SC On Stubble Burning: ਪਰਾਲੀ ਸਾੜਨ ਦੇ ਮਸਲੇ ’ਤੇ ਪੰਜਾਬ ਸਰਕਾਰ ਨੂੰ SC ਨੇ ਪਾਈ ਝਾੜ, ਕਿਹਾ- ਜੋ ਕਾਨੂੰਨ ਤੋੜ ਰਹੇ ਉਨ੍ਹਾਂ ਨੂੰ ਆਰਥਿਕ ਲਾਭ ਕਿਉਂ ?

By  Aarti November 21st 2023 12:37 PM -- Updated: November 21st 2023 01:45 PM

SC On Stubble Burning: ਪਰਾਲੀ ਸਾੜਨ ਦੇ ਮਸਲਾ ਲਗਾਤਾਰ ਭਖਦਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮਸਲੇ ’ਤੇ ਪੰਜਾਬ ਸਰਕਾਰ ਨੂੰ ਝਾੜ ਪਾਈ। ਕੋਰਟ ਨੇ ਕਿਹਾ ਕਿ ਜੋ ਕਾਨੂੰਨ ਤੋੜ ਰਹੇ ਹਨ ਉਨ੍ਹਾਂ ਨੂੰ ਆਰਥਿਕ ਲਾਭ ਕਿਉਂ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਪ੍ਰਦੂਸ਼ਣ ਦੇ ਮੁੱਦੇ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ। 

ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਪਰਾਲੀ ਸਾੜਨ ਵਾਲਿਆਂ ਨੂੰ ਐਮਐਸਪੀ ਦਾ ਲਾਭ ਨਾ ਮਿਲੇ। ਐਮਐਸਪੀ ਬਾਰੇ ਪੰਜਾਬ ਸਰਕਾਰ ਦੇ ਜਵਾਬ ’ਤੇ ਸੁਪਰੀਮ ਕੋਰਟ ਨੇ ਸਵਾਲ ਪੁੱਛੇ ਹਨ। ਉਨ੍ਹਾਂ ਪੁੱਛਿਆ ਕਿ ਪਰਾਲੀ ਸਾੜਨ ਵਾਲਿਆਂ ਨੂੰ ਝੋਨੇ ਦੀ ਕਾਸ਼ਤ ਤੋਂ ਰੋਕਿਆ ਜਾ ਸਕਦਾ ਹੈ ? ਤੁਸੀਂ ਪਰਾਲੀ ਸਾੜਨ ਵਾਲੇ ਕਿਸਾਨਾਂ ਅਨਾਜ ਨਾ ਖਰੀਦੋ। 

ਉਨ੍ਹਾਂ ਅੱਗੇ ਕਿਹਾ ਕਿ 20 ਹਜ਼ਾਰ ਤੋਂ ਵੱਧ ਮਾਮਲੇ ਪਰ ਸਿਰਫ 6 ਹਜ਼ਾਰ ਮਾਮਲਿਆਂ ’ਚ ਹੀ ਕਿਉਂ ਜ਼ੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਐਮਐਸਪੀ ਰੋਕਣਾ ਸਮੱਸਿਆ ਦਾ ਹੱਲ ਨਹੀਂ ਹੈ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਅਤੇ ਉਨ੍ਹਾਂ ’ਤੇ ਕੁਝ ਸਵਾਲ ਪੁੱਛੇ।  

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਐਮਐਸਪੀ ਰੋਕਣਾ ਸਮੱਸਿਆ ਦਾ ਹੱਲ ਨਹੀਂ ਹੈ। ਝੋਨੇ ਦੀ ਕਾਸ਼ਤ ਨੂੰ ਰੋਕਿਆ ਜਾਵੇ। ਕਿਸਾਨਾਂ ਨੂੰ ਵਿਲੇਨ ਦੀ ਤਰ੍ਹਾਂ ਪੇਸ਼ ਨਾ ਕੀਤਾ ਜਾਵੇ। ਕਿਸਾਨਾਂ ਦਾ ਪੱਖ ਜਾਨਣਾ ਵੀ ਜਰੂਰੀ ਹੈ। ਹਰਿਆਣਾ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਇੰਸੈਟਿਵ ਬਾਰੇ ਸਿੱਖਣਾ ਚਾਹੀਦਾ ਹੈ। ਝੋਨੇ ਦੀ ਲੰਮੇ ਸਮੇਂ ਤੱਕ ਕਾਸ਼ਤ ਨੁਕਸਾਨਦੇਹ ਹੈ। 

ਇਹ ਵੀ ਪੜ੍ਹੋ: Weather Update: ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਢ ਦੀ ਦਸਤਕ; ਅਗਾਮੀ ਦਿਨਾਂ 'ਚ ਮੀਂਹ ਦੀ ਪੇਸ਼ੀਨਗੋਈ

Related Post