ਵਾਤਾਵਰਣ ਦੀ ਸੁਰੱਖਿਆ ਲਈ ਨੌਜਵਾਨ ਦਾ ਵੱਡਾ ਉਪਰਾਲਾ , ਸੀਡ ਬਾਲਾਂ ਦੇ ਜ਼ਰੀਏ ਪਹਾੜਾਂ ਅਤੇ ਸੰਘਣੇ ਜੰਗਲੀ ਖੇਤਰਾਂ ਵਿੱਚ ਲਗਾ ਰਿਹੈ ਦਰੱਖਤ
Sri Anandpur Sahib News : ਹਰ ਵਿਅਕਤੀ ਦੇ ਛੋਟੇ-ਛੋਟੇ ਯਤਨ ਵਾਤਾਵਰਨ ਦੀ ਸੰਭਾਲ ਵਿੱਚ ਮੀਲ ਪੱਥਰ ਸਾਬਤ ਹੋ ਸਕਦੇ ਹਨ। ਅਜਿਹਾ ਹੀ ਉਪਰਾਲਾ ਨੂਰਪੁਰ ਬੇਦੀ ਦੇ ਪਿੰਡ ਬੜੀਵਾਲ ਦੇ ਨੌਜਵਾਨ ਰਾਕੇਸ਼ ਕੁਮਾਰ ਸੋਹਲ ਵੱਲੋਂ ਕੀਤਾ ਜਾ ਰਿਹਾ ਹੈ। ਉਨਾਂ ਦੇ ਵੱਲੋਂ ਹੁਣ ਤੱਕ 50 ਹਜਾਰ ਦੇ ਕਰੀਬ ਸੀਡ ਬਾਲ ਤਿਆਰ ਕਰਕੇ ਉਹਨਾਂ ਥਾਵਾਂ 'ਤੇ ਸੁੱਟੀਆਂ ਜਾਂਦੀਆਂ ਹਨ

Sri Anandpur Sahib News : ਹਰ ਵਿਅਕਤੀ ਦੇ ਛੋਟੇ-ਛੋਟੇ ਯਤਨ ਵਾਤਾਵਰਨ ਦੀ ਸੰਭਾਲ ਵਿੱਚ ਮੀਲ ਪੱਥਰ ਸਾਬਤ ਹੋ ਸਕਦੇ ਹਨ। ਅਜਿਹਾ ਹੀ ਉਪਰਾਲਾ ਨੂਰਪੁਰ ਬੇਦੀ ਦੇ ਪਿੰਡ ਬੜੀਵਾਲ ਦੇ ਨੌਜਵਾਨ ਰਾਕੇਸ਼ ਕੁਮਾਰ ਸੋਹਲ ਵੱਲੋਂ ਕੀਤਾ ਜਾ ਰਿਹਾ ਹੈ। ਉਨਾਂ ਦੇ ਵੱਲੋਂ ਹੁਣ ਤੱਕ 50 ਹਜਾਰ ਦੇ ਕਰੀਬ ਸੀਡ ਬਾਲ ਤਿਆਰ ਕਰਕੇ ਉਹਨਾਂ ਥਾਵਾਂ 'ਤੇ ਸੁੱਟੀਆਂ ਜਾਂਦੀਆਂ ਹਨ ,ਜਿੱਥੇ ਮਨੁੱਖ ਨੂੰ ਪਹੁੰਚਣਾ ਅਸੰਭਵ ਹੈ ਅਤੇ ਉਹ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਦੇ ਬੀਜਾਂ ਦੀਆਂ ਗੇਂਦਾਂ ਤਿਆਰ ਕਰਨ ਤੋਂ ਬਾਅਦ ਉਹ ਇਨ੍ਹਾਂ ਨੂੰ ਪਹਾੜੀ, ਢਲਾਣ ਵਾਲੇ ਖੇਤਰਾਂ ਅਤੇ ਸੰਘਣੇ ਜੰਗਲੀ ਖੇਤਰਾਂ ਵਿੱਚ ਸੁੱਟ ਰਹੇ ਹਨ।
