Amritpal Singh : ਸ਼ੋਸ਼ਲ ਐਕਟੀਵਿਸਟ ਨੇ MP ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਤੇ ਲਾਏ ਇਲਜ਼ਾਮ, ਕਿਹਾ - ਮੈਨੂੰ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ, ਆਡੀਓ ਜਨਤਕ

Bhagat Singh Doabi : ਭਗਤ ਸਿੰਘ ਦੁਆਬੀ ਨੇ ਇਨ੍ਹਾਂ ਧਮਕੀਆਂ ਸਬੰਧੀ ਕੁੱਝ ਆਡੀਓ ਕਲਿੱਪ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਇਨ੍ਹਾਂ ਆਡੀਓ ਬਾਰੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਹੋਣ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲਾਂ ਉਸ ਦੀ ਰੇਕੀ ਵੀ ਕਰਵਾਈ।

By  KRISHAN KUMAR SHARMA March 12th 2025 03:30 PM -- Updated: March 12th 2025 03:40 PM

Khadoor Sahib MP Amritpal Singh : ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਦੇ ਮਾਮਲੇ ਵਿੱਚ ਅਜੇ ਰਾਹਤ ਮਿਲੀ ਹੀ ਸੀ ਕਿ ਇੱਕ ਸੋਸ਼ਲ ਐਕਟਿਵਿਸਟ ਭਗਤ ਸਿੰਘ ਦੁਆਬੀ ਨੇ ਗੰਭੀਰ ਇਲਜ਼ਾਮ ਲਗਾ ਦਿੱਤੀ ਹਨ। ਸੋਸ਼ਲ ਐਕਟਿਵਿਸਟ ਭਗਤ ਸਿੰਘ ਦੁਆਬੀ ਨੇ ਇਲਜ਼ਾਮ ਲਾਏ ਹਨ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਉਸ ਨੂੰ ਸ਼ੋਸ਼ਲ ਮੀਡੀਆ ਜਾਂ ਫੋਨ ਕਾਲਾਂ ਰਾਹੀਂ ਧਮਕੀ ਭਰੇ ਫੋਨ ਆਏ ਹਨ ਅਤੇ ਗਾਲਾਂ ਕੱਢਦੇ ਹੋਏ ਬੱਚੇ-ਬੱਚੀਆਂ ਸਮੇਤ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਬਾਰੇ ਕਿਹਾ ਹੈ।

ਭਗਤ ਸਿੰਘ ਦੁਆਬੀ ਨੇ ਇਨ੍ਹਾਂ ਧਮਕੀਆਂ ਸਬੰਧੀ ਕੁੱਝ ਆਡੀਓ ਕਲਿੱਪ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਇਨ੍ਹਾਂ ਆਡੀਓ ਬਾਰੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਹੋਣ ਦਾ ਦਾਅਵਾ ਕੀਤਾ ਹੈ, ਜਿਸ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲਾਂ ਉਸ ਦੀ ਰੇਕੀ ਵੀ ਕਰਵਾਈ।

ਦੱਸ ਦਈਏ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਸਾਥੀਆਂ ਸਮੇਤ ਬੰਦ ਹੈ ਅਤੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਸਿਕਿਓਰਿਟੀ ਐਕਟ ਲਾਇਆ ਹੋਇਆ ਹੈ।  

ਭਗਤ ਸਿੰਘ ਦੁਆਬੀ ਨੇ ਜਨਤਕ ਕੀਤੀਆਂ ਇਹ ਆਡੀਓ, ਕੀ ਹੈ ਇਨ੍ਹਾਂ ਵਿੱਚ...

ਪਹਿਲੀ ਆਡੀਓ ਵਿੱਚ ਕਾਲ ਕਰਨ ਵਾਲੇ ਨੇ ਖੁਦ ਦਾ ਪਿੰਡ ਅਟਾਰੀ ਦੱਸਿਆ ਹੈ। ਕਾਲ ਵਿੱਚ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ਜਿਵੇਂ ਸੁਖਬੀਰ ਠੋਕਿਆ ਹੈ, ਓਵੇਂ ਹੀ ਤੈਨੂੰ ਠੋਕਿਆ ਜਾਵੇਗਾ।

