Fatehgarh Sahib News : ਪਤਨੀ ਤੇ ਮਾੜੀ ਨਿਗ੍ਹਾ ਰੱਖਣ ਦੇ ਸ਼ੱਕ ਚ ਪੁੱਤ ਨੇ ਕੀਤਾ ਪਿਓ ਦਾ ਕਤਲ , ਮਗਰੋਂ ਭਾਖੜਾ ਚ ਸੁੱਟੀ ਪਿਓ ਦੀ ਲਾਸ਼

Fatehgarh Sahib News : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਸਹੁਰੇ ਵੱਲੋਂ ਆਪਣੀ ਨੂੰਹ 'ਤੇ ਮਾੜੀ ਨਿਗਾਹ ਰੱਖਣ ਦੇ ਸ਼ੱਕ ਕਾਰਨ ਪੁੱਤਰ ਨੇ ਆਪਣੇ ਹੀ ਬਾਪ ਦਾ ਕਤਲ ਕਰਕੇ ਲਾਸ਼ ਨੂੰ ਸਰਹੰਦ ਭਾਖੜਾ ਨਹਿਰ ਜਾਲਖੇੜੀ ਵਿੱਚ ਸੁੱਟ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਮਾਣਾ ਨੇੜਿਓ ਬਰਾਮਦ ਕਰ ਲਿਆ ਗਿਆ ਤੇ ਨਹਿਰ ਵਿੱਚ ਸੁੱਟਣ ਜਾਣ ਸਮੇਂ ਇਸ ਵਾਰਦਾਤ ਵਿੱਚ ਉਸਦੇ ਦੋ ਹੋਰ ਸਾਥੀਆਂ ਵੱਲੋਂ ਵੀ ਸਾਥ ਦਿੱਤਾ ਗਿਆ। ਉਧਰ ਪੁਲਿਸ ਥਾਣਾ ਮੁਲੇਪੁਰ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਿਲ ਤਿੰਨੋ ਆਰੋਪੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

By  Shanker Badra November 6th 2025 04:33 PM

Fatehgarh Sahib News : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਵਿਖੇ ਸਹੁਰੇ ਵੱਲੋਂ ਆਪਣੀ ਨੂੰਹ 'ਤੇ ਮਾੜੀ ਨਿਗਾਹ ਰੱਖਣ ਦੇ ਸ਼ੱਕ ਕਾਰਨ ਪੁੱਤਰ ਨੇ ਆਪਣੇ ਹੀ ਬਾਪ ਦਾ ਕਤਲ ਕਰਕੇ ਲਾਸ਼ ਨੂੰ ਸਰਹੰਦ ਭਾਖੜਾ ਨਹਿਰ ਜਾਲਖੇੜੀ ਵਿੱਚ ਸੁੱਟ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਮਾਣਾ ਨੇੜਿਓ ਬਰਾਮਦ ਕਰ ਲਿਆ ਗਿਆ ਤੇ ਨਹਿਰ ਵਿੱਚ ਸੁੱਟਣ ਜਾਣ ਸਮੇਂ ਇਸ ਵਾਰਦਾਤ ਵਿੱਚ ਉਸਦੇ ਦੋ ਹੋਰ ਸਾਥੀਆਂ ਵੱਲੋਂ ਵੀ ਸਾਥ ਦਿੱਤਾ ਗਿਆ। ਉਧਰ ਪੁਲਿਸ ਥਾਣਾ ਮੁਲੇਪੁਰ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਿਲ ਤਿੰਨੋ ਆਰੋਪੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

 ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮਾਮਲੇ ਨੂੰ ਮ੍ਰਿਤਕ ਦੀ ਬੇਟੀ ਜਸਵਿੰਦਰ ਕੌਰ ਨਿਵਾਸੀ ਖੰਨਾ ਵੱਲੋਂ ਉਠਾਇਆ ਗਿਆ ਕਿਉਂਕਿ ਉਸ ਦੀ ਆਪਣੇ ਪਿਤਾ ਨਾਲ ਅਕਸਰ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਜਦੋਂ ਇਕ ਦੋ ਦਿਨਾਂ ਤੋਂ ਉਸ ਦੀ ਆਪਣੇ ਪਿਤਾ ਨਾਲ ਗੱਲਬਾਤ ਨਾ ਹੋਈ ਤਾਂ ਉਹ ਆਪਣੇ ਪੇਕੇ ਪਿੰਡ ਚਨਾਰਥਲ ਕਲਾ ਆ ਗਈ, ਜਿੱਥੇ ਆ ਕੇ ਉਸਨੇ ਦੇਖਿਆ ਕਿ ਉਸਦੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ। 

ਉਸਨੇ ਆਪਣੇ ਭਰਾ ਹਰਵਿੰਦਰ ਸਿੰਘ ਨੂੰ ਆਪਣੇ ਪਿਤਾ ਦੀ ਗੁਮਸ਼ੂਦਗੀ ਬਾਰੇ ਥਾਣੇ ਇਤਲਾਹ ਦੇਣ ਲਈ ਕਿਹਾ ,ਜੋ ਪਹਿਲਾਂ ਟਾਲ ਮਟੋਲ ਕਰਨ ਲੱਗਾ ਤੇ ਆਪਣੀ ਭੈਣ ਜਸਵਿੰਦਰ ਕੌਰ ਦੇ ਜ਼ੋਰ ਪਾਉਣ 'ਤੇ ਰਵਿੰਦਰ ਸਿੰਘ ਆਪਣੇ ਪਿਤਾ ਦੀ 30 ਅਕਤੂਬਰ ਨੂੰ ਪੁਲਿਸ ਥਾਣਾ ਮੁਲੇਪੁਰ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਕਿ ਉਸਦਾ ਪਿਤਾ ਸੁਖਜਿੰਦਰ ਸਿੰਘ ਮਿਤੀ 27 ਅਕਤੂਬਰ ਤੋਂ ਗੁੰਮਸ਼ੁਦਾ ਹੈ। ਇਸ ਉਪਰੰਤ 1 ਨਵੰਬਰ ਨੂੰ ਮ੍ਰਿਤਕ ਸੁਖਜਿੰਦਰ ਸਿੰਘ ਦੀ ਲਾਸ਼ ਭਾਖੜਾ ਨਹਿਰ ਨੇੜੇ ਸਮਾਣਾ ਤੋਂ ਮਿਲੀ। ਜਿਸਦੇ ਮੂੰਹ ਅਤੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ, ਜਿਸ ਉਪਰੰਤ ਜਸਵਿੰਦਰ ਕੌਰ ਦੇ ਸ਼ੱਕ ਪੈਣ 'ਤੇ ਆਪਣੇ ਹੀ ਭਰਾ ਰਵਿੰਦਰ ਸਿੰਘ ਅਤੇ ਹੋਰ ਅਣਪਛਾਤੀਆਂ ਖਿਲਾਫ ਪੁਲਿਸ ਥਾਣਾ ਮੂਲੇਪੁਰ  ਵਿਖੇ ਮਾਮਲਾ ਦਰਜ ਕਰਵਾਇਆ।