ਰਾਕੇਸ਼ ਕੁਮਾਰ ਸੋਹਲ ਨੇ ਦੱਸਿਆ ਕਿ ਉਹ ਪਿਛਲੇ ਸਾਲਾਂ ਤੋਂ ਸੀਡ ਬਾਲ ਨੂੰ ਤਿਆਰ ਕਰਕੇ ਪਹਾੜੀ ਖੇਤਰਾਂ ਵਿੱਚ ਇਸ ਦੀ ਵਰਤੋਂ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਨਾਂ ਥਾਵਾਂ ਦੇ ਉੱਤੇ ਮਨੁੱਖ ਨਹੀਂ ਪਹੁੰਚ ਸਕਦਾ। ਉਹਨਾਂ ਥਾਵਾਂ ਦੇ ਉੱਤੇ ਉਹ ਤਿਆਰ ਕੀਤੀਆਂ ਗਈਆਂ ਸੀਡ ਬੋਲਾਂ ਥਰੋ ਕਰਦੇ ਹਨ ਅਤੇ ਕੁਝ ਹੀ ਸਮੇਂ ਬਾਅਦ ਸੀਡਬਾਲ 'ਚੋਂ ਪੌਦੇ ਦਾ ਬੀਜ ਐਕਟਿਵ ਹੋ ਜਾਂਦਾ ਹੈ ,ਜੋ ਪਹਿਲਾਂ ਪੌਦਾ ਫਿਰ ਰੁੱਖ ਬਣ ਜਾਂਦਾ ਹੈ, ਜਿਸ ਨਾਲ ਸਾਡੇ ਵਾਤਾਵਰਨ ਵਿੱਚ ਹਰਿਆਲੀ ਆਉਂਦੀ ਹੈ ਅਤੇ ਵਾਤਾਵਰਨ ਸ਼ੁੱਧ ਹੁੰਦਾ ਹੈ।
ਸੋਸ਼ਲ ਮੀਡੀਆ 'ਤੇ ਅਫਰੀਕੀ ਵੀਡੀਓ ਦੇਖ ਕੇ ਹੋਇਆ ਪ੍ਰੇਰਿਤ
ਵਾਤਾਵਰਨ ਵਿੱਚ ਆਏ ਭਿਆਨਕ ਬਦਲਾਅ ਅਤੇ ਜੰਗਲਾਂ ਦੀ ਕਟਾਈ ਤੋਂ ਪ੍ਰਭਾਵਿਤ ਹੋ ਕੇ ਗਰਮੀਆਂ ਦੇ ਮੌਸਮ ਵਿੱਚ ਵੱਡੇ ਖੇਤਰਾਂ ਵਿੱਚ ਲੱਗੀ ਅੱਗ ਨਾਲ ਉਸਨੇ ਸੋਸ਼ਲ ਮੀਡੀਆ 'ਤੇ ਇੱਕ ਅਫਰੀਕਨ ਵੀਡੀਓ ਵੀ ਦੇਖਿਆ ਸੀ, ਜਿਸ ਵਿੱਚ ਉੱਥੇ ਦੇ ਲੋਕ ਦਰੱਖਤ ਉਗਾਉਣ ਲਈ ਇੱਕ ਜਹਾਜ਼ ਦੀ ਮਦਦ ਲੈਂਦੇ ਸਨ। ਨਾਲ ਹੀ ਉੱਥੇ ਦੇ ਲੋਕ ਖਾਲੀ ਥਾਵਾਂ 'ਤੇ ਸੀਡ ਬਾਲਾਂ ਸੁੱਟ ਦਿੰਦੇ ਹਨ, ਜੋ ਸੁੱਟਣ ਤੋਂ ਬਾਅਦ ਹੌਲੀ-ਹੌਲੀ ਪੈਦਾ ਹੋ ਕੇ ਵੱਡੇ ਦਰੱਖਤ ਬਣ ਜਾਂਦੇ ਹਨ ,ਜੋ ਇਸ ਨੂੰ ਦੇਖ ਕੇ ਬਹੁਤ ਪ੍ਰੇਰਿਤ ਹੋਏ। ਉਨ੍ਹਾਂ ਨੇ ਇਸ ਸੀਡ ਬਾਲ ਨੂੰ ਬਣਾਉਣ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਇਸ ਸੀਡ ਬਾਲ ਨੂੰ ਤਿਆਰ ਕਰਕੇ ਇਸ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ।
ਹੁਣ ਤੱਕ 70 ਹਜ਼ਾਰ ਸੀਡ ਬਾਲਾਂ ਬਣਾਕੇ ਸੁੱਟੀਆਂ
