ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਬੇਅਦਬੀ ਮਾਮਲਾ: ਰੋਪੜ ਅਦਾਲਤ ਵੱਲੋਂ ਮੁਲਜ਼ਮ ਦੋਸ਼ੀ ਕਰਾਰ, 5 ਸਾਲ ਦੀ ਸਜ਼ਾ
ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਚ ਬੇਅਦਬੀ ਕਰਨ ਵਾਲੇ ਨੂੰ ਰੋਪੜ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਸ਼ੇਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਪਰਮਜੀਤ ਸਿੰਘ ਵਾਸੀ ਮੁਹੱਲਾ ਮੁਹਾਰਾਜ ਨਗਰ ਲੁਧਿਆਣਾ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਵੱਲੋਂ ਧਾਰਾ 295 A ਦੇ ਤਹਿਤ ਇਹ ਤਿੰਨ ਸਾਲ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ, ਜਦ ਕਿ ਧਾਰਾ 436 ਅਤੇ 511 ਦੇ ਵਿੱਚ ਵੀ ਬਰੀ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਦਰਜ FIR ਚਲਾਣ 'ਚ ਕੇਵਲ ਧਾਰਾ 295 A ਲਗਾਈ ਗਈ ਸੀ, ਜਦ ਕਿ ਅਦਾਲਤੀ ਚਾਰਾਜੋਈ ਦੋਰਾਨ ਧਾਰਾ 436 ਤੇ 511 ਜੋੜੀਆਂ ਗਈਆ ਅਤੇ ਹੁਣ ਧਾਰਾ 435 ਨੂੰ ਸ਼ਾਮਲ ਕਰ ਦੋਸ਼ੀ ਨੂੰ ਕੁੱਲ ਪੰਜ ਸਾਲ ਦੀ ਸਜ਼ਾ ਸੁਣਾ, ਕੁੱਲ 10 ਹਾਜ਼ਰ ਰੁਪਏ ਜੁਰਮਾਨਾ ਵੀ ਠੋਕਿਆ ਗਿਆ ਹੈ।
ਇਹ ਵੀ ਪੜ੍ਹੋ - ਵਿਆਹ ਮਗਰੋਂ ਪਤਨੀ ਨਾਲ ਜ਼ਬਰਦਸਤੀ ਇੱਕ ਅਪਰਾਧ ਜਾ ਨਹੀਂ? ਹੁਣ SC 'ਚ ਹੋਵੇਗੀ ਸੁਣਵਾਈ
ਹੋਰ ਧਾਰਾਵਾਂ ਇਸ ਲਈ ਕੀਤੀ ਗਈ ਸ਼ਾਮਲ
ਇਹ ਧਾਰਾਵਾਂ ਵਿੱਚ ਅੱਗ ਲਗਾ ਕੇ ਨੁਕਸਾਨ ਕਰਨ ਦੀ ਮਨਸ਼ਾ ਤਹਿਤ ਨੂੰ ਵੀ ਇਸ ਮਾਮਲੇ ਵਿੱਚ ਜੋੜਿਆ ਗਿਆ ਹੈ। ਕਾਬਿਲੇਗੌਰ ਹੈ ਕਿ ਦੋਸ਼ੀ ਪਰਮਜੀਤ ਸਿੰਘ ਨੇ 13 ਸਤੰਬਰ 2021 ਨੂੰ ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਤੜਕ ਸਵੇਰੇ ਪੁੱਜ ਕੇ ਸਿਗਰਟਨੋਸ਼ੀ ਰਾਹੀਂ ਜਿੱਥੇ ਬੇਅਦਬੀ ਕਿਤੀ, ਉੱਥੇ ਹੀ ਬਲਦੀ ਸਿਗਰਟ ਮਗਰੋਂ ਮਾਚਿਸ ਦੀ ਤੀਲੀ ਸੁੱਟ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਸੇਵਾਦਾਰਾਂ ਵੱਲੋਂ ਪਰਮਜੀਤ ਸਿੰਘ ਨੂੰ ਤੁਰੰਤ ਕਾਬੂ ਕਰ ਲਿਆ ਗਿਆ। 
ਇੱਕ ਵੱਡਾ ਸਵਾਲ ਕੀ ਬਣਿਆ ਸੀ, ਇੱਥੇ ਜਾਣੋ
