Chandigarh ਚ ਬੇਕਾਬੂ ਹੋਇਆ Sukhna Lake ਦਾ ਪਾਣੀ, ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਪਾਣੀ ਚ ਬਹਿ ਗਿਆ ਪੁਲ

Chandigarh News : ਅੱਜ (3 ਸਤੰਬਰ) ਸਵੇਰ ਤੋਂ ਹੀ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੁਖਨਾ ਝੀਲ ਦਾ ਪਾਣੀ ਦਾ ਪੱਧਰ (1162 ਫੁੱਟ) ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਅੱਜ ਸਵੇਰੇ 7 ਵਜੇ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਚੰਡੀਗੜ੍ਹ 'ਚ ਸੁਕਨਾ ਲੇਕ ਦਾ ਪਾਣੀ ਬੇਕਾਬੂ ਹੋ ਕੇ ਉਫਾਨ 'ਤੇ ਹੈ। ਸੁਪਨਾ ਲੇਕ ਤੋਂ ਫਲੱਡ ਗੇਟ ਜਾਣ ਵਾਲਾ ਪੁਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਾਣੀ ਦਾ ਬਹਾਅ ਬਹੁਤ ਜਿਆਦਾ ਤੇਜ਼ ਹੋਣ ਕਰਕੇ ਪੁਲ ਤੇ ਆਲੇ ਦੁਆਲੇ ਦੀ ਬਾਂਡਰੀ ਪਾਣੀ 'ਚ ਬਹਿ ਗਿਆ ਹੈ

By  Shanker Badra September 3rd 2025 02:05 PM

Chandigarh News : ਅੱਜ (3 ਸਤੰਬਰ) ਸਵੇਰ ਤੋਂ ਹੀ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਸੁਖਨਾ ਝੀਲ ਦਾ ਪਾਣੀ ਦਾ ਪੱਧਰ (1162 ਫੁੱਟ) ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਅੱਜ ਸਵੇਰੇ 7 ਵਜੇ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਚੰਡੀਗੜ੍ਹ 'ਚ ਸੁਕਨਾ ਲੇਕ ਦਾ ਪਾਣੀ ਬੇਕਾਬੂ ਹੋ ਕੇ ਉਫਾਨ 'ਤੇ ਹੈ। ਸੁਪਨਾ ਲੇਕ ਤੋਂ ਫਲੱਡ ਗੇਟ ਜਾਣ ਵਾਲਾ ਪੁਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਾਣੀ ਦਾ ਬਹਾਅ ਬਹੁਤ ਜਿਆਦਾ ਤੇਜ਼ ਹੋਣ ਕਰਕੇ ਪੁਲ ਤੇ ਆਲੇ ਦੁਆਲੇ ਦੀ ਬਾਂਡਰੀ ਪਾਣੀ 'ਚ ਬਹਿ ਗਿਆ ਹੈ।   

ਮੌਸਮ ਵਿਗਿਆਨ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ 7 ​​ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਗਰੀਬਦਾਸ ਵਿੱਚ ਭਾਰੀ ਮੀਂਹ ਕਾਰਨ ਇੱਕ ਘਰ ਦੀ ਕੰਧ ਡਿੱਗ ਗਈ। ਉਸ ਦੇ ਨੇੜੇ ਖੜੀ ਕਾਰ 'ਤੇ ਵੀ ਇੱਟਾਂ ਡਿੱਗੀਆਂ। ਹਾਲਾਂਕਿ ਕਾਰ ਵਿੱਚ ਕੋਈ ਨਹੀਂ ਸੀ। ਇਸੇ ਤਰ੍ਹਾਂ ਸੈਕਟਰ 22/20 ਦੀ ਸੜਕ 'ਤੇ ਇੱਕ ਸੀਟੀਯੂ ਬੱਸ 'ਤੇ ਇੱਕ ਦਰੱਖਤ ਡਿੱਗ ਗਿਆ। ਇਸ ਵਿੱਚ ਲੋਕ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ।

ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਕੁਝ ਸੜਕਾਂ 'ਤੇ ਆਵਾਜਾਈ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਦੱਖਣ ਮਾਰਗ (ਧਨਾਸ), ਆਈਐਸਬੀਟੀ-43 ਦੇ ਪਿੱਛੇ ਵਾਲੀ ਸੜਕ, ਦੱਖਣ ਮਾਰਗ (ਸੈਕਟਰ-23ਡੀ), ਮੱਖਣ ਮਾਜਰਾ, ਸੈਕਟਰ 10/11 ਨੂੰ ਵੰਡਣ ਵਾਲੀ ਸੜਕ (ਸੈਕਟਰ-10 ਦੇ ਨੇੜੇ), ਅਤੇ ਸੈਕਟਰ-15ਏ ਅਤੇ 15ਬੀ ਸ਼ਾਮਲ ਹਨ। ਲੋਕਾਂ ਨੂੰ ਇਨ੍ਹਾਂ ਰਸਤਿਆਂ 'ਤੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।

Related Post