Sri Muktsar Sahib : ਵਿਆਹ ਚ DJ ਤੇ ਗੀਤ ਨਾ ਲਗਾਉਣ ਤੇ ਭੰਨੀਆਂ ਗੱਡੀਆਂ ਤੇ ਸਾੜ ਦਿੱਤੇ ਮੋਟਰਸਾਈਕਲ, ਜੰਮ ਕੇ ਹੋਇਆ ਹੰਗਾਮਾ, ਵੇਖੋ Video

Marriage Hungama Video : ਵਿਆਹ ਸਮਾਗਮ ਵਿੱਚ ਅਕਾਸ਼ਦੀਪ ਸਿੰਘ (ਵਿਆਹ ਵਾਲਾ ਮੁੰਡਾ) ਦੇ ਗੁਆਂਢੀ ਦੇ ਮੁੰਡੇ ਅਤੇ ਮੁੰਡੇ ਦੇ ਚਾਚੇ ਵਿਚਕਾਰ ਗੀਤ ਲਗਾਉਣ ਦੀ ਗੱਲ ਨੂੰ ਲੈ ਕੇ ਤਕਰਾਰ ਹੋਈ ਜੋ ਦੇਖਦੇ ਹੀ ਦੇਖਦੇ ਵੱਡੇ ਝਗੜੇ ਵਿੱਚ ਬਦਲ ਗਈ।

By  KRISHAN KUMAR SHARMA March 9th 2026 08:57 PM -- Updated: March 9th 2026 09:03 PM

Sri Muktsar Sahib Hungama Video : ਸ੍ਰੀ ਮੁਕਤਸਰ ਸਾਹਿਬ 'ਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਵਿਆਹ ਸਮਾਗਮ ਦੌਰਾਨ ਵਾਹਨਾਂ ਨੂੰ ਭੰਨ ਦਿੱਤਾ ਗਿਆ ਅਤੇ ਸਾੜ ਦਿੱਤਾ ਗਿਆ।

ਘਟਨਾ ਪਿੰਡ ਕੋਟਲੀ ਅਬਲੂ ਵਿੱਚ ਵਾਪਰੀ, ਜਿਥੇ ਇੱਕ ਵਿਆਹ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ, ਜਦ ਡੀ.ਜੇ. ‘ਤੇ ਗੀਤ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ, ਵਿਆਹ ਸਮਾਗਮ ਵਿੱਚ ਅਕਾਸ਼ਦੀਪ ਸਿੰਘ (ਵਿਆਹ ਵਾਲਾ ਮੁੰਡਾ) ਦੇ ਗੁਆਂਢੀ ਦੇ ਮੁੰਡੇ ਅਤੇ ਮੁੰਡੇ ਦੇ ਚਾਚੇ ਵਿਚਕਾਰ ਗੀਤ ਲਗਾਉਣ ਦੀ ਗੱਲ ਨੂੰ ਲੈ ਕੇ ਤਕਰਾਰ ਹੋਈ ਜੋ ਦੇਖਦੇ ਹੀ ਦੇਖਦੇ ਵੱਡੇ ਝਗੜੇ ਵਿੱਚ ਬਦਲ ਗਈ।

ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿੱਚ ਆਏ ਨੌਜਵਾਨਾਂ ਵੱਲੋਂ ਉਥੇ ਖੜੀਆਂ ਗੱਡੀਆਂ ਦੀ ਤੋੜਫੋੜ ਕਰ ਦਿੱਤੀ ਗਈ ਅਤੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਵਿਆਹ ਸਮਾਗਮ ਲਈ ਲਗਾਈਆਂ ਕੁਰਸੀਆਂ ਅਤੇ ਹੋਰ ਸਮਾਨ ਵੀ ਤੋੜ ਦਿੱਤਾ ਗਿਆ ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ।

ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਝਗੜੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੰਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post