ਇੱਕ ਦੂਜੀ ਆਡੀਓ ਵਿੱਚ ਕਿਹਾ ਗਿਆ ਹੈ, ''ਤੂੰ ਕਦੇ ਅੰਮ੍ਰਿਤਪਾਲ ਖਿਲਾਫ਼ ਬੋਲਦਾ ਹੈ ਅਤੇ ਕਦੇ ਕਿਸੇ ਖਿਲਾਫ਼। ਸੂਰੀ ਵੀ ਇਸ ਤਰ੍ਹਾਂ ਹੀ ਬੋਲਦਾ ਸੀ, ਜਿਸ ਦੇ 6 ਦੀਆਂ 6 ਗੋਲੀਆਂ ਵਿਚੋ਼ ਕੱਢ ਦਿੱਤੀਆਂ, ਤੇ ਤੇਰੇ ਵੀ ਵਿਚੋਂ ਕੱਢੀਆਂ ਜਾਣਗੀਆਂ।''

ਆਡੀਓ ਵਿੱਚ ਧਮਕੀ ਦੇਣ ਵਾਲੇ ਨੇ ਆਪਣਾ ਨਾਮ ਜੱਸਾ ਦੱਸਿਆ ਹੈ ਅਤੇ ਪਿੰਡ ਸ਼ਾਹਕੋਟ ਧੰਦੂ ਦੱਸਿਆ ਹੈ। ਉਸ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਦਵਿੰਦਰ ਬੰਬੀਹਾ ਗਰੁਪ ਹੈ ਅਤੇ ਇਸ ਆਡੀਓ ਵਿੱਚ ਬੱਚਿਆਂ ਤੱਕ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਗਈ ਹੈ।

ਇੱਕ ਤੀਜੀ ਆਡੀਓ ਵਿੱਚ, ਜਿਸ ਦੇ ਕਥਿਤ ਤੌਰ 'ਤੇ ਅੰਮ੍ਰਿਤਪਾਲ ਸਿੰਘ ਦੀ ਹੋਣ ਬਾਰੇ ਕਿਹਾ ਜਾ ਰਿਹਾ ਹੈ, ਵਿੱਚ ਸ਼ਿਕਾਇਤਕਰਤਾ ਤੇ ਅੰਮ੍ਰਿਤਪਾਲ ਸਿੰਘ ਵਿਚਾਲੇ ਬਹਿਸ ਹੋਈ ਹੈ। ਜਦੋਂ ਸ਼ਿਕਾਇਤਕਰਤਾ ਕਹਿੰਦਾ ਹੈ ਕਿ ਤੇਰੇ ਗੁੰਡੇ ਮੈਨੂੰ ਗਾਲਾਂ ਕੱਢ ਰਹੇ ਹਨ ਤਾਂ ਦੂਜ਼ੀ ਆਵਾਜ ਕਹਿੰਦੀ ਹੈ ਕਿ ਤੈਨੂੰ ਗਾਲਾਂ ਸਹੀ ਹੀ ਸਨ ਤੇ ਤੇਰੇ ਛਿੱਤਰ ਫੇਰਨੇ ਹੀ ਹਨ।

ਅੰਮ੍ਰਿਤਪਪਾਲ ਨੇ ਬੀਬੀ ਖਾਲੜਾ ਨੂੰ ਸਿਆਸੀ ਤੌਰ 'ਤੇ ਵਰਤਿਆ : ਦੁਆਬੀ

ਭਗਤ ਸਿੰਘ ਦੁਆਬੀ ਨੇ ਅੰਮ੍ਰਿਤਪਾਲ ਸਿੰਘ 'ਤੇ ਇਲਜ਼ਾਮ ਲਾਏ ਹਨ ਉਸ ਦੇ ਵਕੀਲ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਕਾਨੂੰਨੀ ਨੋਟਿਸ ਭੇਜੇ ਜਾ ਰਹੇ ਹਨ ਅਤੇ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਸ ਨੇ ਸਾਂਸਦ ਉਪਰ ਬੀਬੀ ਪਰਮਜੀਤ ਕੌਰ ਖਾਲਸਾ ਨੂੰ ਵੀ ਸਿਆਸੀ ਤੌਰ 'ਤੇ ਇਸਤੇਮਾਲ ਕਰਨ ਦਾ ਇਲਜ਼ਾਮ ਲਾਇਆ।

(ਨੋਟ : ਇਨ੍ਹਾਂ ਆਡੀਓ ਬਾਰੇ ਅੰਮ੍ਰਿਤਪਾਲ ਸਿੰਘ ਦੀ ਹੋਣ ਜਾਂ ਉਸ ਦੇ ਸਾਥੀਆਂ ਦੀ ਹੋਣ ਬਾਰੇ PTC News ਪੁਸ਼ਟੀ ਨਹੀਂ ਕਰਦਾ ਹੈ।

Related Post