Jalandhar News : ਅਖ਼ਬਾਰਾਂ ਦੇ ਹਾਕਰ ਦੀ ਪਤਨੀ ਸੁਪ੍ਰੀਆ ਬਿਬਲਾਨੀ ਨੇ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੱਕੀ ਡਰਾਅ ਚ ਜਿੱਤੀ ਅਲਟੋ ਕਾਰ

Jalandhar News : ਸਥਾਨਕ ਰਾਜਾ ਗਾਰਡਨ ਦੀ ਰਹਿਣ ਵਾਲੀ, ਅਖ਼ਬਾਰਾਂ ਦੇ ਹਾਕਰ ਅਸ਼ਵਨੀ ਬਿਬਲਾਨੀ ਦੀ ਪਤਨੀ ਸੁਪ੍ਰੀਆ ਬਿਬਲਾਨੀ, 42ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ" ਸੁਰਜੀਤ ਹਾਕੀ ਦੇਖੋ ਅਤੇ ਅਲਟੋ ਕਾਰ ਜਿੱਤੋ" ਦੇ ਨਾਅਰੇ ਹੇਠ ਆਯੋਜਿਤ ਕੀਤੇ ਗਏ ਲੱਕੀ ਡਰਾਅ ਦੀ ਖੁਸ਼ਕਿਸਮਤ ਜੇਤੂ ਬਣ ਕੇ ਇੱਕ ਬਿਲਕੁਲ ਨਵੀਂ ਮਾਰੂਤੀ ਅਲਟੋ ਕਾਰ ਦੀ ਮਾਲਕਣ ਬਣ ਗਈ ਹੈ

By  Shanker Badra November 19th 2025 06:04 PM -- Updated: November 19th 2025 06:08 PM

Jalandhar News : ਸਥਾਨਕ ਰਾਜਾ ਗਾਰਡਨ ਦੀ ਰਹਿਣ ਵਾਲੀ, ਅਖ਼ਬਾਰਾਂ ਦੇ ਹਾਕਰ ਅਸ਼ਵਨੀ ਬਿਬਲਾਨੀ ਦੀ ਪਤਨੀ ਸੁਪ੍ਰੀਆ ਬਿਬਲਾਨੀ, 42ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੌਰਾਨ" ਸੁਰਜੀਤ ਹਾਕੀ ਦੇਖੋ ਅਤੇ ਅਲਟੋ ਕਾਰ ਜਿੱਤੋ" ਦੇ ਨਾਅਰੇ ਹੇਠ ਆਯੋਜਿਤ ਕੀਤੇ ਗਏ ਲੱਕੀ ਡਰਾਅ ਦੀ ਖੁਸ਼ਕਿਸਮਤ ਜੇਤੂ ਬਣ ਕੇ ਇੱਕ ਬਿਲਕੁਲ ਨਵੀਂ ਮਾਰੂਤੀ ਅਲਟੋ ਕਾਰ ਦੀ ਮਾਲਕਣ ਬਣ ਗਈ ਹੈ।

 1 ਨਵੰਬਰ ਨੂੰ ਸਮਾਪਤ ਇਸ ਟੂਰਨਾਮੈਂਟ ਦੇ ਫਾਈਨਲ ਮੌਕੇ ਸੁਪ੍ਰਿਆ ਬਿਬਲਾਨੀ ਦਾ ਕੂਪਨ ਜੇਤੂ ਵਜੋਂ ਕੱਢਿਆ ਗਿਆ, ਜਿਸ ਨੇ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਲਿਆ ਦਿੱਤੀ। ਅੱਜ ਅਮਰ ਹਾਈਵੇਜ਼ ਫਿਲਿੰਗ ਸਟੇਸ਼ਨ, ਜੀ.ਟੀ. ਰੋਡ, ਪਰਾਗਪੁਰ ਵਿਖੇ ਆਯੋਜਿਤ ਸਮਾਰੋਹ ਵਿੱਚ ਸੁਰਜੀਤ ਹਾਕੀ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਵੱਲੋਂ ਸੁਪ੍ਰੀਆ ਬਿਬਲਾਨੀ ਨੂੰ ਅਲਟੋ ਕਾਰ ਦੀਆਂ ਚਾਬੀਆਂ ਸੌਂਪੀਆਂ ਗਈਆਂ। 

ਇਹ ਕਾਰ ਅਮਰੀਕਾ ਵਿੱਚ ਰਹਿ ਰਹੇ ਐਨ.ਆਰ.ਆਈ. ਸਤਨਾਮ ਸਿੰਘ 'ਸੱਤਾ ਭਲਵਾਨ' ਵੱਲੋਂ ਸਪਾਂਸਰ ਕੀਤੀ ਗਈ ਸੀ। ਇਹ ਲੱਕੀ ਡਰਾਅ ਪਿਛਲੇ ਕਈ ਸਾਲਾਂ ਤੋਂ ਸੁਰਜੀਤ ਹਾਕੀ ਟੂਰਨਾਮੈਂਟ ਦੀ ਇੱਕ ਪ੍ਰਸਿੱਧ ਵਿਸ਼ੇਸ਼ਤਾ ਰਿਹਾ ਹੈ, ਜੋ ਹਾਕੀ ਪ੍ਰੇਮੀਆਂ ਨੂੰ ਮੈਚ ਦੇਖਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਅਲਟੋ ਕਾਰ ਸਮੇਤ ਆਕਰਸ਼ਕ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਮੌਕੇ ਰਨਬੀਰ ਸਿੰਘ ਟੁੱਟ (ਸਕੱਤਰ), ਸੁਰਿੰਦਰ ਸਿੰਘ ਭਾਪਾ (ਜਨਰਲ ਸਕੱਤਰ), ਰਾਮ ਪ੍ਰਤਾਪ (ਮੀਤ ਪ੍ਰਧਾਨ), ਕੁਲਵੰਤ ਸਿੰਘ ਹੀਰ ਅਤੇ ਹੋਰ ਮੌਜੂਦ ਸਨ।

Related Post