Chandigarh ’ਚ ਮੁੜ ਵੱਜੀ ਖ਼ਤਰੇ ਦੀ ਘੰਟੀ ! ਸੁਖਨਾ ਝੀਲ ਦੇ ਇੱਕ ਵਾਰ ਫਿਰ ਖੋਲ੍ਹੇ ਗਏ ਫਲੱਡ ਗੇਟ

ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ 10 ਤੋਂ ਵੱਧ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਦੱਸ ਦਈਏ ਕਿ ਸਵੇਰੇ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਮੁੜ ਤੋਂ ਵਧ ਗਿਆ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।

By  Aarti September 18th 2025 11:05 AM -- Updated: September 18th 2025 11:21 AM

Chandigarh News : ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੁਖਨਾ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹ ਦਿੱਤੇ ਗਏ ਹਨ। ਝੀਲ ਦਾ ਪਾਣੀ ਦਾ ਪੱਧਰ ਇਸ ਵੇਲੇ 1,163 ਫੁੱਟ ਹੈ। ਗੇਟ ਨੰਬਰ 1 ਵੀਰਵਾਰ ਸਵੇਰੇ 4 ਵਜੇ 2 ਇੰਚ ਖੋਲ੍ਹਿਆ ਗਿਆ ਸੀ, ਪਰ ਪਾਣੀ ਦਾ ਪੱਧਰ ਵਧਦਾ ਰਿਹਾ, ਜਿਸ ਕਾਰਨ ਗੇਟ ਨੂੰ ਹੋਰ ਉੱਚਾ ਕਰਕੇ 5 ਇੰਚ ਖੋਲ੍ਹਿਆ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ 10 ਤੋਂ ਵੱਧ ਵਾਰ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਦੱਸ ਦਈਏ ਕਿ ਸਵੇਰੇ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਮੁੜ ਤੋਂ ਵਧ ਗਿਆ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। 

ਦੱਸ ਦਈਏ ਕਿ ਹਿਮਾਚਲ. ਉਤਰਾਖੰਡ ’ਚ ਜਿੱਥੇ ਮੀਂਹ ਪੈਣ ਕਾਰਨ ਹਾਲਾਤ ਖਰਾਬ ਹੋਏ ਪਏ ਹਨ ਉੱਥੇ ਹੀ ਬੱਦਲ ਫਟਣ ਕਾਰਨ ਇੱਕ ਵਾਰ ਫੇਰ ਤੋਂ ਤਬਾਹੀ ਮਚ ਗਈ ਹੈ। ਨਾਲ ਹੀ ਮੈਦਾਨੀ ਇਲਾਕਿਆਂ ’ਚ ਝੀਲ ਅਤੇ ਦਰਿਆਵਾਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ। 

Related Post