ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਸੁਖੋਈ-30 ਤੇ ਮਿਰਾਜ਼-2000 ਕਰੈਸ਼

ਮੱਧ ਪ੍ਰਦੇਸ਼ ਦੇ ਮੋਰੇਨਾ 'ਚ ਹਵਾਈ ਫੌਜ ਦੇ ਦੋ ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ। ਦੋਵਾਂ ਨੇ ਗਵਾਲੀਅਰ ਦੇ ਏਅਰਫੋਰਸ ਬੇਸ ਤੋਂ ਉਡਾਣ ਭਰੀ ਸੀ।

By  Aarti January 28th 2023 12:20 PM -- Updated: January 28th 2023 05:28 PM

2 IAF Fighter Planes Crash: ਮੱਧ ਪ੍ਰਦੇਸ਼ ਦੇ ਮੋਰੇਨਾ 'ਚ ਹਵਾਈ ਫੌਜ ਦੇ ਦੋ ਜਹਾਜ਼ ਹਾਦਸਾਗ੍ਰਸਤ ਹੋ ਗਏ ਹਨ। ਦੋਵਾਂ ਨੇ ਗਵਾਲੀਅਰ ਦੇ ਏਅਰਫੋਰਸ ਬੇਸ ਤੋਂ ਉਡਾਣ ਭਰੀ ਸੀ। ਸੂਚਨਾ ਮਿਲਦੇ ਹੀ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਇਸ ਹਾਦਸੇ ਵਿਚ ਇਕ ਪਾਇਲਟ ਦੇ ਸ਼ਹੀਦ ਹੋਣ ਦੀ ਅਧਿਕਾਰਕ ਪੁਸ਼ਟੀ ਹੋਈ ਹੈ। ਦੂਜੇ ਪਾਸੇ ਹੈਲੀਕਾਪਟਰ ਰਾਹੀਂ ਮੌਕੇ 'ਤੇ ਪਹੁੰਚੇ ਹਵਾਈ ਫੌਜੀਆਂ ਨੇ ਜ਼ਖਮੀ ਪਾਇਲਟਾਂ ਨੂੰ ਬਚਾ ਕੇ ਗਵਾਲੀਅਰ ਏਅਰਬੇਸ ਪਹੁੰਚਾਇਆ ਹੈ। ਜ਼ਖਮੀ ਪਾਇਲਟਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


ਮਿਲੀ ਜਾਣਕਾਰੀ ਮੁਤਾਬਿਕ ਜਹਾਜ਼  ਨੇ ਅਭਿਆਸ ਲਈ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਰੱਖਿਆ ਮੰਤਰੀ ਨੇ ਇਸ ਘਟਨਾ ਨੂੰ ਲੈ ਕੇ ਹਵਾਈ ਫੌਜ ਮੁਖੀ ਨਾਲ ਗੱਲ ਕੀਤੀ ਹੈ।

ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਜਹਾਜ਼ ਇਕੱਠੇ ਕ੍ਰੈਸ਼ ਹੋ ਗਏ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਜਹਾਜ਼ ਹਵਾ ਵਿੱਚ ਆਪਸ ਵਿਚ ਟਕਰਾ ਗਏ ਸੀ। ਇਹੀ ਕਾਰਨ ਹੈ ਕਿ ਇਹ ਜੈੱਟ ਕਰੈਸ਼ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਸਾਢੇ ਪੰਜ ਵਜੇ ਵਾਪਰਿਆ।

ਇਹ ਵੀ ਪੜ੍ਹੋ: ਰਾਜਸਥਾਨ ’ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਕਰੈਸ਼, ਰਾਹਤ ਬਚਾਅ ਕਾਰਜ ਜਾਰੀ

Related Post