Old Pension Scheme: ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਬ ਕਮੇਟੀ ਨੂੰ ਮਿਲੀ ਮੰਜ਼ੂਰੀ
ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਬ ਕਮੇਟੀ ਦੇ ਗਠਨ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
Jasmeet Singh
January 27th 2023 08:19 PM --
Updated:
January 27th 2023 08:31 PM

ਚੰਡੀਗੜ੍ਹ, 27 ਜਨਵਰੀ: ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਸਬ ਕਮੇਟੀ ਦੇ ਗਠਨ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਪੁਰਾਣੀ ਪੈਨਸ਼ਨ ਸਕੀਮ ਨੂੰ ਪੰਜਾਬ 'ਚ ਲਾਗੂ ਕਰਨ ਲਈ ਵਿੱਤੀ ਸਾਧਨਾਂ ਨੂੰ ਧਿਆਨ 'ਚ ਰੱਖਦੇ ਹੋਏ Standard Oprating Procedure (SOP) ਬਣਾਉਣ 'ਤੇ ਵਿਚਾਰ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਦਾ ਚੇਅਰਮੈਨ ਮੁੱਖ ਸੱਕਤਰ ਵਿਜੈ ਕੁਮਾਰ ਜੰਜੂਆਂ ਨੂੰ ਬਣਾਇਆ ਗਿਆ ਹੈ। ਇਸ ਤੋਂ ਬਾਅਦ ਇਸ ਕਮੇਟੀ 'ਚ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਕੇ.ਏ.ਪੀ ਸਿਨਹਾ, ਪ੍ਰਮੁੱਖ ਸਕੱਤਰ (ਵਿੱਤ ਵਿਭਾਗ) ਅਜੋਏ ਕੁਮਾਰ ਸਿਨਹਾ, ਮਿਸ਼ਨ ਡਾਇਰੈਕਟਰ (ਐੱਨ.ਐੱਚ.ਐੱਮ) ਅਭਿਨਵ ਤ੍ਰਿਖਾ ਅਤੇ ਡਾਇਰੈਕਟਰ (ਵਿੱਤ) ਪੀਐਸਪੀਸੀਐਲ ਨੂੰ ਇਸ ਕਮੇਟੀ 'ਚ ਮੈਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ।