Mon, Dec 8, 2025
Whatsapp

Jalandhar 'ਚ ਪ੍ਰਵਾਸੀ ਮਹਿਲਾ ਦਾ ਪੰਜਾਬੀਆਂ ਵਿਰੁੱਧ ਵਿਵਾਦਤ ਬਿਆਨ , ਅਕਾਲੀ ਦਲ ਅਤੇ ਸਿੱਖ ਸੰਗਠਨਾਂ ਨੇ ਏਸੀਪੀ ਕੋਲ ਦਰਜ ਕਰਵਾਈ ਸ਼ਿਕਾਇਤ

Jalandhar News : ਜਲੰਧਰ ਦੇ ਬਸਤੀ ਬਾਵਾ ਖੇਲ ਏਰੀਏ 'ਚ 21 ਸਾਲਾ ਕੁੜੀ ਦੇ ਖੁਦਕੁਸ਼ੀ ਦੇ ਮਾਮਲੇ ਤੋਂ ਬਾਅਦ ਮਾਮਲਾ ਵੱਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਲੰਧਰ 'ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਲਗਾਏ ਧਰਨੇ 'ਚ ਸਿੱਖ ਬੀਬੀ ਦੀ ਵੀ ਤਿੱਖੀ ਬਹਿਸ ਹੋਈ ਸੀ। ਹੁਣ ਇੱਕ ਨਵੀਂ ਵੀਡੀਓ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਹੈ

Reported by:  PTC News Desk  Edited by:  Shanker Badra -- November 15th 2025 07:52 PM
Jalandhar 'ਚ ਪ੍ਰਵਾਸੀ ਮਹਿਲਾ ਦਾ ਪੰਜਾਬੀਆਂ ਵਿਰੁੱਧ ਵਿਵਾਦਤ ਬਿਆਨ , ਅਕਾਲੀ ਦਲ ਅਤੇ ਸਿੱਖ ਸੰਗਠਨਾਂ ਨੇ ਏਸੀਪੀ ਕੋਲ ਦਰਜ ਕਰਵਾਈ ਸ਼ਿਕਾਇਤ

Jalandhar 'ਚ ਪ੍ਰਵਾਸੀ ਮਹਿਲਾ ਦਾ ਪੰਜਾਬੀਆਂ ਵਿਰੁੱਧ ਵਿਵਾਦਤ ਬਿਆਨ , ਅਕਾਲੀ ਦਲ ਅਤੇ ਸਿੱਖ ਸੰਗਠਨਾਂ ਨੇ ਏਸੀਪੀ ਕੋਲ ਦਰਜ ਕਰਵਾਈ ਸ਼ਿਕਾਇਤ

Jalandhar News : ਜਲੰਧਰ ਦੇ ਬਸਤੀ ਬਾਵਾ ਖੇਲ ਏਰੀਏ 'ਚ 21 ਸਾਲਾ ਕੁੜੀ ਦੇ ਖੁਦਕੁਸ਼ੀ ਦੇ ਮਾਮਲੇ ਤੋਂ ਬਾਅਦ ਮਾਮਲਾ ਵੱਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਜਲੰਧਰ 'ਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਲਗਾਏ ਧਰਨੇ 'ਚ ਸਿੱਖ ਬੀਬੀ ਦੀ ਵੀ ਤਿੱਖੀ ਬਹਿਸ ਹੋਈ ਸੀ। ਹੁਣ ਇੱਕ ਨਵੀਂ ਵੀਡੀਓ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਹੈ। 

ਦਰਅਸਲ 'ਚ ਜਲੰਧਰ ਵਿੱਚ ਬੀਤੇ ਦਿਨੀਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਦਾ ਘਿਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਪ੍ਰਵਾਸੀ ਔਰਤ ਨੇ ਪਟਨਾ ਸਾਹਿਬ ਬੈਠੇ ਪੰਜਾਬੀਆਂ ਬਾਰੇ ਅਪਸ਼ਬਦ ਬੋਲੇ ਹਨ। ਪ੍ਰਵਾਸੀ ਔਰਤ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪਟਨਾ 'ਚ ਬੈਠੇ ਪੰਜਾਬੀਆਂ ਦੇ ਜੁੱਤੀਆਂ ਮਾਰਾਂਗੀ। ਪ੍ਰਵਾਸੀ ਮਹਿਲਾ ਵੱਲੋਂ ਵਰਤੇ ਗਏ ਸ਼ਬਦਾਂ ਤੋਂ ਬਾਅਦ ਮਾਹੌਲ ਭਖ ਗਿਆ ਹੈ।


 ਇਸ ਮਾਮਲੇ ਸਬੰਧੀ ਏਸੀਪੀ ਵੈਸਟ ਕੋਲ ਦਰਜ ਕਰਵਾਈ ਸ਼ਿਕਾਇਤ  

ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਗਠਨਾਂ ਨੇ ਇਸ ਮਾਮਲੇ ਸਬੰਧੀ ਏਸੀਪੀ ਵੈਸਟ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਸੰਗਠਨਾਂ ਨੇ ਪੁਲਿਸ ਤੋਂ ਔਰਤ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਔਰਤ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਵਾਲ ਸਿੰਘ ਢੀਂਡਸਾ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਉੱਥੋਂ ਲੰਘ ਰਹੀ ਇੱਕ ਸਿੱਖ ਔਰਤ 'ਤੇ ਵੀ ਹਮਲਾ ਕੀਤਾ ਗਿਆ। ਇਸ ਗੁੱਸੇ ਕਾਰਨ ਅੱਜ ਵੱਖ-ਵੱਖ ਸਮੂਹਾਂ ਨੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਅਤੇ ਏਸੀਪੀ ਜਲੰਧਰ ਵੈਸਟ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਔਰਤ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਦੁਹਰਾਈ ਹੈ।

- PTC NEWS

Top News view more...

Latest News view more...

PTC NETWORK
PTC NETWORK