ਇਸ ਦੇ ਨਾਲ ਹੀ ਉਸਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਨੌਕਰੀ ਕਰਦੇ ਹਨ ਅਤੇ ਬੈਂਕ ਤੋਂ ਛੁੱਟੀ ਤੋਂ ਬਾਅਦ ਸੀਡ ਬਾਲਾਂ ਤਿਆਰ ਕਰਨ ਦੇ ਲਈ ਆਪਣੇ ਦੋਸਤਾਂ ਦੀ ਮਦਦ ਲੈਂਦੇ ਹਨ ਅਤੇ ਛੁੱਟੀ ਵਾਲੇ ਦਿਨ ਉਹ ਸੀਟ ਬਾਲਾਂ ਸੁੱਟ ਕੇ ਆਉਂਦੇ ਹਨ ਅਤੇ ਹੁਣ ਤੱਕ ਉਹਨਾਂ ਦੇ ਵਲੋਂ 70 ਹਜਾਰ ਦੇ ਕਰੀਬ ਸੀਡ ਬਾਲਾਂ ਬਣਾ ਕੇ ਸੁੱਟੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਹਨ, ਸਥਾਨਕ ਵਿਰਾਸਤੀ ਬੂਟੇ 100 ਫੀਸਦੀ ਸਫਲ ਹੋ ਰਹੇ ਹਨ ਅਤੇ ਕੁਝ ਦਿਨ ਪਹਿਲਾਂ ਸੁੱਟੀਆਂ ਸੀਟ ਬਾਲਾਂ ਚੋਂ ਬੀਜ ਪੈਦਾ ਹੋ ਕੇ ਹੁਣ ਹੌਲੀ-ਹੌਲੀ ਰੁੱਖ ਬਣ ਰਹੇ ਹਨ।
ਰਕੇਸ਼ ਕੁਮਾਰ ਸੋਹਲ ਜਿੱਥੇ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਹੈ ,ਉੱਥੇ ਹੀ ਗੀਤਕਾਰੀ ਨੂੰ ਵੀ ਆਪਣਾ ਕਿੱਤਾ ਮੰਨਦਾ ਹੈ, ਹੁਣ ਤੱਕ ਵੱਡੀ ਗਿਣਤੀ 'ਚ ਨਾਮਵਰ ਗਾਇਕ ਉਸ ਦੇ ਗੀਤ ਗਾ ਚੁੱਕੇ ਹਨ। ਜਿੱਥੇ ਉਹ ਸੀਟ ਬਾਲਾਂ ਤਿਆਰ ਕਰਕੇ ਵਾਤਾਵਰਨ ਨੂੰ ਸੰਭਾਲਣ ਲਈ ਯਤਨਸ਼ੀਲ ਹੈ ,ਉਥੇ ਹੀ ਆਪਣੀ ਗੀਤਕਾਰੀ ਨਾਲ ਵੀ ਉਹ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਭੂਮਿਕਾ ਨਿਭਾਉਂਦਾ ਹੈ। ਹਿੰਦੂ ਪਰਿਵਾਰ 'ਚ ਜਨਮੇ ਰਕੇਸ਼ ਕੁਮਾਰ ਨੇ ਜਿੱਥੇ ਸਿਰ 'ਤੇ ਕੇਸ ਰੱਖੇ ਹਨ' ਉੱਥੇ ਹੀ ਗੁਰਬਾਣੀ ਤੋਂ ਸੇਧ ਲੈਂਦਿਆਂ ਉਸ ਦੀ ਰੁਚੀ ਵਾਤਾਵਰਨ ਦੀ ਸਾਂਭ ਸੰਭਾਲ ਵੱਲ ਵੀ ਲੱਗੀ ਹੈ। ਉਸ ਦਾ ਕਹਿਣਾ ਹੈ ਕਿ ਹਰ ਧਰਮ ਵਿੱਚ ਜੀਵ- ਜੰਤੂਆਂ ਬਨਸਪਤੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ, ਸਾਨੂੰ ਵਾਤਾਵਰਨ ਨੂੰ ਸੰਭਾਲਣ ਲਈ ਨਹੀਂ ਸਗੋਂ ਆਪਣੇ ਆਪ ਨੂੰ ਸੰਭਾਲਣ ਲਈ ਵਾਤਾਵਰਨ ਵੱਲ ਧਿਆਨ ਦੇਣ ਦੀ ਲੋੜ ਹੈ।