Kapurthala ’ਚ ਨਸ਼ੇ ਖਿਲਾਫ ਲੜਨ ਵਾਲੇ ਸਰਪੰਚ ਦੇ ਪੁੱਤ ਦਾ ਕਤਲ; ਨਸ਼ੇ ਦਾ ਟੀਕਾ ਜਾਂ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦਾ ਖਦਸ਼ਾ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਨਹੀਂ ਹੈ ਇਹ ਪੰਜਾਬ ਦੇ ਹਰ ਉਸ ਪਿੰਡ ਦਾ ਮਾਮਲਾ ਹੈ ਜੋ ਨਸ਼ੇ ਨਾਲ ਲੜ ਰਿਹਾ ਹੈ। ਜਿੱਥੇ ਸਰਪੰਚ ਖੁਦ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਉਸਦਾ ਆਪਣਾ ਪੁੱਤਰ ਹੀ ਨਸ਼ੇ ਦੀ ਭੇਂਟ ਚੜ੍ਹ ਜਾਂਦਾ ਹੈ।
Kapurthala News : ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਹੇਠ ਆਉਂਦੇ ਪਿੰਡ ਮਸੀਤਾ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਮਸੀਤਾ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦੇ 20 ਸਾਲਾਂ ਪੁੱਤ ਪਿੰਡ ਦੇ ਹੀ ਸ਼ਮਸ਼ਾਨ ਘਾਟ ’ਚ ਮ੍ਰਿਤਕ ਹਾਲਤ ਚ ਮਿਲਿਆ। ਜਿਸ ਤੋਂ ਬਾਅਦ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾਂ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜਿਸਦੀ ਮਾਂ ਦੀ ਮੌਤ ਕੋਰੋਨਾ ਕਾਲ ਸਮੇਂ ਹੋਈ ਸੀ। ਪਰ ਇਸ ਨੌਜਵਾਨ ਦੀ ਮੌਤ ’ਤੇ ਰਹੱਸ ਬਣਿਆ ਹੋਇਆ ਹੈ।
ਇਸ ਮਾਮਲੇ ਸਬੰਧੀ ਪਿੰਡ ਦੇ ਨੰਬਰਦਾਰਾਂ, ਪੰਚਾਂ ਤੇ ਸਾਬਕਾ ਸਰਪੰਚਾਂ ਨੇ ਦੱਸਿਆ ਕਿ ਇਹ ਲੜਕਾ ਕੁਝ ਮਹੀਨੇ ਪਹਿਲਾਂ ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਛੁਡਾਉਣ ਲਈ ਕੈਂਪ ਵਿੱਚ ਭੇਜਿਆ ਗਿਆ ਸੀ। ਸਰਪੰਚ ਨੇ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੱਤੀ, ਸਰਪੰਚ ਤੇ ਪੰਚਾਇਤ ਨੇ ਕਈ ਨੂੰ ਫੜਵਾਇਆ ਵੀ ਪਿਆ ਹੈ ਪਰ ਨਸ਼ਾ ਤਸਕਰ ਕੁਝ ਸਮੇਂ ਬਾਅਦ ਉਹ ਛੁੱਟ ਕੇ ਮੁੜ ਆ ਗਏ। ਪਿੰਡ ਦੀ ਪੰਚਾਇਤ ਦਾ ਸਿੱਧਾ ਇਲਜ਼ਾਮ ਹੈ ਕਿ ਜਾਂ ਤਾਂ ਸੁਖਦੇਵ ਸਿੰਘ ਨੂੰ ਨਸ਼ੇ ਦਾ ਟੀਕਾ ਲਾਇਆ ਗਿਆ, ਜਾਂ ਉਸਨੂੰ ਮਾਰ ਦਿੱਤਾ ਗਿਆ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਨਹੀਂ ਹੈ ਇਹ ਪੰਜਾਬ ਦੇ ਹਰ ਉਸ ਪਿੰਡ ਦਾ ਮਾਮਲਾ ਹੈ ਜੋ ਨਸ਼ੇ ਨਾਲ ਲੜ ਰਿਹਾ ਹੈ। ਜਿੱਥੇ ਸਰਪੰਚ ਖੁਦ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਉਸਦਾ ਆਪਣਾ ਪੁੱਤਰ ਹੀ ਨਸ਼ੇ ਦੀ ਭੇਂਟ ਚੜ੍ਹ ਜਾਂਦਾ ਹੈ।
ਜੀ ਹਾਂ ਸਰਪੰਚ ਹਰਮੇਸ਼ ਸਿੰਘ ਗੋਰਾ, ਜਿਸਨੇ ਆਪਣੇ ਹੱਥੀਂ ਨਸ਼ਾ ਤਸਕਰਾਂ ਨੂੰ ਫੜਾਇਆ ਸੀ, ਪਰ ਅੱਜ ਆਪਣੇ ਹੀ ਪੁੱਤਰ ਲਾਸ਼ ਮੋਢਿਆਂ ਤੇ ਚੱਕ ਕੇ ਸ਼ਮਸ਼ਾਨ ਘਾਟ ਲੈ ਕੇ ਗਿਆ। ਉਸਦੀ ਭੈਣ ਜੋ ਕੈਨੇਡਾ ਵਿੱਚ ਰਹਿੰਦੀ ਹੈ, ਹੁਣ ਕੇਵਲ ਵੀਡੀਓ ਸਕ੍ਰੀਨ ਰਾਹੀਂ ਹੀ ਆਪਣੇ ਭਰਾ ਦਾ ਮੂੰਹ ਵੇਖ ਸਕੀ।
ਦੂਜੇ ਪਾਸੇ ਪਿੰਡ ਦੇ ਪੰਚਾਇਤ ਤੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਮਸੀਤਾ ਵਿੱਚ ਪਿਛਲੇ ਕੁਝ ਸਾਲਾਂ ਵਿੱਚ 12 ਨੌਜਵਾਨ ਨਸ਼ੇ ਕਾਰਨ ਮਰ ਚੁੱਕੇ ਹਨ, ਅਤੇ ਹੁਣ ਤਾਂ 12 ਸਾਲ ਦੇ ਬੱਚੇ ਵੀ ਨਸ਼ਾ ਕਰਨ ਲੱਗ ਪਏ ਹਨ।
ਇਹ ਵੀ ਪੜ੍ਹੋ : Sri Mukatsar Sahib ’ਚ ਰੇਲਵੇ ਸਟੇਸ਼ਨ ’ਚ ਮਾਲ ਗੱਡੀ ਦੇ ਹੇਠਾਂ ਆਈ ਔਰਤ, ਵੱਢੀਆਂ ਦੋਵੇ ਲੱਤਾਂ