ਜੇਕਰ ਤੁਸੀਂ ਵੀ ਸਰਦੀਆਂ ’ਚ ਧੁੱਪ ਵਿੱਚ ਬੈਠਦੇ ਹੋ ਤਾਂ ਇਹ ਖ਼ਬਰ ਹੈ ਤੁਹਾਡੇ ਲਈ...

By  Aarti December 10th 2022 12:13 PM

sunlight for health in winter: ਸਰਦੀਆਂ ਦੇ ਮੌਸਮ ਵਿੱਚ ਹਰ ਕਿਸੇ ਨੂੰ ਧੁੱਪ ਸਾਰਿਆਂ ਨੂੰ ਪਸੰਦ ਹੁੰਦੀ ਹੈ। ਜਿਵੇਂ ਹੀ ਧੁੱਪ ਨਿਕਲਦੀ ਹੈ ਲੋਕ ਧੁੱਪ ਸੇਕਣ ਲਈ ਬੈਠ ਜਾਂਦੇ ਹਨ। ਸਰਦੀਆਂ ’ਚ ਜਿਆਦਾਤਰ ਲੋਕ ਆਪਣਾ ਸਾਰਾ ਕੰਮ ਧੁੱਪ ਵਿੱਚ ਹੀ ਕਰਦੇ ਹਨ। 

ਹਾਲਾਂਕਿ ਸਿਹਤ ਲਈ ਵਿਟਾਮਿਨ ਡੀ ਦੀ ਪੂਰਤੀ ਲਈ ਧੁੱਪ ਜ਼ਰੂਰੀ ਹੈ। ਪਰ ਮਾਹਰਾਂ ਦੀ ਮੰਨੀਏ ਤਾਂ ਸਿਹਤ ਲਈ ਸਵੇਰ 6 ਵਜੇ ਤੋਂ ਲੈ ਕੇ 8 ਵਜੇ ਤੱਕ ਦੀ ਧੁੱਪ ਹੀ ਸਾਡੇ ਲਈ ਫਾਇਦੇਮੰਦ ਹੁੰਦੀ ਹੈ। ਜਿਆਦਾ ਦੇਰ ਤੱਕ ਧੁੱਪ ਵਿੱਚ ਬੈਠਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ

ਅੱਖਾਂ ਨੂੰ ਪਹੁੰਚਦਾ ਹੈ ਨੁਕਸਾਨ

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਧੁੱਪ ਵਿੱਚ ਜਿਆਦਾ ਦੇਰ ਤੱਕ ਬੈਠਦੇ ਹਾਂ ਤਾਂ ਸੂਰਜ ਦੀ ਤੇਜ਼ ਰੋਸ਼ਨੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੂਰਜ ਦੀਆਂ ਤੇਜ਼ ਰੋਸ਼ਨੀ ਨਾਲ ਅੱਖਾਂ ਦਾ ਰੇਟੀਨਾ ਖਰਾਬ ਹੋ ਸਕਦਾ ਹੈ। ਕਿਉਂਕਿ ਸੂਰਜ ਵਿੱਚੋਂ ਯੂਵੀ ਕਿਰਨਾਂ ਦੇ ਮਾੜੇ ਅਸਰ ਕਾਰਨ ਮੋਤੀਆਬਿੰਦ ਵਰਗੀ ਪਰੇਸ਼ਾਨੀ ਨੂੰ ਝੇਲਣਾ ਪੈ ਸਕਦਾ ਹੈ। 

ਚਮੜੀ ਦੇ ਕੈਂਸਰ ਦਾ ਵਧਦਾ ਹੈ ਖਤਰਾ

ਮਾਹਰਾਂ ਦਾ ਕਹਿਣਾ ਹੈ ਕਿ ਜਿਆਦਾ ਧੁੱਪ ਵਿੱਚ ਬੈਠਣ ਨਾਲ ਚਮੜੀ ਦੇ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦੀ ਲਪੇਟ 'ਚ ਆ ਸਕਦੇ ਹਨ। ਕਿਉਂਕਿ ਸੂਰਜ ਦੀਆਂ ਕਿਰਨਾਂ ਵਿੱਚ ਯੂਵੀ ਕਿਰਨਾਂ ਹੁੰਦੀਆਂ ਹਨ। ਯੂਵੀ ਕਿਰਨਾਂ ਚਮੜੀ ਦੇ ਕੈਂਸਰ ਦਾ ਮੁੱਖ ਕਾਰਨ ਹਨ। 

ਝੁਰੜੀਆਂ ਦਾ ਹੋ ਸਕਦਾ ਹੈ ਖ਼ਤਰਾ

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਸਵੇਰ ਦੀ ਧੁੱਪ ਚਮੜੀ ਲਈ ਠੀਕ ਹੁੰਦੀ ਹੈ ਪਰ ਉਸ ਤੋਂ ਬਾਅਦ ਦਿਨ ਭਰ ਦੀ ਧੁੱਪ  ਝੁਰੜੀਆਂ ਦਾ ਖਤਰੇ ਨੂੰ ਵਧਾ ਸਕਦੀ ਹੈ। ਇਸ ਲਈ ਧੁੱਪ 'ਚ ਬੈਠਣ ਦਾ ਸਮਾਂ ਸੀਮਤ ਹੋਣਾ ਚਾਹੀਦਾ ਹੈ। 

ਸਨਬਰਨ ਦੀ ਵਧ ਸਕਦੀ ਹੈ ਸਮੱਸਿਆ 

ਦਿਨ ਭਰ ਧੁੱਪ 'ਚ ਬੈਠਣ ਨਾਲ ਸਰੀਰ ਝੁਲਸ ਵੀ ਸਕਦਾ ਹੈ। ਇਸ ਲਈ ਇਸ ਤੋਂ ਬਚਣ ਦੇ ਲਈ ਸਰੀਰ ’ਤੇ ਸਨਸਕ੍ਰੀਨ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ। ਸਨਸਕ੍ਰੀਨ ਤੁਹਾਨੂੰ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਬਚਾਏਗੀ ਅਤੇ ਨਾਲ ਹੀ ਤੁਹਾਨੂੰ ਸਨਬਰਨ ਜਾਂ ਟੈਨ ਤੋਂ ਬਚਾਏਗੀ।

ਇਹ ਵੀ ਪੜੋ: ਸਰਦੀ ਦੇ ਮੌਸਮ 'ਚ ਬਿਮਾਰੀਆਂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

< color="#000000" style="box-sizing: border-box;">ਬੇਦਾਅਵਾ: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Related Post