ਐਸਐਸ ਪੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਕੁਲਬੀਰ ਸਿੰਘ ਸੰਧੂ, ਉਪ ਕਪਤਾਨ ਪੁਲਿਸ ਫਤਹਿਗੜ੍ਹ ਸਾਹਿਬ ਦੀ ਅਗਵਾਈ ਵਿੱਚ ਮੁੱਖ ਅਫਸਰ, ਥਾਣਾ ਮੂਲੇਪੁਰ ਅਤੇ ਫਰਾਂਸਿਕ ਟੀਮ ਵੱਲੋ ਮਾਮਲੇ ਦੀ ਤਫਤੀਸ ਟੈਕਨੀਕਲ ਅਤੇ ਵਿਗਿਆਨਕ ਢੰਗ ਨਾਲ ਅਮਲ ਵਿੱਚ ਲਿਆਉਂਦੇ ਹੋਏ ਮੁੱਕਦਮਾ ਵਿੱਚ ਮਿਤੀ 03/11/2025 ਨੂੰ ਦੋਸ਼ੀ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦਾ ਪਿਤਾ ਸੁਖਜਿੰਦਰ ਸਿੰਘ ਮੱਥਾ ਟੇਕਣ ਲਈ ਗੁਰੂਦੁਆਰਾ ਸਾਹਿਬ ਗਿਆ ਸੀ ਤਾਂ ਜਦੋਂ ਸੁਖਜਿੰਦਰ ਸਿੰਘ ਮੱਥਾ ਟੇਕ ਕੇ ਵਾਪਿਸ ਘਰ ਆਇਆ ਤਾਂ ਉਸ ਦੇ ਸਾਥੀ ਰਵਿੰਦਰਪਾਲ ਸਿੰਘ ਉਰਫ ਅਮਨੀ ਨੇ ਸੁਖਜਿੰਦਰ ਸਿੰਘ ਦੇ ਗਰਦਨ ਦੇ ਪਿੱਛੇ ਪਾਸੇ ਦਾਹ (ਲੋਹੇ ਦਾ ਦਾਤਰ)ਨਾਲ ਵਾਰ ਕੀਤਾ ,ਜਿਸ ਨਾਲ ਸੁਖਜਿੰਦਰ ਸਿੰਘ ਡਿੱਗ ਗਿਆ। 

ਰਵਿੰਦਰ ਸਿੰਘ ਨੇ ਸੁਖਜਿੰਦਰ ਸਿੰਘ ਦੇ ਸਿਰ ਤੇ ਮੂੰਹ 'ਤੇ ਕਈ ਵਾਰ ਕੀਤੇ ਤੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਘਰ ਦੇ ਅੰਦਰ ਰੱਖ ਕੇ ਘਰ ਨੂੰ ਜਿੰਦਾ ਲਗਾ ਕੇ ਗੱਡੀ ਦਾ ਇੰਤਜਾਮ ਕਰਨ ਲਈ ਚਲੇ ਗਏ। ਫਿਰ ਗੱਡੀ ਦਾ ਇੰਤਜਾਮ ਹੋਣ 'ਤੇ ਰਵਿੰਦਰ ਸਿੰਘ ਅਤੇ ਰਵਿੰਦਰਪਾਲ ਸਿੰਘ ਉਰਫ ਅਮਨੀ ਨੇ ਸੁਖਜਿੰਦਰ ਸਿੰਘ ਦੀ ਲਾਸ਼ ਭਾਰੀ ਹੋਣ ਕਾਰਨ ਆਪਣੇ ਤੀਸਰੇ ਸਾਥੀ ਦੋਸ਼ੀ ਮਨੀ ਨੂੰ ਨਾਲ ਲੈ ਕੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਤਰਪਾਲ ਵਿੱਚ ਪਾ ਕੇ ਗੱਡੀ ਵਿੱਚ ਰਖਾਇਆ ਤੇ ਸਾਰੇ ਘਰ ਦੀ ਸਫਾਈ ਕੀਤੀ। 

ਰਵਿੰਦਰ ਸਿੰਘ ਨੇ ਆਪਣੇ ਸਾਥੀ ਦੋਸ਼ੀਆਂ ਨਾਲ ਰਲ ਕੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਗੱਡੀ ਵਿੱਚ ਲਿਜਾ ਕੇ ਨਹਿਰ ਪਿੰਡ ਜਾਲਖੇੜੀ (ਸਰਹਿੰਦ) ਵਿੱਚ ਸੁੱਟ ਆਏ। ਜਿਸਦੇ ਆਧਾਰ 'ਤੇ ਦੋਸ਼ੀ ਰਵਿੰਦਰਪਾਲ ਸਿੰਘ ਉਰਫ ਅਮਨੀ, ਮਨੀ ਸਿੰਘ ਨੂੰ ਨਾਮਜਦ ਕਰਕੇ ਮਿਤੀ 04/11/2025 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਵਾਰਦਾਤ ਵਿੱਚ ਵਰਤੇ ਗਏ ਦਾਹ ਅਤੇ ਇੱਕ ਚਾਕੂ ਨੂੰ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ।

Related Post