Mon, Dec 8, 2025
Whatsapp

Delhi Car bomb blast ਦੇ ਮਾਮਲੇ 'ਚ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਡਾਕਟਰ ਗ੍ਰਿਫ਼ਤਾਰ , ਡਾ. ਉਮਰ ਅਤੇ ਅਲ ਫਲਾਹ ਯੂਨੀਵਰਸਿਟੀ ਨਾਲ ਮਿਲਿਆ ਲਿੰਕ

Delhi Car bomb blast : ਦਿੱਲੀ ਕਾਰ ਬੰਬ ਧਮਾਕੇ ਦੇ ਤਾਰ ਹੁਣ ਪਠਾਨਕੋਟ ’ਚ ਵੀ ਜੁੜਦੇ ਨਜ਼ਰ ਆ ਰਹੇ ਹਨ। ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇੱਕ ਡਾਕਟਰ ਨੂੰ ਏਜੰਸੀਆਂ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਕਾਰਵਾਈ ਦਿੱਲੀ ਧਮਾਕੇ ਅਤੇ ਹਰਿਆਣਾ ਦੀ ਅਲ ਫਲਾਹ ਯੂਨੀਵਰਸਿਟੀ ਨਾਲ ਲਿੰਕ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਸੀ। ਡਾਕਟਰ ਦੀ ਪਛਾਣ ਅਨੰਤਨਾਗ ਦੇ ਰਹਿਣ ਵਾਲੇ ਡਾ. ਰਈਸ ਅਹਿਮਦ ਭੱਟ ਵਜੋਂ ਹੋਈ ਹੈ, ਜੋ ਕਿ MBBS, MS, FMG ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ

Reported by:  PTC News Desk  Edited by:  Shanker Badra -- November 15th 2025 02:11 PM
Delhi Car bomb blast ਦੇ ਮਾਮਲੇ 'ਚ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਡਾਕਟਰ ਗ੍ਰਿਫ਼ਤਾਰ , ਡਾ. ਉਮਰ ਅਤੇ ਅਲ ਫਲਾਹ ਯੂਨੀਵਰਸਿਟੀ ਨਾਲ ਮਿਲਿਆ ਲਿੰਕ

Delhi Car bomb blast ਦੇ ਮਾਮਲੇ 'ਚ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਡਾਕਟਰ ਗ੍ਰਿਫ਼ਤਾਰ , ਡਾ. ਉਮਰ ਅਤੇ ਅਲ ਫਲਾਹ ਯੂਨੀਵਰਸਿਟੀ ਨਾਲ ਮਿਲਿਆ ਲਿੰਕ

Delhi Car bomb blast : ਦਿੱਲੀ ਕਾਰ ਬੰਬ ਧਮਾਕੇ ਦੇ ਤਾਰ ਹੁਣ ਪਠਾਨਕੋਟ ’ਚ ਵੀ ਜੁੜਦੇ ਨਜ਼ਰ ਆ ਰਹੇ ਹਨ। ਪਠਾਨਕੋਟ ਦੇ ਮਾਮੂਨ ਕੈਂਟ ਤੋਂ ਇੱਕ ਡਾਕਟਰ ਨੂੰ ਏਜੰਸੀਆਂ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਕਾਰਵਾਈ ਦਿੱਲੀ ਧਮਾਕੇ ਅਤੇ ਹਰਿਆਣਾ ਦੀ ਅਲ ਫਲਾਹ ਯੂਨੀਵਰਸਿਟੀ ਨਾਲ ਲਿੰਕ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਸੀ। ਡਾਕਟਰ ਦੀ ਪਛਾਣ ਅਨੰਤਨਾਗ ਦੇ ਰਹਿਣ ਵਾਲੇ ਡਾ. ਰਈਸ ਅਹਿਮਦ ਭੱਟ ਵਜੋਂ ਹੋਈ ਹੈ, ਜੋ ਕਿ MBBS, MS, FMG ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ।

45 ਸਾਲਾ ਭੱਟ ਤਿੰਨ ਸਾਲਾਂ ਤੋਂ ਆਰਮੀ ਏਰੀਆ ਦੇ ਮਾਮੂਨ ਕੈਂਟ ਦੇ ਨੇੜੇ ਸਥਿਤ ਮੈਡੀਕਲ ਕਾਲਜ ਵਿੱਚ ਪੜ੍ਹਾ ਰਿਹਾ ਸੀ। ਸੂਤਰਾਂ ਅਨੁਸਾਰ ਉਕਤ ਡਾ. ਫਰੀਦਾਬਾਦ ਦੀ ਅਲ ਫਲਾ ਯੂਨੀਵਰਸਿਟੀ ’ਚ ਵੀ ਕੰਮ ਕਰ ਚੁੱਕਿਆ ਹੈ ਅਤੇ ਉਸ ਦਾ ਸੰਬੰਧ ਵੀ ਦਿੱਲੀ ਬੰਬ ਧਮਾਕੇ ਵਿਚ ਹੋਣ ਦੇ ਸ਼ੱਕ ਵਜੋਂ ਉਸ ਨੂੰ ਕਾਬੂ ਕੀਤਾ ਗਿਆ ਹੈ। ਓਧਰ ਮੈਡੀਕਲ ਕਾਲਜ ਦੇ ਪ੍ਰਬੰਧਨ ਦੀ ਨਿਗਰਾਨੀ ਕਰਨ ਵਾਲੇ ਸਵਰਨ ਸਲਾਰੀਆ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਰਈਸ ਅਹਿਮਦ ਭੱਟ ਨੂੰ ਕੱਲ੍ਹ ਦੇਰ ਰਾਤ ਹਿਰਾਸਤ ਵਿੱਚ ਲਿਆ ਗਿਆ ਸੀ। 


ਪਹਿਲਾਂ ਅਲ ਫਲਾਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕਾ ਹੈ  

ਰਈਸ ਅਹਿਮਦ ਭੱਟ ਨੇ ਕਥਿਤ ਤੌਰ 'ਤੇ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਵਿੱਚ ਚਾਰ ਸਾਲਾਂ ਤੋਂ ਕੰਮ ਕੀਤਾ ਹੈ। ਉਹ ਅਜੇ ਵੀ ਅਲ ਫਲਾਹ ਯੂਨੀਵਰਸਿਟੀ ਵਿੱਚ ਆਪਣੇ ਕਈ ਸਾਥੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਨ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਡਾ. ਰਈਸ ਭੱਟ ਦਾ ਦਿੱਲੀ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਡਾ. ਉਮਰ ਨਾਲ ਵੀ ਸੰਪਰਕ ਸੀ। ਡਾਕਟਰ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਏਜੰਸੀ ਦੁਆਰਾ ਲਗਾਏ ਗਏ ਆਰੋਪ ਤੁਰੰਤ ਸਪੱਸ਼ਟ ਨਹੀਂ ਹਨ। ਗ੍ਰਿਫਤਾਰ ਕੀਤਾ ਗਿਆ ਡਾਕਟਰ ਅਨੰਤਨਾਗ ਦਾ ਰਹਿਣ ਵਾਲਾ ਹੈ।

- PTC NEWS

Top News view more...

Latest News view more...

PTC NETWORK
PTC NETWORK