ਸ੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ, ਸਗੋਂ ਜ਼ੁਲਮ ਖਿਲਾਫ਼ ਲੜਨ ਵਾਲੀ ਆਵਾਜ਼ ਹੈ: ਸੁਖਬੀਰ ਸਿੰਘ ਬਾਦਲ

By  KRISHAN KUMAR SHARMA December 25th 2023 12:25 PM

ਚੰਡੀਗੜ੍ਹ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਦੇ ਆ ਰਹੇ ਹਨ। ਇਸੇ ਤਹਿਤ ਸੋਮਵਾਰ ਅਕਾਲੀ ਦਲ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਰਾਣਾ ਦੇ ਘਰ ਪਹੁੰਚੇ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਪਰਮਜੀਤ ਰਾਣਾ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ ਅਤੇ ਅਸੀਂ ਸਾਰੇ ਇਕਜੁਟ ਹਾਂ।

'ਅਕਾਲੀ ਦਲ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਪਾਰਟੀ'

ਗੱਲਬਾਤ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ, ਸਗੋਂ ਜ਼ੁਲਮ ਦੇ ਖਿਲਾਫ਼ ਲੜਾਈ ਲੜਨ ਵਾਲੀ ਪਾਰਟੀ ਹੈ, ਆਵਾਜ਼ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਪਾਰਟੀ ਹੈ, ਜਿਸ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਜਬਰ-ਜ਼ੁਲਮ ਖਿਲਾਫ ਡੱਟ ਕੇ ਲੜਾਈ ਲੜੀ ਹੈ।

'ਸਿੱਖ ਕੌਮ ਨੇ ਹੀ ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਸੇਵਾ ਕੀਤੀ'

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਭਾਵੇਂ ਆਬਾਦੀ ਦੇ ਹਿਸਾਬ ਨਾਲ ਛੋਟੀ ਹੈ, ਪਰ ਜਿਥੇ ਵੀ ਸਿੱਖ ਹਨ, ਉਥੇ ਹੀ ਆਪਣਾ ਨਾਂਅ ਕਮਾ ਰਹੇ ਹਨ ਅਤੇ ਸਿੱਖ ਕੌਮ ਦਾ ਨਾਂ ਉਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹੀ ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਸੇਵਾ ਕੀਤੀ, ਜਦੋਂ ਕੋਰੋਨਾ ਦੇ ਸਮੇਂ ਸਰਕਾਰਾਂ ਵੀ ਡਰ ਗਈਆਂ ਸਨ, ਤਾਂ ਇਹ ਸਿੱਖ ਕੌਮ ਹੀ ਸੀ, ਜਿਸ ਨੇ ਸੇਵਾ ਦਾ ਕੰਮ ਸੰਭਾਲਿਆ ਅਤੇ ਪੀੜਤ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਾਰੇ ਸਿੱਖਾਂ ਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ, ਜਿਸ ਅਧੀਨ ਉਹ ਸੇਵਾ ਕਰਦੇ ਹਨ।

Related Post