Sangrur News : ਸੁਨਾਮ ਵਿਖੇ ਗਲੀ ਚ ਖੇਡ ਰਹੇ ਛੋਟੇ ਬੱਚੇ ਤੇ ਅਵਾਰਾ ਪਸ਼ੂ ਨੇ ਕੀਤਾ ਹਮਲਾ , ਵਾਲ -ਵਾਲ ਬਚੀ ਬੱਚੇ ਦੀ ਜਾਨ

Sangrur News : ਪੰਜਾਬ 'ਚ ਇਸ ਸਮੇਂ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਵੱਧ ਗਈ ਹੈ ਅਤੇ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ। ਇਹ ਆਵਾਰਾ ਪਸ਼ੂ ਤੇ ਆਵਾਰਾ ਕੁੱਤੇ ਲੋਕਾਂ ਲਈ ਬਹੁਤ ਹੀ ਵੱਡੀ ਸਿਰਦਰਦੀ ਬਣੇ ਹੋਏ ਹਨ। ਆਵਾਰਾ ਪਸ਼ੂਆਂ ਵੱਲੋਂ ਕੀਤੇ ਜਾਂਦੇ ਹਮਲਿਆਂ ਕਾਰਨ ਬੱਚਿਆਂ ਸਮੇਤ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ

By  Shanker Badra November 26th 2025 12:45 PM -- Updated: November 26th 2025 04:45 PM

Sangrur News : ਪੰਜਾਬ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ,ਜਿਸ ਨਾਲ ਕਈ ਸੜਕ ਹਾਦਸੇ ਹੋ ਰਹੇ ਹਨ। ਜਿਸ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਅੱਜ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਤੋਂ ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮਹੱਲੇ ਵਿੱਚ ਘਰ ਦੇ ਬਾਹਰ ਖੇਡ ਰਹੇ ਚਾਰ ਸਾਲ ਦੇ ਬੱਚੇ 'ਤੇ ਅਵਾਰਾ ਪਸ਼ੂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸ ਵਿੱਚ ਚਾਰ ਸਾਲਾਂ ਮਾਸੂਮ ਬੱਚੇ ਦੀ ਮੁਸ਼ਕਿਲ ਦੇ ਨਾਲ ਜਾਣ ਬਚੀ। 

ਮੀਡੀਆ ਨਾਲ ਗੱਲ ਕਰਦੇ ਹੋਏ ਬੱਚੇ ਦੀ ਮਾਤਾ ਨੇ ਦੱਸਿਆ ਕਿ ਮੇਰਾ ਚਾਰ ਸਾਲ ਦਾ ਬੇਟਾ ਆਪਣੀ ਦਾਦੀ ਦੇ ਨਾਲ ਗਲੀ ਵਿੱਚ ਬੈਠਾ ਸੀ। ਜਿਸ ਉੱਤੇ ਅਵਾਰਾ ਪਸ਼ੂ ਵੱਲੋਂ ਹਮਲਾ ਕਰ ਦਿੱਤਾ ਗਿਆ। ਉਸਦੇ ਮੋਢੇ ਨੂੰ ਅਵਾਰਾ ਪਸ਼ੂ ਵੱਲੋਂ ਆਪਣੇ ਮੂੰਹ ਵਿੱਚ ਪਾ ਲਿਆ ਗਿਆ। ਜੇਕਰ ਮੌਕੇ ਉੱਤੇ ਮੈਂ ਨਾ ਪਹੁੰਚਦੀ ਤਾਂ ਉਸ ਵੱਲੋਂ ਮੇਰੇ ਬੱਚੇ ਦੀ ਜਾਨ ਲੈ ਲਈ ਸੀ। 

ਇਸ ਬਾਰੇ ਜਦੋਂ ਮਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਮਹੱਲਾ ਨਿਵਾਸੀਆਂ ਨੇ ਵੀ ਕਿਹਾ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰੀ ਜਾਣੂ ਕਰਵਾ ਚੁੱਕੇ ਹਾਂ ਪਰ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਾਡੇ ਤੋਂ ਗਊ ਸੈੱਸ ਦੇ ਨਾਂ ਦੇ ਉੱਤੇ ਪੈਸੇ ਲਏ ਜਾਂਦੇ ਹਨ ਪਰ ਸੁਨਾਮ ਸ਼ਹਿਰ ਵਿੱਚ ਦੋ ਗਉਸ਼ਾਲਾ ਹੋਣ ਦੇ ਬਾਵਜੂਦ ਵੀ ਅਵਾਰਾ ਪਸ਼ੂ ਸੜਕਾਂ ਉੱਤੇ ਸ਼ਰੇਆਮ ਘੁੰਮਦੇ ਹਨ। ਜਿਸ ਨਾਲ ਕਈ ਵਾਰੀ ਵੱਡਾ ਹਾਦਸਾ ਵੀ ਹੋ ਜਾਂਦਾ ਹੈ। 

ਦੱਸ ਦੇਈਏ ਕਿ ਪੰਜਾਬ ਵਿਚ ਆਵਾਰਾ ਪਸ਼ੂਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ। ਗਾਇਕ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਵੀ ਆਵਾਰਾ ਪਸ਼ੂ ਹੀ ਦੱਸੇ ਜਾ ਰਹੇ ਹਨ। ਉਸਦੇ ਬਾਵਜੂਦ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਜਾਗਿਆ ਨਹੀਂ। ਸੁਪਰੀਮ ਕੋਰਟ ਦੇ ਆਰਡਰਾਂ ਨੂੰ ਵੀ ਸੰਗਰੂਰ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਸਮਝਿਆ ਜਾ ਰਿਹਾ। 

Related Post