Sukhbir Badal Video : ਜੇ ਪੰਜਾਬ ਨੂੰ ਨੰਬਰ 1 ਨਹੀਂ ਬਣਾ ਸਕੇ ਤਾਂ ਜ਼ਿੰਦਗੀ ਭਰ ਚੋਣ ਨਹੀਂ ਲੜਾਂਗਾ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਤੋਂ 2027 ਲਈ ਮੰਗਿਆ ਮੌਕਾ
Akali Dal Baisakhi Conference : ਕਾਨਫਰੰਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਵਾਰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਓ, ਜੇਕਰ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਮੈਂ ਜ਼ਿੰਦਗੀ ਭਰ ਚੋਣ ਨਹੀਂ ਲੜਾਂਗਾ।

Baisakhi Conference : ਸ਼੍ਰੋਮਣੀ ਅਕਾਲੀ ਦਲ ਦੇ ਮੁੜ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਵਿਸਾਖੀ 'ਤੇ ਪਹਿਲੀ ਵੱਡੀ ਕਾਨਫਰੰਸ ਕੀਤੀ ਗਈ, ਜਿਸ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਉਨ੍ਹਾਂ ਦੀ ਅਗਵਾਈ ਵਿੱਚ ਇਕਜੁਟਤਾ ਦਾ ਵੱਡਾ ਪ੍ਰਗਟਾਵਾ ਕਰਦਾ ਵੀ ਵਿਖਾਈ ਦਿੱਤੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਿਥੇ ਵਿਰੋਧੀ ਪਾਰਟੀਆਂ ਨੂੰ ਹੱਥੋ-ਹੱਥ ਲਿਆ, ਉਥੇ ਹੀ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਅਪੀਲ ਕਰਦਿਆਂ ਵੱਡਾ ਐਲਾਨ ਕੀਤਾ ਹੈ।
ਵਿਸਾਖੀ ਕਾਨਫਰੰਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਵਾਰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਓ, ਜੇਕਰ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਮੈਂ ਜ਼ਿੰਦਗੀ ਭਰ ਚੋਣ ਨਹੀਂ ਲੜਾਂਗਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਪੰਜਾਬ 'ਚ ਆਪਣੀ ਸਰਕਾਰ ਲਿਆ ਦਿਓ, ਪੰਜਾਬ ਨੂੰ ਨੰਬਰ 1 ਸੂਬਾ ਬਣਾ ਦਿਆਂਗੇ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਹ ਅਜਿਹਾ ਨਾ ਕਰ ਸਕੇ ਤਾਂ ਜਿੰਦਗੀ ਭਰ ਚੋਣ ਨਹੀਂ ਲੜਨਗੇ।
ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਸਲ ਵਾਰਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਨ੍ਹਾਂ ਦਾ ਸਿਰਫ਼ ਇੱਕ ਹੀ ਮਕਸਦ ਹੈ ਕਿ ਇਕੱਲਾ ਪੰਜਾਬ ਹੀ ਨੰਬਰ ਇੱਕ ਬਣਾਉਣਾ। ਉਹ ਵਾਅਦਾ ਕਰਦੇ ਹਨ ਕਿ ਆਪਣੀ ਪਾਰਟੀ ਦੀ ਸਰਕਾਰ ਲਿਆ ਦਿਓ, ਪੰਜਾਬ ਨੂੰ ਨੰਬਰ 1 ਬਣਾਉਣਾ ਸਾਡਾ ਫਰਜ਼ ਹੈ ਅਤੇ ਜੇਕਰ ਅਜਿਹਾ ਨਹੀਂ ਕਰ ਸਕੇ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਫਿਰ ਕਦੇ ਜ਼ਿੰਦਗੀ ਵਿੱਚ ਚੋਣ ਨਹੀਂ ਲੜਾਂਗਾ।