Sri Muktsar Sahib ਚ ਤੇਜ਼ ਹਵਾਵਾਂ ਤੇ ਬਾਰਿਸ਼ ਤੋਂ ਬਾਅਦ ਸੂਰਜ ਦੇਵਤਾ ਨੇ ਦਿੱਤੇ ਦਰਸ਼ਨ , ਮੌਸਮ ਹੋਇਆ ਸਾਫ਼
Sri Muktsar Sahib News : ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਮੁਕਤਸਰ ਸਾਹਿਬ ਸਮੇਤ ਪੂਰੇ ਪੰਜਾਬ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਵੱਡੀ ਗਿਣਤੀ ਵਿੱਚ ਨੌਜਵਾਨ, ਬੱਚੇ ਅਤੇ ਪਰਿਵਾਰ ਪਤੰਗ ਖਰੀਦਣ ਲਈ ਬਾਜ਼ਾਰਾਂ ਵੱਲ ਰੁਖ ਕਰ ਰਹੇ ਹਨ, ਜਿੱਥੇ ਪਤੰਗਾਂ ਵਾਲੀਆਂ ਦੁਕਾਨਾਂ 'ਤੇ ਖਰੀਦਦਾਰੀ ਦਾ ਖਾਸ ਮਾਹੌਲ ਬਣਿਆ ਹੋਇਆ ਹੈ
Sri Muktsar Sahib News : ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਮੁਕਤਸਰ ਸਾਹਿਬ ਸਮੇਤ ਪੂਰੇ ਪੰਜਾਬ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਵੱਡੀ ਗਿਣਤੀ ਵਿੱਚ ਨੌਜਵਾਨ, ਬੱਚੇ ਅਤੇ ਪਰਿਵਾਰ ਪਤੰਗ ਖਰੀਦਣ ਲਈ ਬਾਜ਼ਾਰਾਂ ਵੱਲ ਰੁਖ ਕਰ ਰਹੇ ਹਨ, ਜਿੱਥੇ ਪਤੰਗਾਂ ਵਾਲੀਆਂ ਦੁਕਾਨਾਂ 'ਤੇ ਖਰੀਦਦਾਰੀ ਦਾ ਖਾਸ ਮਾਹੌਲ ਬਣਿਆ ਹੋਇਆ ਹੈ। ਦੁਕਾਨਾਂ 'ਤੇ ਰੰਗ-ਬਿਰੰਗੇ ਪਤੰਗ, ਸਿੱਧੂ ਮੂਸੇਵਾਲਾ ਥੀਮ ਵਾਲੇ ਪਤੰਗ ਅਤੇ ਪਾਕਿਸਤਾਨੀ ਡਿਜ਼ਾਇਨ ਦੇ ਪਤੰਗਾਂ ਦੀ ਖਾਸ ਮੰਗ ਦਿੱਖ ਰਹੀ ਹੈ, ਜਿਸ ਕਰਕੇ ਇਹਨਾਂ ਡਿਜ਼ਾਈਨਾਂ ਦੀ ਸੇਲ ਬਾਕੀਆਂ ਦੇ ਮੁਕਾਬਲੇ ਵੱਧ ਪਾਈ ਜਾ ਰਹੀ ਹੈ।
ਇਸ ਤਿਉਹਾਰ ਪਹਿਲਾਂ ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਵਿੱਚ ਤੇਜ਼ ਹਵਾਵਾਂ ਚੱਲੀਆਂ, ਜਿਸ ਤੋਂ ਬਾਅਦ ਬਾਰਿਸ਼ ਹੋਈ। ਇਸ ਬਾਰਿਸ਼ ਦੇ ਨਾਲ ਗੜੇਮਾਰੀ ਵੀ ਹੋਈ ਅਤੇ ਸਾਰੀ ਰਾਤ ਬਾਰਿਸ਼ ਜਾਰੀ ਰਹੀ ,ਜਿਸ ਕਰਕੇ ਦੁਕਾਨਦਾਰਾਂ ਅਤੇ ਪਤੰਗ ਉਡਾਉਣ ਦੇ ਸ਼ੌਕੀਨ ਨੌਜਵਾਨਾਂ ਦੇ ਅੰਦਰ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ। ਆਸਮਾਨ ਵਿੱਚ ਕਾਲੇ ਬੱਦਲਾਂ ਦੇ ਕਾਰਨ ਲੱਗ ਰਿਹਾ ਸੀ ਕਿ ਤਿਉਹਾਰ ਦੀ ਰੌਣਕ ਫਿੱਕੀ ਪੈ ਜਾਵੇਗੀ ਪਰ ਸਵੇਰੇ ਤੜਕੇ ਮੌਸਮ ਵਿੱਚ ਸੁਧਾਰ ਆਇਆ, ਨੀਲਾ ਆਸਮਾਨ ਦਿਖਾਈ ਦਿੱਤਾ ਅਤੇ ਸੂਰਜ ਦੇਵਤਾ ਦੇ ਦਰਸ਼ਨ ਹੋਣ ਨਾਲ ਮਾਹੌਲ ਵਿੱਚ ਖੁਸ਼ੀ ਵਾਪਸ ਆ ਗਈ।
ਜਿਵੇਂ ਹੀ ਧੁੱਪ ਨਿਕਲੀ, ਬਾਜ਼ਾਰਾਂ ਵਿੱਚ ਇੱਕ ਵਾਰ ਫਿਰ ਤੋਂ ਰੌਣਕ ਵਾਪਸ ਆ ਗਈ ਅਤੇ ਪਤੰਗਾਂ ਵਾਲੀਆਂ ਦੁਕਾਨਾਂ 'ਤੇ ਭਾਰੀ ਭੀੜ ਦਿਖਣੀ ਸ਼ੁਰੂ ਹੋ ਗਈ। ਨੌਜਵਾਨ ਧੁੱਪ ਨਿਕਲਦੇ ਹੀ ਦੁਕਾਨਾਂ ਉੱਤੇ ਪਹੁੰਚਣ ਲੱਗੇ ਅਤੇ ਵੱਖ-ਵੱਖ ਪ੍ਰਕਾਰ ਦੇ ਪਤੰਗ ਅਤੇ ਡੋਰ ਖਰੀਦਣ ਲੱਗੇ। ਇੱਕ ਤੋਂ ਇੱਕ ਡਿਜ਼ਾਇਨ, ਮੂਸੇਵਾਲਾ ਪ੍ਰਿੰਟ ਵਾਲੇ ਪਤੰਗ ਅਤੇ ਪਾਕਿਸਤਾਨੀ ਡਿਜ਼ਾਇਨ ਵਾਲੇ ਪਤੰਗਾਂ ਦੀ ਮੰਗ ਵਿੱਚ ਜ਼ਬਰਦਸਤ ਵਾਧਾ ਦੇਖਿਆ ਗਿਆ।
ਦੁਕਾਨਦਾਰਾਂ ਨੇ ਵੀ ਦੱਸਿਆ ਕਿ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਵਿੱਚ ਬਸੰਤ ਪੰਚਮੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਚਾਈਨਾ ਡੋਰ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾ ਰਿਹਾ ਹੈ ਕਿਉਂਕਿ ਚਾਈਨਾ ਡੋਰ ਨਾਲ ਪੰਛੀਆਂ ਦੀ ਜਾਨ ਨੂੰ ਖਤਰਾ ਤਾਂ ਹੈ ਹੀ, ਨਾਲ ਹੀ ਇਨਸਾਨਾਂ ਲਈ ਵੀ ਇਹ ਗੰਭੀਰ ਖਤਰਾ ਬਣਦੀ ਹੈ। ਇਸ ਕਰਕੇ ਪ੍ਰਸ਼ਾਸਨ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਚਾਈਨਾ ਡੋਰ ਦੀ ਵਿਕਰੀ ਨਾ ਹੋਵੇ। ਇਸੇ ਕਾਰਨ ਸ਼੍ਰੀ ਮੁਕਤਸਰ ਸਾਹਿਬ ਦੀਆਂ ਪਤੰਗਾਂ ਵਾਲੀਆਂ ਦੁਕਾਨਾਂ 'ਤੇ ਚਾਈਨਾ ਡੋਰ ਦਿੱਖ ਨਹੀਂ ਰਹੀ ਅਤੇ ਸਿਰਫ਼ ਕਾਟਨ ਦੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ।
ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