Amritsar News : ਕੁੱਝ ਔਰਤਾਂ ਨੇ ਆਟੋ ਚਾਲਕ ਨੂੰ ਧੋਖੇ ਨਾਲ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ, ਬਲੈਕਮੇਲ ਕਰ ਕੇ ਮੰਗੇ ਪੈਸੇ

Amritsar News : ਅੰਮ੍ਰਿਤਸਰ 'ਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਵੱਲੋਂ ਫੋਨ ਆਇਆ ਕਿ ਉਨ੍ਹਾਂ ਨੇ ਛੇਹਰਟਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ ਅਤੇ ਉਸਨੂੰ ਘਰੋਂ ਲੈ ਜਾਣ ਲਈ ਆਉਣ ਨੂੰ ਆਖਿਆ

By  Shanker Badra August 5th 2025 11:09 AM

Amritsar News : ਅੰਮ੍ਰਿਤਸਰ 'ਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਵੱਲੋਂ ਫੋਨ ਆਇਆ ਕਿ ਉਨ੍ਹਾਂ ਨੇ ਛੇਹਰਟਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ ਅਤੇ ਉਸਨੂੰ ਘਰੋਂ ਲੈ ਜਾਣ ਲਈ ਆਉਣ ਨੂੰ ਆਖਿਆ। 

ਇਸ ਸਬੰਧ ਵਿੱਚ ਪੀੜਿਤ ਆਟੋ ਚਾਲਕ ਨੇ ਦੱਸਿਆ ਜਿਵੇਂ ਹੀ ਉਹ ਔਰਤ ਦੇ ਦੱਸੇ ਹੋਏ ਅਡਰੈਸ 'ਤੇ ਪਹੁੰਚਿਆ ਤਾਂ ਉਸ ਨੂੰ ਅੰਦਰ ਆਉਣ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਪਹਿਲਾਂ ਪਾਣੀ ਪੀ ਲਵੋ ਤੇ ਜਦ ਉਹ ਘਰ ਦੇ ਅੰਦਰ ਗਿਆ ਤਾਂ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਾ ਦਿੱਤੀ ਗਈ। ਘਰ ਦੇ ਅੰਦਰ ਪਹਿਲਾਂ ਤੋਂ ਮੌਜੂਦ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਨੇ ਉਸ ਨਾਲ ਜਬਰ ਜਿਨਾਹ ਤੇ ਗਲਤ ਹਰਕਤਾਂ ਕਰਕੇ ਉਸ ਦੀ ਵੀਡੀਓ ਬਣਾਈ। 

ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਆਟੋ ਚਾਲਕ ਕੋਲੋਂ ਰਕਮ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਆਟੋ ਚਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰਕੇ ਝੂਠੇ ਬਹਾਨੇ ਨਾਲ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਨੇ ਗੂਗਲ ਪੇ 'ਤੇ ਤੁਰੰਤ ਪੈਸੇ ਭੇਜਣ ਲਈ ਵੀ ਦਬਾਅ ਬਣਾਇਆ।

ਉਥੇ ਹੀ ਆਟੋ ਚਾਲਕ ਦਾ ਕਹਿਣਾ ਹੈ ਕਿ ਉਸ ਕੋਲੋਂ ਮੋਬਾਈਲ ਵਿੱਚ ਸਕਰੀਨਸ਼ੋਟ ਵੀ ਹਨ। ਜਿਸ ਵਿੱਚ ਉਹਨਾਂ ਨੇ ਆਪਣੇ ਮੋਬਾਇਲ ਵਿੱਚ ਪੈਸੇ ਟਰਾਂਸਫਰ ਵੀ ਕੀਤੇ ਹੋਏ ਹਨ। ਉਥੇ ਹੀ ਇਹ ਮਾਮਲਾ ਪੁਲਿਸ ਕੋਲ ਪੁੱਜਿਆ ਹੈ। ਉਥੇ ਹੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸ਼ਿਕਾਇਤ ਸਾਨੂੰ ਮਿਲੀ ਹੈ ਇਸ ਦੀ ਪੂਰੇ ਤੱਥਾਂ ਦੇ ਨਾਲ ਜਾਣਕਾਰੀ ਹਾਸਿਲ ਕਰਕੇ ਜੋ ਵੀ ਦੋਸ਼ੀ ਹੋਵੇਗਾ ,ਉਸ 'ਤੇ ਕਾਰਵਾਈ ਕੀਤੀ ਜਾਵੇਗੀ।

Related Post