Doon Medical College : ਦੂਨ ਮੈਡੀਕਲ ਕਾਲਜ ਚ ਰੈਗਿੰਗ ! ਵਿਦਿਆਰਥੀ ਨੇ ਸੀਨੀਅਰਾਂ ਤੇ ਬੈਲਟਾਂ ਤੇ ਚੱਪਲਾਂ ਨਾਲ ਕੁੱਟਮਾਰ ਦੇ ਲਾਏ ਇਲਜ਼ਾਮ

Ragging Case : ਕਾਲਜ ਦੇ 2025 ਬੈਚ ਦੇ ਇੱਕ ਜੂਨੀਅਰ ਵਿਦਿਆਰਥੀ ਨੇ ਇਲਜ਼ਾਮ ਲਗਾਇਆ ਹੈ ਕਿ ਸੀਨੀਅਰ ਵਿਦਿਆਰਥੀਆਂ ਨੇ ਉਸ 'ਤੇ ਬੁਰੀ ਤਰ੍ਹਾਂ ਹਮਲਾ ਅਤੇ ਉਸ ਨੂੰ ਬੈਲਟਾਂ ਤੇ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਪੀੜਤ ਨੇ ਕਾਲਜ ਪ੍ਰਸ਼ਾਸਨ ਅਤੇ ਮੁੱਖ ਵਾਰਡਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

By  KRISHAN KUMAR SHARMA January 18th 2026 03:02 PM -- Updated: January 18th 2026 03:18 PM

Ragging Case : ਦੇਹਰਾਦੂਨ ਦੇ ਸਰਕਾਰੀ ਦੂਨ ਮੈਡੀਕਲ ਕਾਲਜ (Doon Medical College) ਵਿੱਚ ਰੈਗਿੰਗ ਅਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲਜ ਦੇ 2025 ਬੈਚ ਦੇ ਇੱਕ ਜੂਨੀਅਰ ਵਿਦਿਆਰਥੀ ਨੇ ਇਲਜ਼ਾਮ ਲਗਾਇਆ ਹੈ ਕਿ ਸੀਨੀਅਰ ਵਿਦਿਆਰਥੀਆਂ ਨੇ ਉਸ 'ਤੇ ਬੁਰੀ ਤਰ੍ਹਾਂ ਹਮਲਾ ਅਤੇ ਉਸ ਨੂੰ ਬੈਲਟਾਂ ਤੇ ਚੱਪਲਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਪੀੜਤ ਨੇ ਕਾਲਜ ਪ੍ਰਸ਼ਾਸਨ ਅਤੇ ਮੁੱਖ ਵਾਰਡਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

ਵਿਦਿਆਰਥੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ 2024 ਅਤੇ 2023 ਬੈਚ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਪਹਿਲਾਂ ਉਸ 'ਤੇ ਹੋਸਟਲ ਵਿੱਚ ਹਮਲਾ ਕੀਤਾ ਅਤੇ ਫਿਰ ਕੈਂਪਸ ਦੇ ਬਾਹਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਕਿ ਸੀਨੀਅਰ ਵਿਦਿਆਰਥੀਆਂ ਨੇ ਉਸਦੇ ਵਾਲ ਕੱਟਣ ਦੀ ਵੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਉਸਨੂੰ ਮਾਨਸਿਕ ਤੌਰ 'ਤੇ ਤੋੜ ਕੇ ਰੱਖ ਦਿੱਤਾ ਹੈ ਅਤੇ ਉਸਦੇ ਆਤਮ-ਵਿਸ਼ਵਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਪ੍ਰਿੰਸੀਪਲ ਨੇ ਕਿਹਾ - ਜਾਂਚ ਜਾਰੀ

ਇਸ ਘਟਨਾ ਤੋਂ ਬਾਅਦ ਦੂਨ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਜੈਨ ਨੇ ਕਿਹਾ ਕਿ ਐਂਟੀ-ਰੈਗਿੰਗ ਕਮੇਟੀ ਇਸ ਮਾਮਲੇ ਦੀ ਵਿਸਥਾਰਤ ਜਾਂਚ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅਨੁਸ਼ਾਸਨ ਕਮੇਟੀ ਨੇ ਸ਼ਾਮਲ ਵਿਦਿਆਰਥੀਆਂ ਦੇ ਬਿਆਨ ਵੀ ਦਰਜ ਕੀਤੇ ਹਨ।

ਕਾਲਜ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਨੂੰ ਕਾਲਜ 'ਚੋਂ ਕੱਢਿਆ ਵੀ ਜਾ ਸਕਦਾ ਹੈ।

Related Post