Cricketer Amanjit Singh : ਸ੍ਰੀ ਆਨੰਦਪੁਰ ਸਾਹਿਬ ਦੇ ਨੌਜਵਾਨ ਅਮਨਜੀਤ ਸਿੰਘ ਦੀ ਭਾਰਤੀ ਪੈਰਾ ਕ੍ਰਿਕਟ ਟੀਮ ਲਈ ਹੋਈ ਚੋਣ
Cricketer Amanjit Singh : ਅੰਮ੍ਰਿਤਸਰ ਦੇ ਮੁਹੱਲਾ ਬਾਗ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਅਮਨਜੀਤ ਸਿੰਘ ਦੀ ਚੋਣ ਸ੍ਰੀ ਲੰਕਾ ਦੀ ਰਾਜਧਾਨੀ ਕਲੰਬੋ ਵਿਖੇ ਹੋਣ ਵਾਲੇ ਪੈਰਾ ਟੀ-20 ਕ੍ਰਿਕਟ ਮੈਚ ਲਈ ਹੋਈ ਹੈ, ਜੋ ਕਿ 13 ਤੋਂ 17 ਨਵੰਬਰ ਤੱਕ ਹੋਣ ਵਾਲੇ ਪੈਰਾ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।
Indian Para Cricket Team : ਅੰਮ੍ਰਿਤਸਰ ਦੇ ਮੁਹੱਲਾ ਬਾਗ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਅਮਨਜੀਤ ਸਿੰਘ ਦੀ ਚੋਣ ਸ੍ਰੀ ਲੰਕਾ ਦੀ ਰਾਜਧਾਨੀ ਕਲੰਬੋ ਵਿਖੇ ਹੋਣ ਵਾਲੇ ਪੈਰਾ ਟੀ-20 ਕ੍ਰਿਕਟ ਮੈਚ ਲਈ ਹੋਈ ਹੈ, ਜੋ ਕਿ 13 ਤੋਂ 17 ਨਵੰਬਰ ਤੱਕ ਹੋਣ ਵਾਲੇ ਪੈਰਾ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਸਬੰਧੀ ਅਮਨਜੀਤ ਸਿੰਘ ਪੁੱਤਰ ਮਰਹੂਮ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਸਦੀ 2005 ਵਿੱਚ ਇੱਕ ਦੁਰਘਟਨਾਂ ਦੌਰਾਨ ਲੱਤ ਕੱਟੀ ਗਈ ਸੀ ਪਰੰਤੂ ਉਸਨੇ ਹੌਸਲਾ ਨਹੀਂ ਹਾਰਿਆਂ। ਇਸ ਤੋਂ ਬਾਅਦ ਉਹ 2009 ਵਿੱਚ ਇੰਗਲੈਂਡ ਗਏ। ਜਿੱਥੇ ਉਨ੍ਹਾਂ ਐਮ.ਬੀ.ਏ. ਦੀ ਪੜ੍ਹਾਈ ਕੀਤੀ।ਇਸਦੇ ਨਾਲ ਹੀ ਹਾਰਡ ਫੋਰਡ ਸ਼ਾਇਰ ਵਿਕਲਾਂਗ ਕਾਊਂਟੀ ਕ੍ਰਿਕਟ ਟੀਮ ਅਤੇ ਫਿਰ ਮਿਡਲਸੈਕਸ ਦੀ ਕ੍ਰਿਕਟ ਟੀਮ ਵਿੱਚ ਖੇਡਿਆ।
ਇਸ ਦੇ ਨਾਲ ਵੇਲਜ ਕ੍ਰਿਕਟ ਬੋਰਡ ਤੋਂ ਲੈਵਲ 1 ਦਾ ਐਪਾਇੰਰ ਦਾ ਕੋਰਸ ਕਰਕੇ 6 ਸਾਲ ਐਪਾਇਰਿੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕੁੱਝ ਸਾਲ ਇੰਗਲੈਂਡ ਰਹਿਣ ਤੋਂ ਬਾਅਦ ਵਾਪਸ ਵਤਨ ਪਰਤੇ ਅਤੇ ਆਪਣੀ ਖੇਡ ਦਾ ਅਭਿਆਸ ਲਗਾਤਾਰ ਜਾਰੀ ਰੱਖਿਆ ਅਤੇ ਹੁਣ ਉਨ੍ਹਾਂ ਦੀ ਚੋਣ ਭਾਰਤੀ ਟੀਮ ਦੇ ਮੈਂਬਰ ਵਜੋਂ ਹੋਈ ਹੈ। ਉਨ੍ਹਾਂ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਦੁੱਖ-ਸੁੱਖ ਜਿੰਦਗੀ ਦਾ ਇੱਕ ਹਿੱਸਾ ਹਨ। ਇਸ ਲਈ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਲਗਾਤਾਰ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਹੈ। ਤੇ ਜਿੱਤ ਨਿਸ਼ਚਿਤ ਹੈ।
ਇਸ ਮੌਕੇ ਮਾਤਾ ਸੁਰਿੰਦਰ ਕੌਰ, ਚਾਚਾ ਹਰਪਾਲ ਸਿੰਘ, ਭਰਾ ਮਨਦੀਪ ਸਿੰਘ ਅਰੋੜਾ, ਭਰਜਾਈ ਰਮਨਪ੍ਰੀਤ ਕੌਰ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਇੰਦਰਜੀਤ ਸਿੰਘ ਅਰੋੜਾ ਤੇ ਦੀਪਕ ਆਂਗਰਾ ਆਦਿ ਹਾਜਰ ਸਨ।
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ)