਮੁਆਫੀ ਮੰਗੀ, ਮਾਪਿਆਂ ਬਾਰੇ ਕੀਤਾ ਅਸ਼ਲੀਲ ਮਜ਼ਾਕ