Phillaur : ਫਿਲੌਰ ਚ ਤੇਜ਼ ਰਫ਼ਤਾਰ ਦਾ ਕਹਿਰ, ਕਾਰ ਸਵਾਰ ਨੇ 12 ਸਾਲਾ ਬੱਚੀ ਨੂੰ ਦਰੜਿਆ, ਮੌਕੇ ਤੇ ਹੋਈ ਮੌਤ
Phillaur Car Accident : ਪੁਲਿਸ ਨੇ ਦੱਸਿਆ ਕਿ ਵਾਹਨ ਚਾਲਕ ਦੀ ਪਹਿਚਾਣ ਵੀ ਹੋ ਗਈ ਹੈ ਅਤੇ ਉਹਨਾਂ ਦੀ ਗੱਡੀ ਵੀ ਫਰੰਟ ਤੋਂ ਚਕਨਾਚੂਰ ਹੋ ਗਈ। ਸੱਟਾਂ ਜਿਆਦਾ ਲੱਗਣ ਕਾਰਨ ਉਹਨਾਂ ਨੂੰ ਵੀ ਸਿਵਲ ਹਸਪਤਾਲ ਫਿਲੌਰ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Phillaur News : ਫਿਲੌਰ ਦੇ ਲਾਗਲੇ ਪਿੰਡ ਗੜੇ ਨੇੜੇ ਨੈਸ਼ਨਲ ਹਾਈਵੇ ਉੱਤੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਕਾਰ ਨੇ ਸੜਕ 'ਤੇ ਆਪਣੇ ਪਰਿਵਾਰਿਕ ਮੈਂਬਰ ਨਾਲ ਸਾਈਡ 'ਤੇ ਜਾ ਰਹੀ ਇੱਕ 12 ਸਾਲਾਂ ਮਾਸੂਮ ਬੱਚੀ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਫਿਲੌਰ ਥਾਣੇ ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵਾਹਨ ਚਾਲਕ ਦੀ ਪਹਿਚਾਣ ਵੀ ਹੋ ਗਈ ਹੈ ਅਤੇ ਉਹਨਾਂ ਦੀ ਗੱਡੀ ਵੀ ਫਰੰਟ ਤੋਂ ਚਕਨਾਚੂਰ ਹੋ ਗਈ। ਸੱਟਾਂ ਜਿਆਦਾ ਲੱਗਣ ਕਾਰਨ ਉਹਨਾਂ ਨੂੰ ਵੀ ਸਿਵਲ ਹਸਪਤਾਲ ਫਿਲੌਰ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਭਿਆਨਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਪਿੰਡ ਦੀ ਸਾਰੀ ਪੰਚਾਇਤ ਉੱਥੇ ਮੌਜੂਦ ਰਹੀ ਅਤੇ ਬੱਚੀ ਦੇ ਪਿਤਾ ਸਰਬਜੀਤ ਕੁਮਾਰ ਗੋਲੂ ਡੂੰਘੇ ਸਦਮੇ ਵਿੱਚ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਾਈਵੇ ਉੱਤੇ ਗੱਡੀਆਂ ਚਲਾਉਂਦੇ ਸਮੇਂ ਰਫ਼ਤਾਰ ‘ਤੇ ਕਾਬੂ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।