ਪੰਛੀਆਂ ਦੇ ਇਲਾਜ ਲਈ ਸਾਈਕਲ 'ਤੇ ਐਂਬੂਲੈਂਸ ਦੀ ਸੇਵਾ ਨਿਭਾਅ ਰਿਹਾ ਸਮਾਜ ਸੇਵੀ

By  Pardeep Singh December 26th 2022 03:36 PM -- Updated: December 26th 2022 04:00 PM

ਚੰਡੀਗੜ੍ਹ: ਚੰਡੀਗੜ੍ਹ ਸ਼ਹਿਰ ਵਿੱਚ ਇਕ ਜਿਹੀ ਐੈਂਬੂਲੈਂਸ ਕੰਮ ਕਰ ਰਹੀ ਹੈ ਜੋ ਕਿ ਜ਼ਖਮੀ ਪੰਛੀਆਂ ਦਾ ਇਲਾਜ ਕਰਦੀ ਹੈ। ਇਸ ਬਰਡ ਐਂਬੂਲੈਂਸ 1990 ਤੋਂ ਸ਼ਹਿਰ ਦੀਆਂ ਸੜਕਾਂ ਉੱਤੇ ਕੰਮ ਕਰ ਰਹੀ ਹੈ।  ਇਸ  ਐਂਬੂਲੈਂਸ ਨੂੰ ਚੰਡੀਗੜ੍ਹ ਦੇ ਸਮਾਜ ਸੇਵੀ ਪ੍ਰਿੰਸ ਮਹਿਰਾ ਵੱਲੋਂ ਸਾਈਕਲ ’ਤੇ ਚਲਾਈ ਜਾਂਦੀ ਹੈ।


ਇਹ ਐਂਬੂਲੈਂਸ ਮਰੇ ਹੋਏ ਪੰਛੀਆਂ  ਨੂੰ ਦਫ਼ਨਾਉਂਦੀ ਹੈ। ਇਸ ਤੋਂ ਇਲਾਵਾ ਜਦੋਂ ਕੋਈ  ਪੰਛੀ ਬਿਮਾਰੀ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਇਲਾਜ ਕਰਦੀ ਹੈ। ਪ੍ਰਿੰਸ ਮਹਿਰਾ ਆਪਣੇ ਬਲਬੂਤੇ ਇਹ ਸੇਵਾ ਲਗਾਤਾਰ ਕਰਦੇ ਆ ਰਹੇ ਹਨ। ਪ੍ਰਿੰਸ ਮਹਿਰਾ ਹੁਣ ਤੱਕ 1200 ਤੋਂ ਵੱਧ ਮਰੇ ਹੋਏ ਪੰਛੀਆਂ ਦਾ ਦਫਨਾ ਕਰ ਚੁੱਕੇ ਹਨ। ਜਦਕਿ 1100 ਤੋਂ ਵੱਧ ਜ਼ਖਮੀ ਪੰਛੀਆਂ ਦਾ ਵੀ ਇਲਾਜ ਕੀਤਾ ਜਾ ਚੁੱਕਾ ਹੈ।


ਸਮਾਜ ਸੇਵਕ ਪ੍ਰਿੰਸ ਮਹਿਰਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇਨਸਾਨਾਂ ਅਤੇ ਜਾਨਵਰਾਂ ਦਾ ਸਸਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪੰਛੀਆਂ ਦੇ ਸਸਕਾਰ ਕਰਨਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰੀ ਪੰਛੀ ਠੰਡ ਜਿਆਦਾ ਪੈਣ ਨਾਲ ਵੀ ਮਰ ਜਾਂਦੇ ਹਨ ਅਤੇ ਕਈ ਵਾਰੀ ਜਿਆਦਾ ਗਰਮੀ ਨਾਲ ਮਰ ਜਾਂਦੇ ਹਨ।


ਇਸ ਮੌਕੇ ਪ੍ਰਿੰਸ ਮਹਿਰਾ ਦਾ ਕਹਿਣਾ ਹੈ ਕਿ ਸਾਲ  2014 ਵਿੱਚ ਮੇਰਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਸਾਰੀਆਂ ਸਮਾਜ ਸੇਵਾ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀ ਜੇਕਰ ਕਿਸੇ ਬਿਮਾਰ ਪੰਛੀ ਨੂੰ ਦੇਖਦੇ ਹੋ ਜਾਂ ਮ੍ਰਿਤਕ ਪੰਛੀ ਨੂੰ ਤੁਰੰਤ ਮੈਨੂੰ 8146476777 ਉੱਤੇ ਕਾਲ ਕਰਕੇ ਜਾਣਕਾਰੀ ਦਿਓ।

ਰਿਪੋਰਟ- ਅੰਕੁਸ਼ ਮਹਾਜਨ 

Related Post