ਵੱਡੀ ਗੱਲ ਇਹ ਹੈ ਕਿ ਦੋਸ਼ੀ ਨੇ ਲੁਧਿਆਣਾ ਤੋਂ ਚੱਲ ਕੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਆ ਕੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ? ਜਦ ਕਿ ਉਹ ਰਸਤੇ ਵਿੱਚ ਵੀ ਆਉਦੇਂ ਗੁਰਦੁਆਰਾ ਸਾਹਿਬ ਵਿੱਚ ਅਜਿਹੀ ਘਟਨਾ ਕਰ ਸਕਦਾ ਸੀ। ਇੱਥੇ ਆ ਕੇ ਇਸ ਨੇ ਸਿੱਖ ਕੋਮ ਨੂੰ ਬੇਅਦਬੀ ਕਰਕੇ ਚੁਣੌਤੀ ਵੀ ਦੇਣੀ ਚਾਹੀ ਕਿ ਜਿੱਥੇ ਗੁਰੂ ਸਾਹਿਬ ਨੇ ਖ਼ਾਲਸਾ ਸਾਜਿਆ ਸੀ, ਉਸ ਸਥਾਨ ਨੂੰ ਬੇਅਬਦੀ ਕਰਨ ਲਈ ਚੁਣਿਆ ਗਿਆ।
ਇਹ ਵੀ ਪੜ੍ਹੋ: ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਆਰਜ਼ੀ ਤੌਰ ‘ਤੇ ਤਿੰਨ ਦਿਨਾਂ ਦੀ ਰੋਕ
ਇਨ੍ਹਾਂ ਵਕੀਲਾਂ ਨੇ ਲੜੀ ਅਦਾਲਤੀ ਲੜਾਈ
ਪਕੜਨ ਤੋਂ ਬਾਅਦ ਇਸ ਸ਼ਖ਼ਸ ਨੂੰ ਮੰਦਬੁੱਧੀ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਦਾਲਤ ਇਹ ਤੱਥ ਸਾਬਤ ਨਹੀਂ ਹੋ ਸਕਿਆ। ਰੋਪੜ ਬਾਰ ਕਾਉਂਸਿਲ ਵੱਲੋਂ ਇਸਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸਦੇ ਚੱਲਦਿਆਂ ਸਰਕਾਰ ਵੱਲੋਂ ਹੀ ਲੀਗਲ ਏਡ ਰਾਹੀਂ ਦੋਸ਼ੀ ਨੂੰ ਮੋਹਿਤ ਧੂਪੜ ਵਕੀਲ ਵਜੋਂ ਮੁਹੱਈਆ ਕਰਵਾਇਆ ਗਿਆ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਤਿੰਦਰਪਾਲ ਸਿੰਘ ਢੇਰ ਅਤੇ ਸਰਕਾਰੀ ਤੋਰ 'ਤੇ ਵਕੀਲ ਗੁਰਪ੍ਰੀਤ ਸਿੰਘ ਵੱਲੋਂ ਇਸ ਕੇਸ ਦੀ ਅਦਾਲਤੀ ਲੜਾਈ ਲੜੀ ਗਈ।
SGPC ਨੇ ਡੇਰਾ ਸਮਰਥਕ ਹੋਣ ਦੇ ਲਾਏ ਸਨ ਇਲਜ਼ਾਮ
ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਦੱਸਿਆ ਸੀ ਕਿ ਦੋਸ਼ੀ ਦੇ ਜੇਲ੍ਹ ਵਿੱਚ ਬੰਦ ਡੇਰਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਡੂੰਘੇ ਸਬੰਧ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਡੇਰਾ ਸੌਦਾ ਸਿਰਸਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਦਾ ਪੁੱਤਰ ਹੈ ਅਤੇ ਉਹ ਖ਼ੁਦ ਗੁਰਮੀਤ ਰਾਮ ਰਹੀਮ ਦਾ ਕੱਟੜ ਸਮਰਥਕ ਹੈ, ਜੋ ਬਲਾਤਕਾਰ ਅਤੇ ਕਤਲ ਦੇ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁੜ੍ਹ ਮਿਲੀ 30 ਦਿਨਾਂ ਦੀ ਪੈਰੋਲ