Sri Hemkunt Sahib Yatra Update: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰੋਕਣ ਸਬੰਧੀ ਝੂਠੀਆਂ ਖਬਰਾਂ ਦਾ ਕਮੇਟੀ ਨੇ ਕੀਤਾ ਖੰਡਨ, ਕਿਹਾ...

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਗਾਤਾਰ ਜਾਰੀ ਹੈ। ਸਿੱਖ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹਨ। ਸੇਵਾਦਾਰਾਂ ਵੱਲੋਂ ਰਸਤੇ ਚੋਂ ਬਰਫ਼ ਹਟਾਉਣ ਦਾ ਕੰਮ ਵੀ ਜਾਰੀ ਹੈ।

By  Aarti June 10th 2023 12:21 PM

Sri Hemkunt Sahib Yatra Update: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਗਾਤਾਰ ਜਾਰੀ ਹੈ। ਸਿੱਖ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੁਝ ਵਿਅਕਤੀਆਂ ਵੱਲੋਂ ਯਾਤਰਾ ਨੂੰ ਰੋਕਣ ਸਬੰਧੀ ਗਲਤ ਜਾਣਕਾਰੀ ਫੈਲਾਈ ਗਈ। ਜਿਸ ਦਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਪ੍ਰਬੰਧਕ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ। 


ਉਨ੍ਹਾਂ ਦੱਸਿਆ ਕਿ ਯਾਤਰਾ ਠੀਕ ਤਰ੍ਹਾ ਚੱਲ ਰਹੀ ਹੈ। ਸੰਗਤਾਂ ਅਤੇ ਸੇਵਾਦਾਰਾਂ ਦੋਹਾਂ ਦਾ ਹੌਂਸਲਾ ਵੇਖਣਯੋਗ ਅਤੇ ਸ਼ਲਾਘਾਯੋਗ ਹੈ। ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੌਕਸੀ ‘ਤੇ ਹੈ ਅਤੇ ਯਾਤਰਾ ਨੂੰ ਸੁਚਾਰੂ ਅਤੇ ਆਸਾਨ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਦਰਸ਼ਨਾਂ ਤੋਂ ਬਾਅਦ ਸੰਗਤ ਬੇਹੱਦ ਖੁਸ਼ ਅਤੇ ਸੰਤੁਸ਼ਟ ਹੋ ਕੇ ਵਾਪਸ ਪਰਤ ਰਹੀ ਹੈ। 


ਇਸ ਤੋਂ ਇਲਾਵਾ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਬੇਨਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹਾਂ ਦਾ ਸ਼ਿਕਾਰ ਨਾ ਹੋਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਹ ਟਰੱਸਟ ਗੁਰਦੁਆਰਿਆਂ ਤੋਂ ਪ੍ਰਾਪਤ ਕਰਨ। 

ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਰਹਿਣ ਦਾ ਪ੍ਰਬੰਧ

ਇਸ ਤੋਂ ਇਲਾਵਾ ਟਰੱਸਟ ਕੋਲ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਜੋਸ਼ੀਮੱਠ, ਗੋਵਿੰਦਘਾਟ, ਗੋਵਿੰਦ ਧਾਮ (ਘਗੜੀਆ) ਤੋਂ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਲਈ ਇਨ੍ਹਾਂ ਦੇ ਸਾਰੇ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। 

ਰਿਸ਼ੀਕੇਸ਼ ਤੋਂ ਰਵਾਨਾ ਹੋਇਆ ਸੀ ਪਹਿਲਾ ਜੱਥਾ 

ਕਾਬਿਲੇਗੌਰ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪਹਿਲਾ ਜੱਥਾ 17 ਮਈ 2023 ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਇਆ ਸੀ। 20 ਮਈ  ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਸੰਗਤ ਦਰਸ਼ਨ ਕਰ ਰਹੇ ਹਨ। 

ਇਹ ਵੀ ਪੜ੍ਹੋ: ਆਨੰਦ ਮੈਰਿਜ ਐਕਟ ਚੰਡੀਗੜ੍ਹ 'ਚ ਹੋਇਆ ਲਾਗੂ, ਤਾਂ ਪੰਜਾਬ 'ਚ ਕਿਉਂ ਨਹੀਂ? ਜਾਣੋ ਵਜ੍ਹਾ

Related Post