Thu, Apr 30, 2026
Whatsapp

Sardulgarh Accident News : ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਕੁਚਲਿਆ; ਮੌਕੇ ’ਤੇ ਮੌਤ

ਸਰਦੂਲਗੜ੍ਹ ਵਿਖੇ ਸਵੇਰ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਟਰੱਕ ਦੇ ਕੁਚਲਣ ਕਾਰਨ ਮੌਕੇ ਤੇ ਹੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

Reported by:  PTC News Desk  Edited by:  Aarti -- April 30th 2026 11:17 AM
Sardulgarh Accident News : ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਕੁਚਲਿਆ; ਮੌਕੇ ’ਤੇ ਮੌਤ

Sardulgarh Accident News : ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਕੁਚਲਿਆ; ਮੌਕੇ ’ਤੇ ਮੌਤ

Sardulgarh Accident News :  ਸਰਦੂਲਗੜ੍ਹ ਵਿਖੇ ਇੱਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਚਾਲਕ ਨੂੰ ਕੁਚਲ ਦਿੱਤਾ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਸਰਦੂਲਗੜ੍ਹ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ’ਤੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਆਪਣੇ ਇੱਕ ਸਾਥੀ ਨੂੰ ਸਾਈਡ ਤੇ ਉਤਾਰ ਰਿਹਾ ਸੀ ਪਰ ਪਿੱਛੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਮੋਟਰਸਾਈਕਲ ਦੇ ਉੱਪਰ ਚੜ ਗਿਆ, ਜਿਸ ਦੇ ਦੌਰਾਨ ਮੋਟਰਸਾਈਕਲ ਚਾਲਕ ਵਿਨੋਦ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। 


ਉਧਰ ਸਰਦੂਲਗੜ੍ਹ ਪੁਲਿਸ ਦੇ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਸਰਦੂਲਗੜ੍ਹ ਤੋਂ ਝੰਡਾ ਕਲਾਂ ਵੱਲ ਨੂੰ ਜਾ ਰਿਹਾ ਸੀ ਪਰ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਕੋਚੜ ਦਿੱਤਾ ਜਿਸ ਦੀ ਮੌਕੇ ’ਤੇ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ  : Census Begins in Punjab : ਪੰਜਾਬ ’ਚ ਜਨਗਣਨਾ ਦਾ ਪਹਿਲਾ ਪੜਾਅ ਅੱਜ ਤੋਂ ਸ਼ੁਰੂ; 14 ਮਈ ਤੱਕ ਕੀਤੀ ਜਾਵੇਗੀ ਸਵੈ-ਗਣਨਾ,

- PTC NEWS

Top News view more...

Latest News view more...

PTC NETWORK
PTC NETWORK